ਮੇਰਾ ਸੁਪਨਾ ਹਮੇਸ਼ਾ ਆਪਣੇ ਬਰਨਾਲਾ ਜਿਲ੍ਹੇ ਦੀ ਤਰੱਕੀ ਤੇ ਵਿਕਾਸ ਕਰਨਾ – ਕੇਵਲ ਸਿੰਘ ਢਿੱਲੋਂ
- ਪਿੰਡ ਫ਼ਰਵਾਹੀ ਅਤੇ ਕੱਟੂ ਵਿਖੇ ਵਿਕਾਸ ਕਾਰਜ਼ਾਂ ਲਈ ਕੇਵਲ ਸਿੰਘ ਢਿੱਲੋਂ ਨੇ ਪੰਚਾਇਤਾਂ ਨੂੰ ਗ੍ਰਾਟਾਂ ਦੇ ਚੈਕ ਸੌਂਪੇ
ਸੋਨੀ ਪਨੇਸਰ,ਬਰਨਾਲਾ 16 ਦਸੰਬਰ 2021
ਬਰਨਾਲਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰੰਘ ਢਿੱਲੋਂ ਵਲੋਂ ਨਿਰੰਤਰ ਯਤਨ ਜਾਰੀ ਹਨ। ਬਰਨਾਲਾ ਸ਼ਹਿਰ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਵਿੱਚ ਵੀ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਕੇਵਲ ਸਿੰਘ ਢਿੱਲੋ ਵਲੋਂ ਪਿੰਡ ਫ਼ਰਵਾਹੀ ਅਤੇ ਕੱਟੂ ਵਿਖੇ ਭਰਵੀਆਂ ਬੈਠਕਾਂ ਕੀਤੀਆਂ ਗਈਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਦੇ ਚੈਕ ਸੌਂਪੇ ਗਏ। ਇਸ ਮੌਕੇ ਉਹਨਾਂ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 33-33 ਲੱਖ ਰੁਪਏ ਦੇ ਪਿੰਡਾਂ ਦੇ ਅਲੱਗ-ਅਲੱਗ ਵਿਕਾਸ ਕੰਮਾਂ ਦੇ ਚੈਕ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰੰਘ ਢਿੱਲੋਂ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਪਹਿਲੇ ਦਿਨ ਤੋਂ ਵਿਕਾਸ ਦੀ ਸੋਚ ਲੈ ਕੇ ਆਏ ਸਨ। ਜਿਸਨੂੰ ਲਗਾਤਾਰ ਕਾਇਮ ਰੱਖਿਆ ਹੋਇਆ ਹੈ। ਪਹਿਲਾਂ ਉਹਨਾਂ ਨੇ ਬਿਨਾਂ ਕਿਸੇ ਪਾਵਰ ਦੇ ਬਰਨਾਲਾ ਨੂੰ ਜਿਲ੍ਹਾ ਬਣਾਇਆ ਅਤੇ ਹੁਣ ਜਿਲ੍ਹੇ ਵਿੱਚ ਵੱਡਾ ਸੁਪਰ ਸਪੈਸਲਿਟੀ ਹਸਪਤਾਲ ਲਿਆਂਦਾ ਹੈ। ਮੇਰਾ ਸੁਪਨਾ ਹਮੇਸ਼ਾ ਆਪਣੇ ਬਰਨਾਲਾ ਜਿਲ੍ਹੇ ਦੀ ਤਰੱਕੀ ਤੇ ਵਿਕਾਸ ਕਰਨਾ ਹੈ। ਕਾਂਗਰਸ ਸਰਕਾਰ ਦੀ ਸਰਕਾਰ ਦੇ ਰਾਜ ਵਿੱਚ ਬਰਨਾਲਾ ਸ਼ਹਿਰ ਦੇ ਨਾਲ ਨਾਲ ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਕੇ ਹਲਕੇ ਦੀ ਦਿੱਖ ਸੰਵਾਰੀ ਗਈ ਹੈ। ਪਿੰਡਾਂ ਵਿੱਚ ਇੰਟਰਲਾਕ ਟਾਈਲਾਂ ਅਤੇ ਸੜਕਾਂ ਦੇ ਕੰਮ ਮੁਕੰਮਲ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਐਮਪੀ ਤੇ ਐਮਐਲਏ ਆਮ ਆਦਮੀ ਪਾਰਟੀ ਦਾ ਬਣਾਇਆ ਹੋਇਆ ਹੈ, ਜਿਹਨਾਂ ਵਲੋਂ ਇੱਕ ਪੈਸਾ ਵੀ ਬਰਨਾਲਾ ਦੇ ਲੋਕਾਂ ਲਈ ਵਿਕਾਸ ਲਈ ਨਹੀਂ ਲਿਆਂਦਾ। ਇਹ ਪਾਰਟੀ ਤੇ ਇਸਦੇ ਲੀਡਰ ਸਿਰਫ਼ ਡਰਾਮੇਬਾਜ਼ੀ ਕਰਨੀ ਜਾਣਦੇ, ਜਦਕਿ ਵਿਕਾਸ ਦੇ ਮੁੱਦੇ ਤੇ ਕੋਈ ਗੱਲ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ 10 ਸਾਲ ਅਕਾਲੀ ਦਲ ਦੀ ਸਰਕਾਰੀ ਰਹੀ, ਉਸ ਸਮੇਂ ਵੀ ਪਿੰਡਾਂ ਦੀ ਖਸਤਾਹਾਲ ਦਸ਼ਾ ਨਹੀਂ ਸੁਧਾਰੀ ਗਈ। ਕੇਵਲ ਢਿੱਲੋਂ ਨੈ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਦੀ ਪਰਖ ਦੀ ਘੜੀ ਹੈ, ਕਿ ਉਹਨਾਂ ਨੂੰ ਵਿਕਾਸ ਕਰਨ ਵਾਲੀ ਪਾਰਟੀ ਅਤੇ ਨੇਤਾ ਹੀ ਚੁਨਣੇ ਚਾਹੀਦੇ ਹਨ, ਜਿਸ ਕਰਕੇ ਆਊਣ ਵਾਲੀਆਂ ਚੋਣਾਂ ਵਿੱਚ ਸੋਚ ਸਮਝ ਕੇ ਫ਼ੈਸਲਾ ਲੈਣ ਦੀ ਲੋੜ ਹੈ। ਇਸ ਮੌਕੇ ਪਿੰਡ ਕੱਟੂ ਵਿਖੇ ਸਰਪੰਚ ਮਨਸਿੰਦਰ ਸਿੰਘ, ਅਮਰੀਕ ਬਾਠ, ਅਮਨਦੀਪ ਸਿੰਘ, ਕੁਲਦੀਪ ਸਿੰਘ, ਮੋਹਣਾ ਗਿੱਲ, ਡਾ.ਭੋਲਾ ਸਿੰਘ, ਬੁੱਧ ਸਿੰਘ ਭੁੱਲਰ, ਮਾ.ਗੁਰਦਿਆਲ ਸਿੰਘ, ਬੇਅੰਤ ਸਿੰਘ ਅਤੇ ਪਿੰਡ ਫ਼ਰਵਾਹੀ ਵਿਖੇ ਹਰਵਿੰਦਰ ਸਿੰਘ, ਐਕਟਿੰਗ ਸਰਪੰਚ ਨਰਿੰਦਰ ਕੁਮਾਰ ਗੱਗੂ, ਰਜਿੰਦਰ ਰਜੀਆ, ਨੰਬਰਦਾਰ ਕੁੰਡਾ ਸਿੰਘ, ਸੋਮਾ ਸਿੰਘ, ਭੋਲਾ ਸਿੰਘ ਕਾਂਝਲਾ, ਜੱਗਾ ਸਿੰਘ, ਦਰਬਾਰਾ ਸਿੰਘ, ਮੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਆੜਤੀਆ ਆਦਿ ਨੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਲੂਬੀ ਤੇ ਜੱਗਾ ਮਾਨ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਨੀਟਾ, ਦੀਪ ਸੰਘੇੜਾ, ਹੈਪੀ ਢਿੱਲੋਂ, ਵਰੁਣ ਗੋਇਲ, ਗੁਰਸ਼ਰਨ ਢੀਂਡਸਾ ਵੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ : 1 : ਪਿੰਡ ਫ਼ਰਵਾਹੀ ਵਿਖੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਗ੍ਰਾਂਟ ਦਾ ਚੈਕ ਸਪਦੇ ਹੋਏ ਕੇਵਲ ਸਿੰਘ ਢਿੱਲੋਂ।
ਫ਼ੋਟੋ ਕੈਪਸਨ : 2 : ਕੇਵਲ ਸਿੰਘ ਢਿੱਲੋਂ ਪਿੰਡ ਕੱਟੂ ਵਿਖੇ ਪੰਚਾਇਤੀ ਨੁਮਾਇੰਦਿਆਂ ਨੂੰ ਵਿਕਾਸ ਕੰਮਾਂ ਲਈ ਚੈਕ ਭੇਂਟ ਕਰਦੇ ਹੋਏ।