ਬੇਰੁਜ਼ਗਾਰ ਕਰਨਗੇ ਮੰਤਰੀ ਦੀ ਕੋਠੀ ਦਾ ਘਿਰਾਓ ਕੇਂਦਰ ਸਰਕਾਰ ਵਾਂਗ ਸੂਬਾ ਸਰਕਾਰ ਵੀ ਜਾਗੇ – ਢਿੱਲਵਾਂ

Advertisement
Spread information

ਬੇਰੁਜ਼ਗਾਰ ਕਰਨਗੇ ਮੰਤਰੀ ਦੀ ਕੋਠੀ ਦਾ ਘਿਰਾਓ
ਕੇਂਦਰ ਸਰਕਾਰ ਵਾਂਗ ਸੂਬਾ ਸਰਕਾਰ ਵੀ ਜਾਗੇ – ਢਿੱਲਵਾਂ

ਭੁੱਖ ਹੜਤਾਲ ਜਾਰੀ,ਟੈਂਕੀ ਉੱਤੇ ਡੱਟੇ ਬੇਰੁਜ਼ਗਾਰ


ਪਰਦੀਪ ਕਸਬਾ, ਜਲੰਧਰ,20 ਨਵੰਬਰ 2021

ਭਾਰਤ ਸਰਕਾਰ ਵਾਂਗ ਸੂਬੇ ਦੀ ਕਾਂਗਰਸ ਸਰਕਾਰ ਨੂੰ ਵੀ ਨੀਂਦ ਤਿਆਗ ਕੇ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Advertisement

ਉਕਤ ਗੱਲਬਾਤ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਚੱਲ ਰਹੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖੇ।

ਰੁਜ਼ਗਾਰ ਲਈ ਪਿਛਲੇ 24 ਦਿਨਾਂ ਤੋਂ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਦੋਵੇਂ ਫਾਜਲਿਕਾ ਟੈਂਕੀ ਉੱਤੇ ਬੈਠੇ ਹੋਏ ਹਨ।ਚੱਲ ਰਹੀ ਲੜੀਵਾਰ ਭੁੱਖ ਹੜਤਾਲ ਉੱਤੇ ਹਰਪ੍ਰੀਤ ਸਿੰਘ ਫਿਰੋਜ਼ਪੁਰ,ਸੁਨੀਲ ਕੁਮਾਰ ਜਲਾਲਾਬਾਦ, ਲੱਛਮੀ ਜਲੰਧਰ ,ਮਨਦੀਪ ਸਿੰਘ ਲੁਧਿਆਣਾ, ਗੁਰਵੀਰ ਸਿੰਘ ਮੰਗ਼ਵਾਲ ਬੈਠੇ।

ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ 17 ਨਵੰਬਰ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ 2-4 ਦਿਨਾਂ ਵਿਚ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਓਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ 23 ਨਵੰਬਰ ਨੂੰ ਮੁੜ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਇਸ ਸੰਬਧੀ ਸਮੁੱਚੇ ਪੰਜਾਬ ਅੰਦਰ ਬਹੁਤ ਤੇਜੀ ਨਾਲ ਤਿਆਰੀਆਂ ਚੱਲ ਰਹੀਆਂ ਹਨ।।

ਇਸ ਮੌਕੇ ਕੁਲਵੰਤ ਜਟਾਣਾ,ਗੁਰਮੀਤ ਸਿੰਘ,ਪ੍ਰੀਤਮ ਸਿੰਘ ਦੋਵੇਂ ਫਿਰੋਜ਼ਪੁਰ,ਜਗਸੀਰ ਸਿੰਘ ਜਲੁਰ,ਨਵਨੀਤ ਸਿੰਘ ਸ਼ੇਰਪੁਰ,ਹਰਦੀਪ ਕੌਰ ਮਾਲੇਰਕੋਟਲਾ,ਪ੍ਰਿਤਪਾਲ ਕੌਰ ਸੰਗਰੂਰ ਆਦਿ ਹਾਜ਼ਰ ਸਨ।
ਪੰਜਾਬ ਰੋਡਵੇਜ਼ ਯੂਨੀਅਨ ਦੇ ਸੇਵਾਮੁਕਤ ਆਗੂ ਅਵਤਾਰ ਸਿੰਘ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਲਈ 1000 ਰੁਪਏ ਆਰਥਿਕ ਸਹਾਇਤਾ ਭੇਂਟ ਕੀਤੀ ਗਈ।

Advertisement
Advertisement
Advertisement
Advertisement
Advertisement
error: Content is protected !!