ਪਰਾਲੀ ਪ੍ਰਬੰਧਨ: ਹੋਰਨਾਂ ਲਈ ਮਿਸਾਲ ਬਣੇ ਪਿੰਡ ਗਿੱਲ ਕੋਠੇ ਦੇ ਕਿਸਾਨ

Advertisement
Spread information
ਜਸਵੰਤ ਸਿੰਘ ਤੇ ਹਰਜੀਤ ਸਿੰਘ ਨੇ ਸਾਲ 2011 ਤੋਂ ਫਸਲੀ ਰਹਿੰਦ-ਖੂੰਹਦ ਨੂੰ ਨਹੀਂ ਲਾਈ ਅੱਗ

—ਜ਼ਿਲਾ ਪ੍ਰਸ਼ਾਸਨ ਵੱਲੋਂ ਜਸਵੰਤ ਸਿੰਘ ਦੇ ਖੇਤ ’ਚ ਬੇਲਰ ਦੀ ਪ੍ਰਦਰਸ਼ਨੀ

—ਐਸਡੀਐਮ ਵਰਜੀਤ ਵਾਲੀਆ ਵੱਲੋਂ ਕਿਸਾਨ ਦੇ ਖੇਤਾਂ ਦਾ ਦੌਰਾ



ਪ੍ਰਦੀਪ ਕਸਬਾ  , ਬਰਨਾਲਾ , 9 ਨਵੰਬਰ 2021

   ਜ਼ਿਲਾ ਬਰਨਾਲਾ ਦੇ ਪਿੰਡ ਗਿੱਲ ਕੋਠੇ ਦੇ ਅਗਾਂਹਵਧੂ ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਨਿਬੇੜੇ ਲਈ ਮੁਹਿੰਮ ’ਚ ਡਟੇ ਹੋਏ ਹਨ। ਇਸੇ ਮੁਹਿੰਮ ਬਦੌਲਤ ਪਿੰਡ ਦੇ ਕਰੀਬ 60 ਫੀਸਦੀ ਰਕਬੇ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜਾ ਨਿਬੇੜਾ ਕੀਤਾ ਜਾਂਦਾ ਹੈ।
    ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਸਾਨ ਜਸਵੰਤ ਸਿੰਘ ਦੇ ਖੇਤ ਵਿੱਚ ਬੇਲਰ ਮਸ਼ੀਨ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਪੁੱਜੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਆਖਿਆ ਕਿ ਇਸ ਪਿੰਡ ਦੇ ਮੋਹਤਬਰ ਜਸਵੰਤ ਸਿੰਘ ਤੇ ਹੋਰ ਕਿਸਾਨ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ, ਜੋ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਬੇਲਰ ਨਾਲ ਕਰੀਬ 5 ਏਕੜ ਰਕਬੇ ਵਿਚ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ।
          ਇਸ ਮੌਕੇ ਕਿਸਾਨ ਜਸਵੰਤ ਸਿੰਘ (45 ਸਾਲ) ਪਿੰਡ ਗਿੱਲ ਕੋਠੇ ਨੇ ਦੱਸਿਆ ਕਿ ਉਹ ਕਰੀਬ 65 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ ਅਤੇ ਸਾਲ 2011 ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ ਹੈ। ਉਨਾਂ ਕਿਹਾ ਕਿ ਪਰਾਲੀ ਦੀ ਅੱਗ ਦੇ ਧੂੰਏਂ ਕਾਰਨ ਸਾਹ ਦੀ ਦਿੱਕਤ ਕਾਰਨ ਉਨਾਂ ਨੇ ਕਈ ਆਪਣਿਆਂ ਦੀ ਸਿਹਤ ਦਾ ਨੁਕਸਾਨ ਹੁੰਦੇ ਦੇਖਿਆ ਤਾਂ ਉਨਾਂ ਇਸ ਰੁਝਾਨ ਤੋਂ ਤੋਬਾ ਕਰ ਲਈ। ਉਨਾਂ ਦੱਸਿਆ ਕਿ ਉਨਾਂ ਨੇ ਕਈ ਸਾਲ ਪਹਿਲਾਂ ਆਪਣੇ ਪੱਧਰ ’ਤੇ ਜ਼ੀਰੋ ਡਰਿੱੱਲ, ਰੋਟਾਵੇਟਰ, ਹੈਪੀਸੀਡਰ ਆਦਿ ਮਸ਼ੀਨਰੀ ਖਰੀਦੀ, ਜਿਸ ਸਦਕਾ ਉਹ ਪਰਾਲੀ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ।
      ਇਸ ਮੌਕੇ ਪਿੰਡ ਦੀ ਸਰਪੰਚ ਬਲਜਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਪਤੀ ਜਸਵੰਤ ਸਿੰਘ ਕਈ ਸਾਲਾਂ ਤੋਂ ਵਾਤਾਵਰਣ ਪੱਖੀ ਮੁਹਿੰਮ ’ਚ ਡਟੇ ਹੋਏ ਹਨ। ਉਨਾਂ ਦੱਸਿਆ ਕਿ ਪਿੰਡ ਦਾ ਕੁੱਲ ਰਕਬਾ 450 ਏਕੜ ਦੇ ਕਰੀਬ ਹੈ ਤੇ 250 ਏਕੜ ਦੇ ਕਰੀਬ ਰਕਬੇ ਵਿਚ ਕਿਸਾਨ ਪਰਾਲੀ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ। ਉਨਾਂ ਦੱਸਿਆ ਕਿ ਹੁਣ ਪਿੰਡ ਦੀ ਪੰਚਾਇਤ ਵੱੱਲੋਂ ਸਾਂਝੇ ਉਦਮ ਸਦਕਾ ਸਬਸਿਡੀ ’ਤੇ ਮਸ਼ੀਨਰੀ ਲਈ ਅਪਲਾਈ ਕੀਤਾ ਹੋਇਆ ਹੈ ਤਾਂ ਜੋ ਪਿੰਡ ਦੇ 100 ਫੀਸਦੀ ਰਕਬੇ ਵਿਚ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕੀਤਾ ਜਾਵੇ।
   ਇਸ ਮੌਕੇ ਕਿਸਾਨ ਹਰਜੀਤ ਸਿੰਘ ਸਾਬਕਾ ਪੰਚਾਇਤ ਮੈਂਬਰ (39 ਸਾਲ) ਵਾਸੀ ਗਿੱਲ ਕੋਠੇ ਨੇ ਦੱਸਿਆ ਕਿ ਉਨਾਂ ਕੋਲ 5 ਏਕੜ ਜ਼ਮੀਨ ਹੈ ਤੇ ਉਹ ਵੀ ਸਾਲ 2011 ਤੋਂ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਾ ਰਹੇ। ਉਨਾਂ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ ਤੇ ਮੋਹਤਬਰਾਂ ਦੇ ਸਹਿਯੋਗ ਨਾਲ ਪੌਦਿਆਂ ਦੀ ਸੰਭਾਲ ਵਿਚ ਡਟੇ ਹੋਏ ਹਨ ਅਤੇ ਵਾਤਾਵਰਣ ਤੇ ਸਿਹਤ ਬਚਾਉਣ ਖਾਤਰ ਉਨਾਂ ਨੇ ਪਰਾਲੀ ਸਾੜਨੀ ਕਈ ਸਾਲਾਂ ਤੋਂ ਬੰਦ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜੇਕਰ ਦਿ੍ਰੜ ਇੱੱਛਾ ਹੋਵੇ ਅਤੇ ਸਾਂਝਾ ਹੰਭਲਾ ਮਾਰਿਆ ਜਾਵੇ ਤਾਂ ਛੋਟੇ ਕਿਸਾਨ ਵੀ ਪਰਾਲੀ ਸਾੜਨ ਦੇ ਰੁਝਾਨ ਤੋਂ ਨਿਜਾਤ ਪਾ ਸਕਦੇ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਨਾਲ ਝਾੜ ਵੀ ਚੰਗਾ ਨਿਕਲਦਾ ਹੈ ਤੇ ਵਾਤਾਵਰਣ ਦਾ ਵੀ ਨੁਕਸਾਨ ਨਹੀਂ ਹੁੰਦਾ।

Advertisement

ਡਿਪਟੀ ਕਮਿਸ਼ਨਰ ਵੱਲੋਂ ਗਿੱਠ ਕੋਠੇ ਦੇ ਕਿਸਾਨਾਂ ਦੀ ਸ਼ਲਾਘਾ
  ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਪਿੰਡ ਗਿੱਲ ਕੋਠੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪਿੰਡ ਦੇ ਮੋਹਤਬਰਾਂ ਦੇ ਉਦਮ ਸਦਕਾ ਵੱਡੀ ਗਿਣਤੀ ਕਿਸਾਨ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ ਤੇ ਇਹ ਕਿਸਾਨ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ, ਜੋ ਬਹੁਤ ਸਲਾਹੁਣਯੋਗ ਹੈ।  

Advertisement
Advertisement
Advertisement
Advertisement
Advertisement
error: Content is protected !!