ਹੈਵਾਨ ਬਣਿਆ ਕ੍ਰਿਸ਼ਨ ਗਿਰ , ਡੇਰੇ ਗਈ ਤਾਂ ਲੁੱਟ ਲਈ ਇੱਜਤ

Advertisement
Spread information

ਹਰਿੰਦਰ ਨਿੱਕਾ ,ਬਰਨਾਲਾ , 18 ਨਵੰਬਰ 2021

      ਅੰਧ ਵਿਸ਼ਵਾਸ ਦੀ ਦਲਦਲ ‘ਚ ਗ੍ਰਸਤ ਔਰਤਾਂ ਦਾ ਡੇਰਿਆਂ ਜਾਂ ਹੋਰ ਧਾਰਮਿਕ ਥਾਵਾਂ ਤੇ ਸ਼ਰੀਰਕ ਸ਼ੋਸ਼ਣ ਬੇਸ਼ੱਕ ਕੋਈ ਨਵੀਂ ਗੱਲ ਤਾਂ ਨਹੀਂ , ਪਰੰਤੂ ਡੇਰੇ ਇਲਾਜ਼ ਕਰਵਾਉਣ ਆਈ ਇੱਕ ਡਿਪਰੈਸ਼ਨ ਦੀ ਮਰੀਜ ਔਰਤ ਦੀ ਉਸ ਦੇ ਘਰ ਜਾ ਕੇ ਜਬਰੀ ਇੱਜਤ ਲੁੱਟਣ ਦੀ ਘਟਨਾ ਤੋਂ ਬਾਅਦ ਸੰਗਰੂਰ ਜਿਲ੍ਹੇ ਦੇ ਪਿੰਡ ਨਮੋਲ ਦਾ ਇੱਕ ਹੋਰ ਨਵਾਂ ਡੇਰਾ ਚਰਚਾ ਵਿੱਚ ਆ ਗਿਆ ਹੈ। ਡੇਰੇ ਦੇ ਸਵਾਮੀ ਕ੍ਰਿਸ਼ਨ ਗਿਰ ਨੇ ਹੈਵਾਨ ਬਣਕੇ, ਸ਼ਿਵ ਧਾਮ ਨੂੰ ਹੀ ਨਹੀਂ, ਭਗਵਾਨ ਦੇ ਨਾਮ ਨੂੰ ਵੀ ਕਲੰਕਿਤ ਕਰ  ਦਿੱਤਾ। ਥਾਣਾ ਧਨੌਲਾ ਦੀ ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਪਰ ਡੇਰੇ ਦੇ ਸਵਾਮੀ ਅਤੇ ਉੱਥੋਂ ਦੇ ਹੀ ਇੱਕ ਪੰਚ ਖਿਲਾਫ ਬਲਾਤਕਾਰ ਅਤੇ ਹੋਰ ਸੰਗੀਨ ਧਰਾਵਾਂ ਤਹਿਤ ਕੇਸ ਦਰਜ਼ ਕਰਕੇ,ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

ਕੀ ਹੈ ਪੂਰਾ ਮਾਮਲਾ ਤੇ ਕਿਵੇਂ ਲੁੱਟੀ ਇੱਜਤ

      ਮੁਦਈ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਪਿਛਲੇ ਕਰੀਬ 5-6 ਸਾਲਾ ਤੋਂ ਡਿਪਰੈਸ਼ਨ ਦੀ ਮਰੀਜ ਹੈ । ਨਮੋਲ ਪਿੰਡ ਰਹਿੰਦੀ ਉਸ ਦੀ ਮਾਸੀ ਨੇ ਉਹਨੂੰ ਦੱਸਿਆ ਕਿ ਉਸ ਦੇ ਪਿੰਡ ਵਿੱਚ ਇੱਕ ਡੇਰਾ ਸਿਵ ਧਾਮ ਹੈ, ਜਿੱਥੇ ਹਰ ਤਰਾਂ ਦੀ ਬਿਮਾਰੀ ਠੀਕ ਹੋ ਜਾਂਦੀ ਹੈ। ਸ਼ਕਾਇਤ ਕਰਤਾ ਅਨੁਸਾਰ ਉਸ ਨੇ ਸਾਲ 2019 ਵਿੱਚ ਸ਼ਿਵ ਧਾਮ ਡੇਰਾ ਨਮੋਲ ਵਿਖੇ ਜਾਣਾ ਸ਼ੁਰੂ ਕਰ ਦਿੱਤਾ ਸੀ। ਡੇਰੇ ਦਾ ਸੇਵਾਦਾਰ ਕ੍ਰਿਸ਼ਨ ਗਿਰ ਉਕਤ ਡੇਰੇ ਵਿੱਚ ਹੀ ਰਹਿੰਦਾ ਸੀ ਜੋ ਮਿਤੀ 03-08-2020 ਨੂੰ ਪਿੰਡ ਨਮੋਲ ਦੇ ਪੰਚ ਗੁਰਜੰਟ ਸਿੰਘ ਦੇ ਨਾਲ ਸਾਡੇ ਘਰ ਆਇਆ । ਮੈਂ ਘਰ ਵਿੱਚ ਇੱਕਲੀ ਸੀ, ਕ੍ਰਿਸ਼ਨ ਗਿਰ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਕਹਿਣ ਲੱਗਾ ਕਿ ਮੇਰੇ ਨਾਲ ਸਰੀਰਕ ਸਬੰਧ ਬਣਾ । ਜਿਸ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਅਤੇ ਰੌਲਾ ਪਾਇਆ। ਪਰੰਤੂ ਉਸਨੇ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੇ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਮੈਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗਾ। ਇਸ ਘਟਨਾ ਸਮੇਂ ਪੰਚ ਗੁਰਜੰਟ ਸਿੰਘ ਸਾਡੇ ਘਰ ਦੇ ਬਾਹਰ ਪਹਿਰੇਦਾਰ ਬਣ ਕੇ ਖੜਾ ਰਿਹਾ ਅਤੇ ਸਵਾਮੀ ਕ੍ਰਿਸ਼ਨ ਗਿਰ ਨੇ ਜਬਰਦਸਤੀ ਮੇਰੀ ਮਰਜ਼ੀ ਤੋਂ ਵਗੈਰ ਮੇਰੇ ਨਾਲ ਬਲਾਤਕਾਰ ਕੀਤਾ। ਸਵਾਮੀ ਨੇ ਫਿਰ ਧਮਕੀ ਦਿੱਤੀ ਕੇ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੇਰੇ ਪਰਿਵਾਰ ਨੂੰ ਮਾਰ ਦੇਵਾਗਾ, ਜਿਸ ਤੋਂ ਡਰਦੀ ਮਾਰੀ ਮੈਂ ਚੁੱਪ ਰਹੀ।

ਫਿਰ ਨਹੀਂ ਹਟਿਆ, ਦੁਬਾਰਾ ਫੇਰ ਕੀਤਾ ਬਲਾਤਕਾਰ

      ਪੀੜਤ ਨੇ ਦੱਸਿਆ ਕਿ ਜਨਵਰੀ 2021 ਵਿੱਚ ਇੱਕ ਦਿਨ ਜਦੋਂ ਮੈਂ ਘਰ ਵਿਚ ਇਕੱਲੀ ਸੀ ਤਾਂ ਸਵਾਮੀ ਕ੍ਰਿਸ਼ਨ ਗਿਰ ਫਿਰ ਮੇਰੇ ਘਰ ਆਇਆ ਤੇ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਸਰੀਰਕ ਸੰਬੰਧ ਬਣਾਏ। ਆਖਿਰ ਉਸ ਦੇ ਅੱਤਿਆਚਾਰ ਤੋਂ ਤੰਗ ਆ ਕੇ ਮੈਂ ਸਵਾਮੀ ਦੀ ਕਰਤੂਤ ਆਪਣੀ ਮਾਤਾ ਨੂੰ ਦੱਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸਵਾਮੀ ਕ੍ਰਿਸ਼ਨ ਗਿਰ ਅਤੇ ਪੰਚ ਗੁਰਜੰਟ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376 (2) N/120 B/506 IPC ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement
Advertisement
Advertisement
error: Content is protected !!