ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਦੀ ਮੰਗਾਂ ਨੂੰ ਪੂਰੀਆਂ ਕਰੇ ਸਰਕਾਰ,: ਪ੍ਰੋ ਇਕਬਾਲ ਸਿੰਘ
ਸਰਕਾਰੀ ਕਾਲਜ ਗੈਸਟ ਫੈਕਲਟੀ ਪ੍ਰੋਫੈਸਰ ਦੀ ਹੜਤਾਲ 9 ਵੇ ਦਿਨ ਵਿਚ ਸ਼ਾਮਿਲ।
ਹਰਪ੍ਰੀਤ ਕੌਰ ਬਬਲੀ , ਸੰਗਰੂਰ, 11 ਨਵੰਬਰ 2021
ਪੰਜਾਬ ਦੇ 48 ਸਰਕਾਰੀ ਕਾਲਜ ਵਿੱਚ ਪਿਛਲੇ 2 ਦਹਾਕਿਆਂ ਤੋਂ ਕੰਮ ਕਰਦੇ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਨੂੰ ਸਰਕਾਰ ਬੇਰੁਜ਼ਗਾਰ ਕਰਨ ਉਪਰ ਤੁਲੀਆਂ ਹੋਈਆਂ ਹਨ।ਗੈਸਟ ਫੈਕਲਟੀ ਪਿਛਲੇ 20 ਸਾਲਾਂ ਤੋਂ ਬਹੁਤ ਘੱਟ ਤਨਖਾਹ ਉਪਰ ਕੰਮ ਕਰਦੇ ਆ ਰਹੇ ਹਨ।
ਸਰਕਾਰ ਕੋਰਟ ਕੇਸ ਦਾ ਬਹਾਨਾ ਬਣਾ ਕਿ ਇਹਨਾਂ ਪ੍ਰੋਫੈਸਰ ਬਹੁਤ ਘੱਟ ਤਨਖਾਹ ਤੇ ਕੰਮ ਲੈਕੇ ਹੁਣ ਨਵੀਂਆ ਅਸਾਮੀਆਂ ਕੱਢ ਗੈਸਟ ਫੈਕਲਟੀ ਨੂੰ ਬੇਰੁਜ਼ਗਾਰ ਕਰ ਰਹੀ ਹੈ।ਡਾ ਮਨਦੀਪ ਕੌਰ ਨੇ ਦੱਸਿਆ ਹੈ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ 150 ਸਰਕਾਰੀ ਕਾਲਜਾਂ ਵਿਚ 4800 ਦੇ ਕਰੀਬ ਮਨਜ਼ੂਰ ਸ਼ੁਦਾ ਅਸਾਮੀਆਂ ਹਨ।ਇਸ ਦੇ ਮੁਕਾਬਲੇ ਪੰਜਾਬ ਵਿੱਚ 48 ਸਰਕਾਰੀ ਕਾਲਜਾਂ ਵਿੱਚ 1873 ਮਨਜ਼ੂਰ ਸ਼ੁਦਾ ਅਸਾਮੀਆਂ ਹੀ ਹਨ ਜਦੋਂ ਕਿ ਸਰਕਾਰ ਨੇ 16 ਨਵੇਂ ਸਰਕਾਰੀ ਖੋਲ ਦਿੱਤੇ ਹਨ।
ਪਰ ਅਸਾਮੀਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।ਸਾਡੀ ਸਰਕਾਰ ਤੋਂ ਮੰਗ ਹੈ। ਕਿ ਸਰਕਾਰ ਗਸੈਟ ਫੈਕਲਟੀ ਦੀ ਨੌਕਰੀ ਨੂੰ ਸੁਰੱਖਿਅਤ ਕਰ ਕਿ ਖਾਲੀ ਪਈਆਂ ਅਸਾਮੀਆਂ ਅਤੇ ਨਵੇਂ ਕਾਲਜਾਂ ਵਿੱਚ ਹੋਰ ਅਸਾਮੀਆਂ ਮਨਜ਼ੂਰ ਕਰ ਕਿ ਆਪਣੇ ਘਰ ਘਰ ਰੁਜ਼ਗਾਰ ਵਾਲੇ ਨਾਅਰੇ ਨੂੰ ਪੂਰਾ ਕਰ ਸਕਦੀ ਹੈ। ਇਸ ਮੌਕੇ ਪ੍ਰੋ ਤਨਵੀਰ,ਪ੍ਰੋ ਸੁਭਾਸ਼, ਪ੍ਰੋ ਗੁਲਸ਼ਨ,ਪ੍ਰੋ ਮਨਦੀਪ ਕੌਰ,ਪ੍ਰੋ ਰਮਾ ,ਪ੍ਰੋ ਰਾਜਵਿੰਦਰ ਕੌਰ ਪ੍ਰੋ ਮੋਨਾ ਆਦਿ ਸ਼ਾਮਿਲ ਸਨ।