ਮੰਤਰੀ ਰਾਣਾ ਗੁਰਜੀਤ ਦੀ ਆਮਦ ਮੌਕੇ ਪ੍ਰਦਰਸ਼ਨ ਦਾ ਮਾਮਲਾ-ਕੁੱਝ ਅਣਪਛਾਤਿਆਂ ਦਾ ਹੁਲੀਆਂ ਆਇਆ ਸਾਹਮਣੇ

Advertisement
Spread information

ਅਣਪਛਾਤੇ ਦੋਸ਼ੀਆਂ ‘ਚ ਕਾਂਗਰਸੀ ਮੋਹਤਬਰ ਅਤੇ ਪੱਤਰਕਾਰ ਵੀ ਸ਼ਾਮਿਲ , ਕਈਆਂ ਨੂੰ ਪਈਆਂ ਭਾਜੜਾਂ

ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ. ਕਾਂਗਰਸ ਲਈ ਆਗਾਮੀ ਵਿਧਾਨ ਸਭਾ ਚੋਣਾਂ ਸਮੇਂ ਸਾਬਿਤ ਹੋਵੇਗੀ ਕੋਹੜ ‘ਚ ਖਾਜ਼


 ਹਰਿੰਦਰ ਨਿੱਕਾ , ਬਰਨਾਲਾ 12 ਨਵੰਬਰ 2021

        ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਹੋਏ ਰੋਸ ਪ੍ਰਦਰਸ਼ਨਾਂ ਨੂੰ ਕਥਿਤ ਤੌਰ ਤੇ ਹੁੱਲੜਬਾਜੀ ਦਾ ਨਾਂ ਦੇ ਕੇ ਦਰਜ਼ ਕੀਤੀ ਐਫ.ਆਈ.ਆਰ. ਕਾਗਰਸ ਪਾਰਟੀ ਲਈ ਅਗਾਮੀ ਵਿਧਾਨ ਸਭਾ ਚੋਣਾਂ ਸਮੇਂ ਕੋਹੜ ਵਿੱਚ ਖਾਜ਼ ਦੀ ਤਰਾਂ ਸਾਬਿਤ ਹੋਵੇਗੀ। ਕਿਉਂਕਿ ਬੇਸ਼ੱਕ ਪੁਲਿਸ ਨੇ ਕੇਸ ਅਣਪਛਾਤਿਆਂ ਖਿਲਾਫ ਦਰਜ਼ ਕੀਤਾ ਹੈ। ਪਰੰਤੂ ਐਫ.ਆਈ.ਆਰ. ਵਿੱਚ ਅਣਪਛਾਤਿਆਂ ਦੇ ਹੁਲੀਏ ਦਾ ਦਿੱਤਾ ਗਿਆ ਬਿਊਰਾ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਅਤੇ ਪੱਤਰਕਾਰਾਂ ਦੇ ਹੁਲੀਏ ਨਾਲ ਮੇਲ ਖਾਣ ਵਾਲਾ ਹੈ। ਐਫ.ਆਈ. ਆਰ. ਵਿੱਚ ਦਰਜ਼ ਅਣਪਛਾਤੇ ਪ੍ਰਦਰਸ਼ਨਕਾਰੀਆਂ/ ਪੁਲਿਸ ਵੱਲੋਂ ਜਾਹਿਰ ਕਰਦੇ ਹੁੱਲੜਬਾਜਾਂ ਦਾ ਹੁਲੀਆ ਕੁੱਝ ਇਸ ਪ੍ਰਕਾਰ ਹੈ ਲਿਖਿਆ ਗਿਆ ਹੈ। ਉੱਧਰ ਪਰਚਾ ਦਰਜ਼ ਹੋਣ ਦਾ ਖੁਲਾਸਾ ਬਰਨਾਲਾ ਟੂਡੇ ਵੱਲੋਂ ਸਭ ਤੋਂ ਪਹਿਲਾਂ ਕਰ ਦੇਣ ਨਾਲ ਕਈ ਕਾਂਗਰਸੀ ਆਗੂਆਂ ਅਤੇ ਕੁੱਝ ਪੱਤਰਕਾਰਾਂ ਨੂੰ ਭਾਜੜਾਂ ਪੈ ਗਈਆਂ ਹਨ। ਇੱਕ ਸੀਨੀਅਰ ਕਾਂਗਰਸੀ ਆਗੂ ਅਤੇ ਇੱਕ ਪੱਤਰਕਾਰ ਨੇ ਕਿਹਾ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹੁੱਲੜਬਾਜਾਂ ਦਾ ਨਾਂ ਦੇਣ ਨਾਲ ਕਾਂਗਰਸ ਪਾਰਟੀ ਅਤੇ ਪ੍ਰਸ਼ਾਸ਼ਨ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਵੱਧ ਸਕਦੀਆਂ ਹਨ। 

Advertisement

– ਇੱਕ ਭਾਰਾ ਆਦਮੀ ਰੰਗ ਸਾਵਲਾ, ਦਾੜੀ ਅਤੇ ਵਾਲ ਕੱਟੇ ਹੋਏ ਉਮਰ ਕਰੀਬ 50 ਸਾਲ ਕੱਦ 5 ਫੁੱਟ 7/8 ਵਿੱਚ, ਜਿਸ ਦੇ ਕਾਲੇ ਰੰਗ ਦਾ ਕੁੜਤਾ , ਚਿੱਟੇ ਰੰਗ ਦਾ ਪਜਾਮਾ ਅਤੇ ਬਾਸਕਿਟ ਜਾਕਿਟ ਪਾਈ ਸੀ।

-ਇੱਕ ਹੋਰ ਆਦਮੀ ਰੰਗ ਸਾਂਵਲਾ ਚਿੱਟਾ ਕੁੜਤਾ ਪਾਇਆ ਸੀ, ਗੂੜੇ ਹਰੇ ਰੰਗ ਦੀ ਪਗੜੀ ਪਹਿਨੀ ਸੀ। ਜਿਸ ਦੀ ਉਮਰ ਕਰੀਬ 40/42 ਸਾਲ ਸੀ । ਜਿਸ ਦੀਆਂ ਅੱਖਾਂ ਬਿਲੀਆਂ ਅਤੇ ਦਾੜੀ ਹਲਕੀ ਭੂਰੀ ਕੱਦ ਦਰਮਿਆਨਾ ਸੀ।

-ਇੱਕ ਹੋਰ ਆਦਮੀ ਜਿਸ ਦੇ ਚਿੱਟੇ ਰੰਗ ਦਾ ਕੁੜਤਾ ਪਜਾਮਾ , ਕਾਲੇ ਰੰਗ ਦੀ ਜਾਕਿਟ ਪਾਈ ਹੋਈ ਸੀ ਅਤੇ ਸਿਰ ਪਰ ਟੋਪੀ ਪਹਿਨੀ ਸੀ । ਜਿਸ ਦੀ ਉਮਰ ਕਰੀਬ 50/55 ਸਾਲ ਸੀ।

-ਇੱਕ ਹੋਰ ਸਰਦਾਰ ਜਿਸ ਦੇ ਸੁਰਮੇ ਰੰਗ ਦੀ ਪਗੜੀ ਅਤੇ ਦਾੜੀ ਖੁੱਲ੍ਹੀ, ਮੁੱਛਾਂ ਕੁੰਢੀਆਂ ਅਤੇ ਅੱਖਾਂ ਤੇ ਐਨਕਾਂ ਲੱਗੀਆਂ ਹੋਈਆਂ ਸਨ। ਜਿਸ ਦੀ ਉਮਰ ਕਰੀਬ 45/ 46 ਸਾਲ ਅਤੇ ਕੱਦ ਕਰੀਬ 5 ਫੁੱਟ 10 ਇੰਚ ਸੀ ।

-ਇੱਕ ਹੋਰ ਵਿਅਕਤੀ ਮੁੱਛਾਂ ਰੱਖੀਆਂ (ਫਰੈਂਚ ਕੱਟ ਦਾੜੀ) ਵਾਲ ਕੱਟੇ ਹੋਏ, ਸਰੀਰ ਭਾਰਾ ਉਮਰ ਕਰੀਬ 40 ਸਾਲ, ਚਿੱਟਾ ਕੁੜਤਾ ਪਜਾਮਾ ਪਹਿਨਿਆ ਅਤੇ ਅਸਮਾਨੀ ਰੰਗ ਦੀ ਬਾਸਕਟ ਜਾਕਿਟ ਪਾਈ ਹੋਈ ਸੀ। ਜਿਸ ਦਾ ਕੱਦ ਕਰੀਬ 5 ਫੁੱਟ 7 ਇੰਚ ਸੀ।

-ਇੱਕ ਹੋਰ ਸਰਦਾਰ ਆਦਮੀ ,ਜਿਸ ਦੇ ਕੇਸ ਦਾੜੀ ਬੰਨ੍ਹੀ ਹੋਈ ਅਤੇ ਨਾਭੀ ਰੰਗ ਦੀ ਪੱਗ ਸੀ ਅਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ ।

Advertisement
Advertisement
Advertisement
Advertisement
Advertisement
error: Content is protected !!