ਪੈ ਗਿਆ ਪੰਗਾ- ਰਾਣਾ ਗੁਰਜੀਤ ਦੀ ਆਮਦ ਮੌਕੇ ਹੁੱਲੜਬਾਜੀ ਕਰਨ ਵਾਲਿਆਂ ਤੇ ਪਰਚਾ ਦਰਜ

Advertisement
Spread information

ਦੋਸ਼ -ਐਸ.ਐਚ.ੳ. ਧਨੌਲਾ ਤੇ ਹੋਰ ਮੁਲਾਜਮਾਂ ਨੂੰ ਮਾਰੇ ਧੱਕੇ, ਲੇਡੀਜ ਪੁਲਿਸ ਨੂੰ ਕੱਢੀਆਂ ਗਾਲਾਂ ਅਤੇ ਡਿਊਟੀ ਵਿੱਚ ਪਾਇਆ ਅੜਿੱਕਾ


ਹਰਿੰਦਰ ਨਿੱਕਾ  , ਬਰਨਾਲਾ 12 ਨਵੰਬਰ 2021

       ਜਿਲ੍ਹੇ ਦੇ ਇੰਚਾਰਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਕਥਿਤ ਹੁੱਲੜਬਾਜੀ ਕਰਨ ਵਾਲਿਆਂ ਖਿਲਾਫ ਪੁਲਿਸ ਨੇ 3 ਦਿਨ ਦੀ ਯੱਕੋ-ਤੱਕੀ ਤੋਂ ਬਾਅਦ ਆਖਿਰ 10/12 ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਸ਼ਨਾਖਤ ਦੇ ਯਤਨ ਵੀ ਵਿੱਢ ਦਿੱਤੇ ਹਨ। ਥਾਣਾ ਸਿਟੀ 2 ਬਰਨਾਲਾ , ਐਸ.ਐਚ. ੳ S1 ਜਗਦੇਵ ਸਿੰਘ ਵੱਲੋਂ ਦਰਜ਼ ਐਫ.ਆਈ.ਆਰ ਅਨੁਸਾਰ ਪੁਲਿਸ ਪਾਰਟੀ ਸਣੇ, ਉਨਾਂ ਦੀ ਡਿਊਟੀ ਪੀ.ਡਬਲਯੂ.ਡੀ. ਰੈਸਟ ਹਾਊਸ ਬਰਨਾਲਾ ਵਿਖੇ ਸੀ, ਜਿੱਥੇ ਸ੍ਰੀ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਆਕੇ ਐਮ.ਐਲ.ਏ. ਹਲਕਾ ਬਰਨਾਲਾ ਦੇ ਚੁਣੇ ਹੋਏ ਐਮ.ਸੀਜ, ਪੰਚ, ਸਰਪੰਚ ਸਾਹਿਬਾਨ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਤੇ ਮੈਂਬਰ ਸਾਹਿਬਾਨ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਅਤੇ ਰਹਿੰਦੇ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਣੀ ਸੀ । ਉਨਾਂ ਕਿਹਾ ਕਿ ਮੇਰੀ ਥਾਣਾ ਦੀ ਫੋਰਸ ਦੀ ਡਿਊਟੀ ਪੀ.ਡਬਲਯੂ.ਡੀ. ਰੈਸਟ ਹਾਊਸ ਬਰਨਾਲਾ ਦੇ ਅੰਦਰ ਸਟੇਜ ਪਰ ਲੱਗੀ ਹੋਈ ਸੀ। ਇਸੇ ਤਰ੍ਹਾਂ ਮੁੱਖ ਅਫਸਰ ਥਾਣਾ ਧਨੌਲਾ ਇੰਸਪੈਕਟਰ ਹਰਸਿਮਰਨਜੀਤ ਸਿੰਘ ਦੀ ਡਿਊਟੀ ਵੀ ਸਮੇਤ ਫੋਰਸ ਪੀ, ਡਬਲਯੂ.ਡੀ. ਰੈਸਟ ਹਾਊਸ ਬਰਨਾਲਾ ਦੇ ਮੇਨ ਗੇਟ ਪਰ ਲੱਗੀ ਹੋਈ ਸੀ। ਇਸ ਮੀਟਿੰਗ ਵਿੱਚ ਸਮੂਲੀਅਤ ਕਰਨ ਵਾਲੇ ਵਿਅਕਤੀਆਂ ਦੀ ਬਕਾਇਦਾ ਲਿਸਟ ਏ.ਡੀ.ਸੀ. ਸਾਹਿਬ ਵਲੋਂ ਦਿੱਤੀ ਗਈ ਸੀ। ਇਹ ਲਿਸਟ ਮੁੱਖ ਅਫਸਰ ਧਨੌਲਾ ਨੂੰ ਸੌਂਪ ਦਿੱਤੀਆ ਗਈਆਂ ਸਨ ਅਤੇ ਦੱਸਿਆ ਗਿਆ ਸੀ ਕਿ ਇਹ ਲਿਸਟਾਂ ਵਿੱਚ ਦਰਜ ਆਦਮੀ/ਔਰਤਾ ਨੂੰ ਹੀ ਰੈਸਟ ਹਾਊਸ ਅੰਦਰ ਜਾਣ ਦੀ ਆਗਿਆ ਹੋਵੇਗੀ ।

Advertisement

ਕੁੱਝ ਲੋਕ ਆਏ ਤੇ ਰੌਲਾ ਪਾਉਣ ਲੱਗ ਪਏ  ,,,

     ਸ਼ਕਾਇਤ ਕਰਤਾ ਐਸ.ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਵਿੱਚ ਕੁੱਝ ਸਮਾਂ ਬਾਅਦ ਕੁੱਝ ਲੋਕਾਂ ਨੇ ਗੇਟ ਤੇ ਆ ਕੇ ਨਾਹਰੇ ਬਾਜੀ ਕਰਦਿਆਂ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਰੋਲਾ ਸੁਣ ਕੇ ਗੇਟ ਤੇ ਪੁੱਜਾ। ਜਿੱਥੇ ਮੁੱਖ ਅਫਸਰ ਥਾਣਾ ਧਨੌਲਾ ਨੇ ਦੱਸਿਆ ਕਿ ਇਹਨਾਂ ਲੋਕਾਂ ਦਾ ਲਿਸਟ ਵਿੱਚ ਨਾਮ ਨਹੀਂ ਹੈ ਤੇ ਇਹ ਅੰਦਰ ਜਾਣ ਲਈ ਬਾਜ਼ਿੱਦ ਹਨ। ਜਿਸ ਤੇ ਮੁੱਖ ਅਫਸਰ ਥਾਣਾ ਧਨੌਲਾ ਨੇ ਸਮੇਤ ਅਪਣੀ ਫੋਰਸ ਤੇ ਲੇਡੀਜ ਫੋਰਸ ਦੀ ਮੱਦਦ ਨਾਲ ਇਹਨਾਂ ਵਿਅਕਤੀਆਂ ਨੂੰ ਅੰਦਰ ਜਾਣ ਤੋਂ ਰੋਕਿਆ। ਮੇਰੀ ਜਿਲ੍ਹਾ ਬਰਨਾਲਾ ਵਿੱਚ ਨਵੀ ਤਾਇਨਾਤੀ ਹੋਣ ਕਰਕੇ ਮੈਂ ਬਾਈ-ਨੇਮ ਇਹਨਾਂ ਵਿਅਕਤੀਆਂ ਨੂੰ ਨਹੀਂ ਜਾਣਦਾ ਸੀ। ਇੰਨਾ ਨਾਮਾਲੂਮ ਵਿਆਕਤੀਆਂ ਨੇ ਮੁੱਖ ਅਫਸਰ ਥਾਣਾ ਧਨੌਲਾ ਨੂੰ ਧੱਕੇ ਮਾਰ ਕੇ ਅੰਦਰ ਦਾਖਿਲ ਹੋ ਗਏ । ਜਿੰਨਾ ਨੂੰ ਅਸੀਂ ਬਾਕੀ ਫੋਰਸ ਦੀ ਮਦਦ ਨਾਲ ਬਾਹਰ ਕੱਢਿਆ ਤਾਂ ਇਹਨਾਂ ਨਾਮਲੂਮ ਵਿਅਕਤੀਆਂ ਨੇ ਮੁੱਖ ਅਫਸਰ ਧਨੌਲਾ ਨਾਲ ਹੁੱਲੜਬਾਜੀ ਕੀਤੀ ਅਤੇ ਗੰਦੀਆ ਗਾਲ੍ਹਾਂ ਕੱਢੀਆਂ,  ਪੁਲਿਸ  ਦੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਲੇਡੀਜ ਫੋਰਸ ਦੀ ਹਾਜਰੀ ਵਿੱਚ ਗੰਦੀਆਂ ਗਾਲ੍ਹਾਂ ਕੱਢੀਆਂ। ਕੈਬਨਿਟ ਮੰਤਰੀ ਸਾਹਿਬ ,ਜਿਸ ਨੇ ਅੰਦਰ ਜਾ ਕੇ ਮੀਟਿੰਗ ਨੂੰ ਸੰਬੋਧਨ ਕਰਨਾ ਸੀ, ਉਨਾਂ ਦਾ ਰਸਤਾ ਰੋਕਦੇ ਹੋਏ ਗੇਟ ਪਰ ਧਰਨਾ ਦੇ ਦਿੱਤਾ ਅਤੇ ਲਿਸਟ ਵਿੱਚ ਦਰਜ ਵਿਅਕਤੀਆਂ ਨੂੰ ਅੰਦਰ ਜਾਣ ਅਤੇ ਬਾਹਰ ਆਉਣ ਤੇ ਵੀ ਰੋਕਿਆ ਗਿਆ। ਡਿਊਟੀ ਪਰ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਲੇਡੀਜ ਪੁਲਿਸ ਕਰਮਚਾਰੀਆਂ ਨਾਲ ਧੱਕਾ ਮੁੱਕੀ ਕਰਕੇ ਡਿਊਟੀ ਵਿੱਚ ਵਿਘਨ ਪਾਇਆ ਹੈ ।

ਹੁਣ ਵੀਡੀੳ ਤੇ ਫੋਟੋਆਂ ਤੋਂ ਪੁਲਿਸ ਕਰੇਗੀ ਪਹਿਚਾਣ

     ਐਸ.ਐਚ.ਉ ਜਗਦੇਵ ਸਿੰਘ ਨੇ ਕਿਹਾ ਹੈ ਕਿ ਹੁੱਲੜਬਾਜਾਂ ਨੂੰ ਮੈਂ ਫੋਟੋ ,ਵੀਡਿਓ ਜਾਂ ਸਾਹਮਣੇ ਆਉਣਾ ਪਰ ਪਹਿਚਾਣ ਸਕਦਾ ਹਾਂ। ਇਹਨਾ ਹੁੱਲੜਬਾਜਾਂ ਦੀ ਗਿਣਤੀ 10/12 ਦੇ ਕਰੀਬ ਸੀ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਜੁਰਮ ਅਧੀਨ ਧਾਰਾ 353,332,283,311,186, 294,506, 147, 149,IPC ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕੀਤਾ ਗਿਆ ਹੈ। ਤਫਤੀਸ਼ ਅਧਿਕਾਰੀ ਅਨੁਸਾਰ ਦੋਸ਼ੀਆਂ ਦੀ ਸ਼ਨਾਖਤ ਦੇ ਯਤਨ ਜ਼ਾਰੀ ਹਨ, ਜਲਦੀ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!