ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021
ਜਿਲ੍ਹਾ ਜੇਲ੍ਹ ਅੰਦਰ ਮੁਲਾਜਮਾਂ ਵੱਲੋਂ ਕੀਤੀ ਅਚਾਣਕ ਤਲਾਸ਼ੀ ਦੌਰਾਨ ਬਰਾਮਦ ਹੋਏ, ਇੱਕ ਮੋਬਾਇਲ ਫੋਨ ਨੇ 3 ਜੇਲ੍ਹ ਬੰਦੀਆਂ ਨੂੰ ਫਸਾ ਦਿੱਤਾ ਹੈ। ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਉੱਪਰ ਕਾਰਵਾਈ ਕਰਦਿਆਂ 3 ਜੇਲ੍ਹ ਬੰਦੀਆਂ ਖਿਲਾਫ ਕੇਸ ਦਰਜ਼ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ। ਜੇਲ੍ਹ ਸੁਪਰਡੈਂਟ ਵੱਲੋਂ ਭੇਜੀ ਸ਼ਕਾਇਤ ਵਿੱਚ ਦੱਸਿਆ ਕਿ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਦੌਰਾਨ ਮੁਲਾਜਮਾਂ ਦੁਆਰਾ ਦੋਸ਼ੀ ਸੋਨੀ ਸਿੰਘ ਵਾਸੀ ਬਰਨਾਲਾ ਦੇ ਕਬਜ਼ੇ ਵਿੱਚੋਂ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਇੰਕਸ਼ਾਫ ਕੀਤਾ ਕਿ ਇਹ ਫੋਨ ਹਵਾਲਾਤੀ ਲਖਵੀਰ ਸਿੰਘ ਵਾਸੀ ਭੱਦਲਵੱਢ ਦਾ ਹੈ । ਜਦੋਂਕਿ ਮੋਬਾਇਲ ਵਿੱਚ ਪਾਇਆ ਹੋਇਆ ਸਿੰਮ ਦੋਸ਼ੀ ਜਸਵੰਤ ਸਿੰਘ ਵਾਸੀ ਹੀਰੇਵਾਲਾ ਦਾ ਹੈ। ਬਰਾਮਦ ਹੋਏ ਮੋਬਾਇਲ ਫੋਨ ਨੂੰ ਉਕਤ ਤਿੰਨੋ ਦੋਸ਼ੀ ਮਿਲ ਕੇ ਚਲਾਉਦੇ ਸਨ । ਜੇਲ੍ਹ ਅੰਦਰ ਹਵਾਲਾਤੀਆਂ ਨੇ ਫੋਨ ਲਿਆ ਕੇ ਜੇਲ੍ਹ ਦੇ ਨਿਯਮਾ ਦੀ ਉਲੰਘਣਾ ਕੀਤੀ ਹੈ । ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਪਰ ਨਾਮਜ਼ਦ ਤਿੰਨੋਂ ਜੇਲ੍ਹ ਬੰਦੀਆਂ ਦੇ ਖਿਲਾਫ ਅਧੀਨ ਜੁਰਮ 52 A Prison Act 1894 ਤਹਿਤ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਏ.ਐਸ.ਆਈ. ਅਵਤਾਰ ਸਿੰਘ ਨੂੰ ਸੌਂਪ ਦਿੱਤੀ ਹੈ।