ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਲੋਕ ਏਕਤਾ ਦੀ ਜਿੱਤ-ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ ਸੰਗਰੂਰ, 21 ਨਵੰਬਰ 2021
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣਾ ਲੋਕ ਏਕਤਾ ਦੀ ਵੱਡੀ ਜਿੱਤ ਹੈ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ਉਨ੍ਹਾ ਕਿਹਾ ਕਿ ਸਬਰ ਸਿਦਕ ਅਤੇ ਸੈਕੜੇ ਕਿਸਾਨਾਂ ਤੇ ਮਜਦੂਰਾਂ ਦੀ ਸਹਾਦਤ ਨਾਲ ਪ੍ਰਾਪਤ ਹੋਈ ਇਹ ਜਿੱਤ ਇਤਿਹਾਸਿਕ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾ ਕਿਹਾ ਕਿ ਭਾਜਪਾ ਨੇ ਅੰਦੋਲਨ ਨੂੰ ਖਤਮ ਕਰਨ ਲਈ ਭਾਵੇ ਹਰ ਚਾਲ ਚੱਲੀ ਹਰ ਰੋਜ ਭੜਕਾਉ ਬਿਆਨ ਦਿੱਤੇ ਪਰ ਸਾਡੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਹਮੇਸ਼ਾਂ ਸੂਝਬੂਝ ਨਾਲ ਕੰਮ ਲਿਆ ਅਤੇ ਅੰਦੋਲਨ ਹਮੇਸ਼ਾਂ ਚੜਦੀਕਲ੍ਹਾ ਵਿੱਚ ਰੱਖਿਆ
ਉਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਦੁਨੀਆ ਭਰ ਤੋਂ ਸਭ ਲੋਕਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ ਸਭ ਜਾਣਦੇ ਹਨ ਕਿ ਜੇਕਰ ਕਿਸਾਨ ਨਾ ਰਿਹਾ ਤਾਂ ਕੁਝ ਨਹੀ ਰਹੇਗਾ ਜਿਸ ਲਈ ਕਿਸਾਨੀ ਨੂੰ ਬਚਾਉਣ ਲਈ ਸਭ ਨੇ ਭਰਪੂਰ ਸਾਥ ਦਿੱਤਾ ਹੈ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਿਸਾਨ ਬਜੁਰਗ ਅਤੇ ਮਾਤਾਵਾਂ ਨੇ ਜਿਸ ਤਰਾਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਪਹਿਰਾ ਦਿੱਤਾ ਹੈ ਉਸ ਦਾ ਦੇਣ ਅਸੀ ਕਦੀ ਨਹੀ ਦੇ ਸਕਦੇ ।ਉਨਾਂ ਇਸ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਹਰ ਇਨਸਾਨ ਨੂੰ ਸਲਾਮ ਕਰਦਿਆ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਾਰਲੀਮੈਂਟ ਦਾ ਵਿਸ਼ੇਸ ਸੈਸ਼ਨ ਬੁਲਾ ਕੇ ਇਹ ਕਾਨੂੰਨ ਜਲਦ ਪਾਰਲੀਮੈਂਟ ਵਿੱਚ ਵੀ ਰੱਦ ਕਰ ਦਿੱਤੇ ਜਾਣ ਤਾਂ ਜੋ ਸਾਡੇ ਕਿਸਾਨ ਖੁਸ਼ੀ ਖੁਸ਼ੀ ਜਲਦ ਆਪਣੇ ਘਰਾਂ ਨੂੰ ਪਰਤ ਸਕਣ।