ਪਾਣੀ ‘ਚ ਡੁਬੋ-ਡੁਬੋ ਕੇ ਕਰਿਆ ਪਤਨੀ ਦਾ ਕਤਲ

Advertisement
Spread information

ਹਰਿੰਦਰ ਨਿੱਕਾ ,ਬਰਨਾਲਾ , 18 ਨਵੰਬਰ 2021

     ਚਾਰ ਲਾਵਾਂ ਲੈ ਕੇ ਉਮਰ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਪਤੀ ਨੇ ਹੀ ਆਪਣੀ ਪਤਨੀ ਨੂੰ ਪਾਣੀ ਵਿੱਚ ਡੁਬੋ ਡੁਬੋ ਕੇ ਉਸ ਦੀ ਜਾਨ ਲੈ ਲਈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਪਰ ਹਤਿਆਰੇ ਪਤੀ ਖਿਲਾਫ ਕਤਲ ਦਾ ਕੇਸ ਦਰਜ਼ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜੰਗੀ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੀਰ ਸਿੰਘ ਨਗਰ ਮੁਹੱਲਾ, ਮਾਨਸਾ ਹਾਲ ਕਿਰਾਏਦਾਰ ਲੱਖਾ ਸਿੰਘ ਵਾਸੀ ਬਾਜਵਾ ਪੱਤੀ ਨੇੜੇ ਗੁਰੂਦੁਆਰਾ ਕਲਗੀਧਰ ਸਾਹਿਬ, ਬਰਨਾਲਾ ਨੇ ਦੱਸਿਆ ਕਿ ਉਸ ਦੀ ਭੈਣ ਵੀਰਪਾਲ ਦੀ ਸ਼ਾਦੀ ਕਰੀਬ 10 ਸਾਲ ਪਹਿਲਾਂ ਮੰਗਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਲਾਸ ਪੱਤੀ ਧੌਲਾ ਨਾਲ ਹੋਈ ਸੀ।

Advertisement

    ਵਿਆਹ ਤੋਂ ਕੁੱਝ ਸਮਾਂ ਬਾਅਦ ਹੀ, ਵੀਰਪਾਲ ਨੂੰ ਉਸ ਦੇ ਪਤੀ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਭੈਣ, ਆਪਣੇ ਪਤੀ ਤੋਂ ਬੱਚਿਆਂ ਦੀ ਪਰਵਰਿਸ਼ ਅਤੇ ਘਰੇਲੂ ਖਰਚ ਲਈ, ਪੈਸੇ ਮੰਗਦੀ ਤਾਂ ਮੰਗਲ ਸਿੰਘ, ਉਸ ਦੀ ਕੁੱਟਮਾਰ ਕਰਦਾ।  ਮੁਦਈ ਨੇ ਕਿਹਾ ਕਿ ਉਸ ਦਾ ਭਣੋਈਆ ਮੰਗਲ ਸਿੰਘ ,ਵੀਰਪਾਲ ਕੌਰ ਨੂੰ ਖੇਤ ਸ਼ਹੀਦਾਂ ਦੇ ਮੱਥਾ ਟੇਕਣ ਦੇ ਬਹਾਨੇ ਸਾਜ਼ਿਸ਼ ਤਹਿਤ ਆਪਣੇ ਨਾਲ ਲੈ ਗਿਆ। ਖੇਤ ਵਿੱਚ ਬਣੀ ਪਾਣੀ ਵਾਲੀ ਖੇਲ ਵਿੱਚ ਡੁਬੋ -ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਮੰਗਲ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!