ਸਰਦਾਰ ਅਲੀ ਦੀ ਸੂਫੀਆਨਾ ਸ਼ਾਮ , ਅੰਤਰਰਾਸ਼ਟਰੀ ਪ੍ਰੈਸ ਦਿਵਸ ਦੇ ਨਾਮ 

Advertisement
Spread information

ਨੀ ਮਾਂ ਮੇਰੀ, ਤੂੰ ਆਵੇਂਗੀ ਕਿਹੜੀ ਰੁੱਤੇ,ਗੀਤ ਸੁਣਦਿਆਂ ਨਮ ਹੋਈਆਂ ਸਰੋਤਿਆਂ ਦੀ ਅੱਖਾਂ

ਲੋਕ ਗਾਇਕ ਸਰਦਾਰ ਅਲੀ ਨੇ ਸੂਫ਼ੀ ਗੀਤਾਂ ਰਾਹੀਂ ਬੰਨ੍ਹਿਆ ਰੰਗ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼

ਰਘਵੀਰ ਹੈਪੀ / ਸੋਨੀ ਪਨੇਸਰ / ਅਦੀਸ਼ ਗੋਇਲ / ਲਖਵਿੱਦਰ ਸ਼ਿੰਪੀ ,  ਬਰਨਾਲਾ, 18 ਨਵੰਬਰ 2021

        ਬਰਨਾਲਾ ਜਰਨਲਿਸਟ ਐਸਸੀਏਸ਼ਨ ਵਲੋਂ ਅੰਤਰਰਾਸ਼ਟਰੀ ਪ੍ਰੈਸ ਦਿਵਸ ਨੂੰ ਸਮਰਪਿਤ ਸੂਫ਼ੀਆਨ ਸ਼ਾਮ ਅਤੇ ਕੈਲੰਡਰ ਰਿਲੀਜ਼ ਸਮਾਰੋਹ ਸਥਾਨਕ ਰੋਇਲ ਗਰੀਨ ਪੈਲੇਸ ਵਿਖੇ ਕਰਵਾਇਆ ਗਿਆ ਹੈ । ਇਸ ਸਮਾਗਮ ਵਿਚ ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਨੇ ਆਪਣੇ ਗੀਤਾਂ ਅਤੇ ਕਵਾਲੀਆਂ ਨਾਲ ਕਈ ਘੰਟੇ ਖੂਬ ਰੰਗ ਬੰਨ੍ਹਿਆ  ਅਤੇ ਸਰੋਤਿਆਂ ਨੇ ਵੀ ਸਮਾਗਮ ਦਾ ਭਰਪੂਰ ਆਨੰਦ ਮਾਣਿਆ ।        ਸਮਾਗਮ ਦੀ ਸ਼ੁਰੂਆਤ ਸਰਦਾਰ ਅਲੀ ਨੇ ” ਕ੍ਰਿਪਾ ਬਣਾਈ ਰੱਖੀ ,ਸੁਣ ਲੈ ਦੁਆ ,, ਅਰਦਾਸ ਗਾ ਕੇ ਕੀਤੀ। ਅਰਦਾਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਵਲੋਂ ਸੂਫੀਆਨਾ ਸ਼ਾਮ ਵਿੱਚ ਪਹੁੰਚੇ ਲੋਕਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਸਹਿਯੋਗੀ ਸੱਜਣਾਂ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ।

     ਫਿਰ ਸ਼ੁਰੂ ਹੋਇਆ ਸਰਦਾਰ ਅਲੀ ਦੇ ਸੂਫੀ ਗੀਤਾਂ ਦੇ ਰੰਗ ਦਾ ਗੁਲਦਸਤਾ, ਸਰਦਾਰ ਅਲੀ ਨੇ ਬੋਲ ਮਿੱਟੀ ਦਿਆ ਬਾਵਿਆ ਗਾ ਕੇ  ਪਾਕਿਸਤਾਨੀ ਗਾਇਕ ਆਲਮ ਲੁਹਾਰ ਦੀ ਯਾਦ ਸਰੋਤਿਆਂ ਦੇ ਜਿਹਨ ਵਿੱਚ ਤਾਜ਼ਾ ਕਰ ਦਿੱਤੀ। ਮੈਂ ਮਰ ਜਾਵਾਂ, ਤੇਰੇ ਦੀਦਾਰ ਤੋਂ ਬਿਨਾਂ , ਗਾ ਕੇ ਸਰੋਤਿਆਂ ਨੂੰ ਅਨੋਖੀ ਇਬਾਦਤ ਦੀ ਵੰਨਗੀ ਦਾ ਰੰਗ ਸੁਣਨ ਨੂੰ ਮਿਲਿਆ । ਇਸੇ ਤਰਾਂ ਸਰਦਾਰ ਅਲੀ ਨੇ ਆਪਣਾ ਸੁਪਰਹਿੱਟ ਗੀਤ , ਜੰਗਲ ਮਾਛੀਵਾੜੇ ਦਾ, ਬੇਨਤੀ ਕਰੇ ਹਵਾਵਾਂ ਨੂੰ ਹਾੜਾ ਸ਼ੋਰ ਨਾ ਕਰਿਉ, ਮੇਰਾ ਮਹਿਮਾਨ ਸੁੱਤਾ ਹੈ,, । ਸਰਦਾਰ ਅਲੀ ਨੇ ਨੀ ਮਾਂ ਮੇਰੀ, ਆਵੇਂਗੀ ਕਿਹੜੀ ਰੁੱਤੇ,, ਗਾ ਕੇ ਕਈ ਮਾਂ ਵਿਹੂਣੇ ਸਰੋਤਿਆਂ ਨੂੰ ਆਪਣੀ ਆਪਣੀ ਮਾਂ ਦੀ ਯਾਦ ਅਜਿਹੀ ਦਿਵਾਈ ਕਿ ,ਪੰਡਾਲ ਵਿੱਚ ਬੈਠੇ ਸਰੋਤਿਆਂ ਦੀ ਅੱਖਾਂ ‘ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ। ਸੂਫੀ ਗਾਇਕ ਨੇ ਆਪਣੀ ਬੁਲੰਦ ਤੇ ਸੁਰੀਲੀ ਅਵਾਜ਼ ਅਤੇ ਦਿਲਕਸ਼ ਅੰਦਾਜ਼ ਨਾਲ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸੂਫੀ ਗਾਇਕੀ ਦੇ ਰੰਗ ਵਿੱਚ ਰੰਗੇ ਸਰੋਤੇ ਅਸ਼ ਅਸ਼ ਕਰ ਉੱਠੇ।

 ਕੈਲੰਡਰ ਰਿਲੀਜ਼ ਅਤੇ ਸਨਮਾਨਿਤ ਸ਼ਖਸ਼ੀਅਤਾਂ ਦਾ ਕੀਤਾ ਸਨਮਾਨ

        ਇਸ ਦੌਰਾਨ ਐਸੋਸੀਏਸ਼ਨ ਵਲੋਂ ਪੱਤਰਕਾਰਾਂ ਦੀਆਂ ਫੋਟੋਆਂ ਅਤੇ ਤਾਰੀਖਾਂ ਸਮੇਤ ਤਿਆਰ ਕੀਤਾ ਗਿਆ ਰੰਗਦਾਰ ਕੈਲੰਡਰ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ , ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ , ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਐਸ.ਪੀ. (ਡੀ.) ਜਗਜੀਤ ਸਿੰਘ ਸਰੋਆ, ਡੀ.ਐਸ.ਪੀ. ਵਿਜੀਲੈਂਸ ਲੁਧਿਆਣਾ ਪਰਮਿੰਦਰ ਸਿੰਘ ਬਰਾੜ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਗਾਇਕ ਸਰਦਾਰ ਅਲੀ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ,, ਆਈ.ਓ.ਐਲ. ਦੇ ਐਡਮਿਨ ਹੈੱਡ ਬਸੰਤ ਸਿੰਘ, ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰ ਨਿੱਕਾ ਅਤੇ ਸਰਪ੍ਰਸਤ ਰਾਮ ਸ਼ਰਨ ਦਾਸ ਗੋਇਲ ਆਦਿ ਅਹੁਦੇਦਾਰਾਂ ਵਲੋਂ ਰਿਲੀਜ਼ ਕੀਤਾ ਗਿਆ ।

 ਸਮਾਗਮ ਵਿੱਚ ਪਹੁੰਚੀਆਂ ਉੱਘੀਆਂ ਸ਼ਖਸ਼ੀਅਤਾਂ

       ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਟਰੇਨਿੰਗ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਗੋਇਲ, ਗੁਰਲਵਲੀਨ ਸਿੰਘ ਸਿੱਧੂ ਰਿਟਾ. ਆਈ.ਏ.ਐਸ., ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਡੀ.ਐਸ.ਪੀ. ਲਖਵੀਰ ਸਿੰਘ ਟੀਵਾਨਾ, ਲੋਕ ਸੰਪਰਕ ਵਿਭਾਗ ਵੱਲੋਂ ਏ.ਪੀ.ਆਰ.ਓ.  ਜਗਬੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਅਕਾਲੀ ਦਲ (ਸੰਯੁਕਤ) ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਗਿੰਦੀ, ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ, ਭਾਜਪਾ ਦੇ ਸੂਬਾ ਬੁਲਾਰਾ ਦਰਸ਼ਨ ਸਿੰਘ ਨੈਣੇਵਾਲ, ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਬੀਬੀ ਸੁਖਜੀਤ ਕੌਰ ਸੁੱਖੀ, ਗੁਰਕੀਮਤ ਸਿੰਘ ਸਿੱਧੂ, ਨਰਿੰਦਰ ਗਰਗ ਨੀਟਾ, ਰਾਜੀਵ ਗੁਪਤਾ ਲੂਬੀ, ਯੂਥ ਕਾਂਗਰਸੀ ਆਗੂ ਹਰਦੀਪ ਸਿੰਘ ਸੋਢੀ, ਪਰਮਜੀਤ ਸਿੰਘ ਜੌਂਟੀ ਮਾਨ, ਕੈਪਟਨ ਭੁਪਿੰਦਰ ਸਿੰਘ ਝਲੂਰ, ਗੁਰਮੇਲ ਸਿੰਘ ਮੌੜ, ਗੁਰਦਰਸ਼ਨ ਸਿੰਘ ਬਰਾੜ, ਧਰਮਿੰਦਰ ਸ਼ੰਟੀ, ਧੰਨਾ ਸਿੰਘ ਗਰੇਵਾਲ, ਬਲਦੇਵ ਸਿੰਘ ਭੁੱਚਰ, ਮਲਕੀਤ ਸਿੰਘ ਮੀਤਾ, ਵਿਕਰਮ ਵਿੱਕੀ, ਰਾਜੂ ਚੌਧਰੀ, ਅਕਾਲੀ ਆਗੂ ਸੰਜੀਵ ਸ਼ੋਰੀ, ਤੇਜਿੰਦਰ ਸਿੰਘ ਸੋਨੀ ਜਾਗਲ, ਜਤਿੰਦਰ ਜਿੰਮੀ, ਗੁਰਪਿਆਰ ਸਿੰਘ ਧਾਲੀਵਾਲ, ਰਾਜੀਵ ਵਰਮਾ ਰਿੰਪੀ, ਰਾਜ ਧੌਲਾ, ਰਣਧੀਰ ਸਿੰਘ ਧੀਰਾ, ਕੌਂਸਲਰ ਰੁਪਿੰਦਰ ਸਿੰਘ ਸ਼ੀਤਲ, ਹੇਮਰਾਜ ਗਰਗ, ਸਮਾਜ ਸੇਵੀ ਦੀਪਕ ਸੋਨੀ, ਸ਼ਸ਼ੀ ਚੌਪੜਾ, ਪਿਆਰਾ ਲਾਲ ਰਾਏਸਰ, ਰਣਜੀਤ ਸਿੰਘ ਮਰਾੜ, ਗਿ: ਕਰਮ ਸਿੰਘ ਭੰਡਾਰੀ, ਪ੍ਰੋ. ਕਰਾਂਤੀਪਾਲ, ਵਿਜੈ ਗਰਗ, ਸੁਖਵਿੰਦਰ ਸਿੰਘ ਭੰਡਾਰੀ, ਕੇਵਲ ਸਿੰਘ ਵੀਨਸ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਗਿਆਨੇਸ਼ਵਰ ਸਿੰਘ ਵਾਲੀਆ, ਭਜਨ ਸਿੰਘ ਭੁੱਲਰ, ਡਾ.ਰੁਪੇਸ਼ ਸਿੰਗਲਾ, ਅਨਿਲ ਬਾਂਸਲ ਨਾਣਾ, ਨੈਬ ਸਿੰਘ ਕਾਲਾ, ਵਰਿੰਦਰ ਸਿੰਗਲਾ ਤੋਂ ਇਲਾਵਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਪੱਤਰਕਾਰ ਵੀ ਹਾਜ਼ਰ ਰਹੇ ।

 

Advertisement
Advertisement
Advertisement
Advertisement
Advertisement
error: Content is protected !!