ਚੰਨੀ ਸਰਕਾਰ ਵੱਲੋਂ ਲੱਖਾਂ ਕੱਚੇ ,ਠੇਕਾ ਅਤੇ ਆਊਟ ਮੁਲਾਜ਼ਮਾਂ ਦੀਆਂ ਆਸਾਂ ਤੇ ਫੇਰਿਆ ਪਾਣੀ
–11 ਨਵੰਬਰ ਰਾਜ ਭਰ ਵਿੱਚ ਚੰਨੀ ਸਰਕਾਰ ਦੀਆਂ ਅਰਥੀ ਫੂਕ ਕੇ ਕੀਤਾ ਰੋਸ ਮੁਜ਼ਾਹਰਾ
-17 ਨਵੰਬਰ ਨੂੰ ਖਜਾਨਾਂ ਮੰਤਰੀ ਹਲਕੇ ਬਠਿੰਡਾ ਵਿਖੇ ਰੋਸ ਰੈਲੀ ਕਰਨ ਦਾ ਐਲਾਨ :
ਹਰਪ੍ਰੀਤ ਕੌਰ ਬਬਲੀ , ਸੰਗਰੂਰ :11 ਨਵੰਬਰ 2021
ਪੰਜਾਬ ਦੀ ਚੰਨੀ ਸਰਕਾਰ ਵੱਲੋਂ ਆਕਾਲੀ,ਬੀ ਜੇ ਪੀ ਗਠਜੋੜ ਸਰਕਾਰ ਵੱਲੋਂ ਜਾਣ ਮੌਕੇ ਬਦਨੀਤੀ ਨਾਲ 24 ਦਸੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ” ਦਾ ਪੰਜਾਬ ਐਡਹਾਕ,ਕੰਨਟ੍ਰੈਕਚੂਅਲ,ਡੇਲੀਵੇਜਿਜ਼,ਟੈਂਪਰੇਰੀ,ਵਰਕਚਾਰਜ਼ਡ ਅਤੇ ਆਊਟ ਸੋਰਸਿਡ ਇੰਪਲਾਈਜ਼ ਵੈਲਫੇਅਰ ਐਕਟ-2016″ ਰੱਦ ਕਰਕੇ ਅਕਾਲੀ ਸਰਕਾਰ ਵਾਂਗ ਹੀ ਆਖਰੀ ਸਮੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਨਵਾਂ ਕਾਨੂੰਨ ” ਦਾ ਪੰਜਾਬ ਪ੍ਰੋਟੈਕਸ਼ਨ ਐਂਡ ਰੈਗਲਰਾਈਜੇਸ਼ਨ ਕੰਨਟ੍ਰੈਕਚੂਅਲ ਇੰਪਲਾਈਜ਼ ਬਿਲ -2020, ਚੰਨੀ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਹੈ,
ਮੁੱਖ ਮੰਤਰੀ ਚੰਨੀ ਵੱਲੋਂ 10 ਸਾਲ ਦੀ ਸਰਵਿਸ ਵਾਲੇ 36000 ਕੱਚੇ,ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਾਅਵਾ ਕੀਤਾ ਗਿਆ ਹੈ,ਪਹਿਲਾਂ ਇਹ ਦਾਹਵਾ 66000 ਨੂੰ ਪੱਕਾ ਕਰਨ ਦਾ ਕੀਤਾ ਜਾ ਰਿਹਾ ਸੀ,ਇਹ ਐਲਾਨ ਝੂਠ ਦਾ ਪਲੰਦਾ ਹੈ,ਇਸ ਕਾਨੂੰਨ ਅਨੁਸਾਰ 3600 ਕਰਮਚਾਰੀ ਵੀ ਪੱਕੇ ਨਹੀਂ ਹੋ ਸਕਣਗੇ,ਸਰਵਿਸ 3 ਸਾਲ ਤੋ ਵਧਾ ਕੇ10 ਸਾਲ ਕਰਨਾਂ,ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਨਾ ਕਰਨ ਅਤੇ ਘੱਟੋ-ਘੱਟ ਉਜਰਤ ਚ ਸਿਰਫ 62 ਰੁਪੈ ਮਹੀਨਾ ਵਾਧਾ ਕਰਕੇ ,ਲੱਖਾਂ ਕੱਚੇ,ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ,ਕੋਰੋਨਾ ਜੋਧਿਆਂ,ਸਕੀਮ ਵਰਕਰਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ,
ਵੱਖੋ ਵਿਭਾਗਾਂ ਸਿੱਖਿਆ ਸਿਹਤ,ਮਿਊਸਪਲ ਕਮੇਟੀਆਂ, ਸਿਵਲ ਹਸਪਤਾਲਾਂ,ਮੈਡੀਕਲ ਕਾਲਜਾਂ,ਫੂਡ ਗ੍ਰੇਨ ਇਜੰਸੀਆਂ,ਪਨਗ੍ਰੇਨ, ਪਨਸ਼ਪ,ਵਿਅਰਹਾਊਸ,ਸਰਕਾਰੀ ਕਾਲਜਾਂ,ਪੇਂਡੂ ਵਿਕਾਸ ,ਮੰਡੀ ਬੋਰਡ,ਜਲ ਸਪਲਾਈ,ਨਰੇਗਾ ਆਦਿ ਵਿੱਚ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਠੇਕਾ,ਆਊਟ ਸੋਰਸ,ਸਕੀਮ ਵਰਕਰਾਂ ਦਾ ਆਰਥਿਕ ਸੋਸ਼ਣ ਜਾਰੀ ਰਹੇਗਾ,ਇਹਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਣਾਏ ਨਵੇਂ ਐਕਟ -2020 ਅਧੀਨ ਕਬਰ ਨਹੀਂ ਕੀਤਾ ਗਿਆ,ਇਹ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਵੱਖੋ-ਵੱਖ ਵਿਭਾਗਾਂ ਵਿੱਚੋਂ ਵੱਡੀ ਗਿਣਤੀ ਗਰੁੱਪ-ਡੀ ਕੈਟਾਗਿਰੀ ਦੀਆਂ ਰੈਗੂਲਰ ਅਸਾਮੀਆਂ ਖਤਮ ਕਰਕੇ ਆਊਟ ਸੋਰਸ ਪ੍ਰਣਾਲੀ ਰਾਹੀਂ ਰੱਖੇ ਗਏ ਹਨ।
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਜਿਲਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ,ਜਿਲਾ ਜਨਰਲ ਸਕੱਤਰ ਰਮੇਸ ਕੁਮਾਰ,ਸੀਨੀ:ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ,ਅਡੀ:ਜ:ਸਕੱਤਰ ਹੰਸਰਾਜ ਦੀਦਾਰਗੜ,ਅਤੇ ਜਿਲਾ ਫੈਡਰੇਸ਼ਨ ਦੇ ਪ੍ਰਧਾਨ ਸੀਤਾ ਰਾਮ ਸਰਮਾਂ,ਕੇਵਲ ਸਿੰਘ ਗੁਜਰਾਂ,ਬਿੱਕਰ ਸਿੰਘ ਸਿਬੀਆ,ਨਾਜਰ ਸਿੰਘ, ਅਮਰੀਕ ਸਿੰਘ ਹੈਲਥ, ਈਸੜਾ,ਗਮਧੂਰ ਸਿੰਘ (ਆਗੂ ਜੰਗਲਾਤ)ਗੁਰਤੇਜ ਸਰਮਾਂ,ਇੰਦਰ ਸਰਮਾਂ (ਨਹਿਰੀ) ਰਾਮਪਾਲ ,ਸਵਰਨ ਸਿੰਘ ਅਕਬਰ ਪੁਰ,ਬਲਦੇਵ ਹਥਨ, ਰਾਜੂ ਸਿੰਘ ਮੰਡੀ ਬੋਰਡ,ਅਮਰੀਕ ਸਿੰਘ ਖੇੜੀ ਆਦਿ ਆਗੂਆਂ ਨੇ ਅੱਜ ਇਥੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਉਲੀਕੇ ਐਕਸ਼ਨਾਂ ਮੁਤਾਬਕ ਅੱਜ ਇਥੇ ਭੁੱਖ ਹੜਤਾਲ ਦੀ ਸਮਾਪਤੀ ਉਪਰੰਤ ਐਲਾਨ ਕੀਤਾ ਕਿ ਚੰਨੀ ਸਰਕਾਰ ਦਾ ਗਰੀਬ ਪੱਖੀ ਮਖੌਟਾ ਉੱਤਰ ਗਿਆ ਹੈ,
ਸਾਰੇ ਫੈਸਲੇ ਕਾਰਪੋਰੇਟ ਘਰਾਣਿਆਂ ਦੇ ਦਬਾਓ ਮਜਦੂਰ ਵਰਗ ਵਿਰੋਧੀ ਕੀਤੇ ਜਾ ਰਹੇ ਹਨ,ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ ,ਇਸ ਲਈ 17 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਅਤੇ 25 ਨਵੰਬਰ ਨੂੰ ਮੁੱਖ ਮੰਤਰੀ ਸਹਿਰ ਮੋਰਿੰਡਾ ਵਿਖੇ ਜਬਰਦਸਤ ਰੋਸ ਕਰੁਕੇ 2022 ਦੀ ਚੋਣਾਂ ਦੌਰਾਨ ਧੋਖੇਬਾਜ਼ ਚੰਨੀ ਸਰਕਾਰ ਨੂੰ ਸਬਕ ਸਿਖਾਉਣ ਦਾ ਐਲਾਨ ਕੀਤਾ ਜਾਵੇਗਾ।