ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਨੇ ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ, ਜੁਰਾਬਾਂ ਤੇ ਕੋਟ ਵੰਡੇ
- ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤੀ ਗਈ ਉਕਤ ਭਲਾਈ ਕਾਰਜ਼ ਦੀ ਸ਼ੁਰੂਆਤ
- ਮਾਨਵਤਾ ਭਲਾਈ ਕਾਰਜਾਂ ਦਾ ਕਾਰਵਾਂ ਪਹਿਲਾਂ ਦੀ ਤਰਾਂ ਨਿਰੰਤਰ ਤੇ ਨਿਰਵਿਘਨ ਜਾਰੀ ਰਹੇਗਾ- ਜਿੰਮੇਵਾਰ
ਮਹਿਲ ਕਲਾਂ, 8 ਦਸੰਬਰ 2021 (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ) –
ਡੇਰਾ ਸੱਚਾ ਸੌਦਾ ਸਿਰਸਾ ਦੀ ਇਕਾਈ ਮਹਿਲ ਕਲਾਂ ਦੇ ਡੇਰਾ ਸਰਧਾਲੂਆਂ ਵੱਲੋਂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 76 ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ ਤੇ ਜੁਰਾਬਾਂ ਤੋਂ ਇਲਾਵਾ ਕੋਟ ਵੰਡੇ ਗਏ। ਜਿਸ ਦੀ ਸੁਰੂਆਤ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਸ਼ੁਰੂਆਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਸਮੂਹ ਸਾਧ ਸੰਗਤ ਵੱਲੋਂ ਡੇਰੇ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ। ਉਪਰੰਤ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਪਹਿਲੇ ਸੰਤ ਬੇਹਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਨ 1948 ’ਚ ਸਥਾਪਨਾ ਕਰਦਿਆਂ ਪ੍ਰਭੂ- ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਹੀ ਇਨਸਾਨੀਅਤ ਦੀ ਭਲਾਈ ਕਰਨ ਦਾ ਮਹਾਨ ਵੀ ਸੰਦੇਸ਼ ਦਿੱਤਾ। ਜਿਸ ’ਤੇ ਸਮੁੱਚੀ ਸੰਗਤ ਅੱਜ ਵੀ ਜਿਉਂ ਦੀ ਤਿਉਂ ਪਹਿਰਾ ਦੇ ਰਹੀ ਹੈ। ਉਨਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਯੋਗ ਅਗਵਾਈ ਹੇਠ ਮੌਜੂਦਾ ਸਮੇਂ ਅੰਦਰ 135 ਭਲਾਈ ਕਾਰਜ ਮਾਨਵਤਾ ਦੇ ਹਿੱਤ ’ਚ ਡੇਰਾ ਸੱਚਾ ਸੌਦਾ ਵੱਲੋਂ ਨਿਰਵਿਘਨ ਚੱਲ ਰਹੇ ਹਨ। ਜਿਸ ਤਹਿਤ ਅੱਜ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 37 ਲੋੜਵੰਦਾਂ ਨੂੰ ਕੰਬਲ, 22 ਜਣਿਆਂ ਨੂੰ ਕੋਟੀਆਂ ਤੇ ਜੁਰਾਬਾਂ ਤੋਂ ਇਲਾਵਾ 17 ਨੂੰ ਕੋਟ ਵੰਡੇ ਗਏ ਹਨ। ਜਿਸ ਦਾ ਅਗਾਜ਼ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ। ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਵੱਲੋਂ ਮਾਨਵਤਾ ਭਲਾਈ ਕਰਨ ਦਾ ਕੰਮ ਅੱਜ ਕੋਈ ਨਵਾਂ ਨਹੀ, ਇਹ ਡੇਰਾ ਸਿਰਸਾ ਦੀ ਸਥਾਪਨਾ ਤੋਂ ਲੈ ਕੇ ਨਿਰਵਿਘਨ ਚੱਲ ਰਿਹਾ ਹੈ ਜੋ ਅੱਗੇ ਵੀ ਜਾਰੀ ਰਹੇਗਾ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਡੇਰਾ ਪ੍ਰੇਮੀਆਂ ਦੇ ਉਕਤ ਭਲਾਈ ਕਾਰਜ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਅਨੇਕਾਂ ਲੋੜਵੰਦ ਆਰਥਿਕ ਤੌਰ ’ਤੇ ਕਮਜੋਰ ਹੋਣ ਕਾਰਨ ਆਪਣੇ ਲਈ ਗਰਮ ਕੱਪੜੇ ਖ੍ਰੀਦਣ ਤੋਂ ਅਸਮਰੱਥ ਹਨ, ਲਈ ਡੇਰਾ ਪੇ੍ਰਮੀਆਂ ਦਾ ਉਪਰਾਲਾ ਵੱਡਾ ਸਹਿਯੋਗ ਸਾਬਤ ਹੋਵੇਗਾ। ਵਿਧਾਇਕ ਪੰਡੋਰੀ ਨੇ ਮਾਨਵਤਾ ਦੀ ਬਿਹਤਰੀ ਲਈ ਡੇਰਾ ਸਰਧਾਲੂਆਂ ਵੱਲੋਂ ਕੀਤੇ ਜਾ ਰਹੇ ਹੋਰਨਾਂ ਭਲਾਈ ਕਾਰਜ਼ਾਂ ਦੀ ਵੀ ਪ੍ਰਸੰਸਾ ਕੀਤੀ।
ਇਸ ਮੌਕੇ ਨਾਥ ਸਿੰਘ ਇੰਸਾਂ, ਗੁਰਿੰਦਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਗੁਰਮੁਖ ਸਿੰਘ ਇੰਸਾਂ, ਮਾ. ਪੂਰਨ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਸਾਬਕਾ ਸਰਪੰਚ ਨਿਰਮਲ ਸਿੰਘ, ਹਰਦੇਵ ਸਿੰਘ ਇੰਸਾਂ, ਬੱਗਾ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਕਰਮਜੀਤ ਇੰਸਾਂ, ਜਸਵਿੰਦਰ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਹਰਮੀਤ ਕੌਰ ਇੰਸਾਂ, ਮਨਦੀਪ ਕੌਰ ਇੰਸਾਂ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਜਿੰਮੇਵਾਰ ਤੇ ਲੋੜਵੰਦ ਪਰਿਵਾਰ ਹਾਜ਼ਰ ਸਨ।
ਫੋਟੋ ਕੈਪਸ਼ਨ – ਮਹਿਲ ਕਲਾਂ ਵਿਖੇ ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ, ਜੁਰਾਬਾਂ ਤੇ ਕੋਟ ਵੰਡਣ ਤੋਂ ਪਹਿਲਾਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਡੇਰਾ ਸਰਧਾਲੂ