ਹਰਿੰਦਰ ਨਿੱਕਾ , ਬਰਨਾਲਾ 10 ਨਵੰਬਰ 2021
ਪੀਆਰਟੀਸੀ ਚੋਂ ਕੁੱਝ ਸਮਾਂ ਪਹਿਲਾਂ ਨੌਕਰੀ ਤੋਂ ਕੱਢਿਆ ਕੰਡਕਟਰ ਕੁਲਦੀਪ ਸਿੰਘ ਢਿੱਲਵਾਂ ਵਿਭਾਗ ਦੇ ਅਧਿਕਾਰੀਆਂ ਦੇ ਕਥਿਤ ਰਵੱਈਏ ਦੇ ਵਿਰੋਧ ਵਿੱਚ ਪੀਆਰਟੀਸੀ ਡਿੱਪੂ ਵਿਖੇ ਬਣੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹਿਆ । ਕੁਲਦੀਪ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਬਰਨਾਲਾ ਵਿਖੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਪੇਸ਼ ਹੋਇਆ ਸੀ। ਉਨ੍ਹਾਂ ਮੈਨੂੰ 15 ਦਿਨ ਦਾ ਸਮਾਂ ਦਿੱਤਾ ਸੀ । ਜੌ ਕਿ 5-11-21 ਨੁ ਪੂਰਾ ਹੋ ਚੁੱਕਾ ਹੈ। ਪਰ PRTC ਦੇ ਅਧਿਕਾਰੀਆਂ ਨੇ ਹਾਲੇ ਤੱਕ ਕੋਈ ਫੈਸਲਾ ਨਹੀ ਕੀਤਾ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਉਸ ਦੇ ਕੇਸ ਦਾ ਫੈਸਲਾ ਨਹੀਂ ਹੁੰਦਾ ,ਉਨੀਂ ਦੇਰ ਤੱਕ ਟੈਂਕੀ ਤੋਂ ਨਹੀਂ ਉਤਰਾਂਗਾ। ਉਨ੍ਹਾਂ ਕਿਹਾ ਕਿ ਮੈਂ ਆਤਮਹੱਤਿਆ ਕਰ ਲਵਾਂਗਾ,।