ਜ਼ਿਲਾ ਪ੍ਰਸ਼ਾਸਨ ਨੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵੰਡੀਆਂ 35,213 ਕਿੱਟਾਂ: ਡਿਪਟੀ ਕਮਿਸ਼ਨਰ
ਪੰਚਾਇਤਾਂ ਤੇ ਐਨਜੀਓਜ਼ ਰਾਹੀਂ 21,049 ਵਿਅਕਤੀਆਂ ਤੱਕ ਪੁੱਜਿਆ ਪੱਕਿਆ ਭੋਜਨ
ਰੈੱਡ ਕ੍ਰਾਸ ਸੁਸਾਇਟੀ, ਐਨਜੀਓਜ਼, ਦਾਨੀ ਸੰਸਥਾਵਾਂ ਤੇ ਸਬੰਧਤ ਵਿਭਾਗ ਲੋੜਵੰਦਾਂ ਦੀ ਮਦਦ ’ਚ ਡਟੇ
ਪ੍ਰਤੀਕ ਸਿੰਘ ਬਰਨਾਲਾ , 15 ਅਪਰੈਲ 2020
ਕਰੋਨਾ ਵਾਇਸਰ ਤੋਂ ਬਚਾਅ ਲਈ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਉਪਰਾਲੇ ਜਾਰੀ ਹਨ। ਜ਼ਿਲੇ ਵਿੱਚ ਕਰਫਿੳੂ/ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਦਾਨੀ ਸੰਸਥਾਵਾਂ ਤੇ ਹੋਰ ਧਿਰਾਂ ਦੇ ਸਹਿਯੋਗ ਨਾਲ ਲਗਭਗ 35 ਹਜ਼ਾਰ ਤੋਂ ਵੱਧ ਰਾਸ਼ਨ ਦੀਆਂ ਕਿੱਟਾਂ ਘਰ ਘਰ ਵੰਡੀਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲੇ ਦੇ ਅਸਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪੱਖੋਂ ਕੋਈ ਦਿੱਕਤ ਨਾ ਆਵੇ, ਇਸ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ 14 ਅਪਰੈਲ ਤੱਕ ਜ਼ਿਲੇ ਵਿੱਚ ਸੁੱਕੇ ਰਾਸ਼ਨ ਦੀਆਂ 35,213 ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਉਨਾਂ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਰਾਹੀਂ 14,097 ਕਿੱਟਾਂ, ਪੰਚਾਇਤਾਂ ਰਾਹੀਂ 3170 ਕਿੱਟਾਂ, ਨਗਰ ਕੌਂਸਲਾਂ ਰਾਹੀਂ 3355 ਕਿੱਟਾਂ, ਰੈੱਡ ਕ੍ਰਾਸ ਰਾਹੀਂ 1894 ਕਿੱਟਾਂ, ਐਨਜੀਓਜ਼ ਰਾਹੀਂ 6577 ਕਿੱਟਾਂ, ਪੁਲੀਸ ਰਾਹੀਂ 6120 ਕਿੱਟਾਂ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੱਕਿਆ ਹੋਇਆ ਖਾਣਾ 21,049 ਵਿਅਕਤੀਆਂ ਤੱੱਕ ਪੁੱਜਿਆ ਹੈ, ਜੋ ਵੱਖ ਵੱਖ ਐਨਜੀਓਜ਼ ਅਤੇ ਪੰਚਾਇਤਾਂ ਰਾਹੀਂ ਲੋੜਵੰਦਾਂ ਨੂੰ ਪਹੁੰਚਾਇਆ ਗਿਆ ਹੈ। ਇਸ ਵਿਚੋਂ ਐਨਜੀਓਜ਼ ਰਾਹੀਂ 17,186 ਅਤੇ ਪਿੰਡਾਂ ’ਚ ਪੰਚਾਇਤਾਂ ਰਾਹੀਂ 3863 ਵਿਅਕਤੀਆਂ ਤੱਕ ਪੱਕਿਆ ਹੋਇਆ ਭੋਜਨ ਪਹੁੰਚਾਇਆ ਜਾ ਚੁੱਕਿਆ ਹੈ।
ਉਨਾਂ ਸਮਾਜ ਸੇਵੀ ਸੰਸਥਾਵਾਂ, ਐਨਜੀਓਜ਼ ਤੇ ਦਾਨੀ ਸੱਜਣਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਕੀਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ ਵੱਖ ਸੰਸਥਾਵਾਂ ਵੱਲੋਂ ਆਪਣੇ ਆਪਣੇ ਖੇਤਰਾਂ ਵਿੱਚ ਬਾਖੂਬੀ ਮਨੁੱਖਤਾ ਦੀ ਭਲਾਈ ਦਾ ਇਹ ਕਾਰਜ ਨਿਭਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਪਿੰਡਾਂ ਵਿਚ ਸਮਾਰਟ ਰਾਸ਼ਨ ਕਾਰਡ ਸਕੀਮ ਤੋਂ ਵਾਂਝੇ ਪਰਿਵਾਰਾਂ ਤੇ ਹੋਰ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਪੇਂਡੂ ਵਿਕਾਸ ਵਿਭਾਗ ਰਾਹੀਂ ਕੀਤੀ ਜਾ ਰਹੀ ਹੈ, ਉਥੇ ਸ਼ਹਿਰਾਂ ਵਿਚ ਨਗਰ ਕੌਂਸਲਾਂ, ਸਮਾਜਸੇਵੀ ਸੰਸਥਾਵਾਂ ਤੇ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਕੰਟਰੋਲ ਰੂਮ ’ਤੇ ਰਾਸ਼ਨ ਦੀ ਮੰਗ ਸਬੰਧੀ ਮਾਮਲਿਆਂ ਵਿਚ ਢੁਕਵੀਂ ਜਾਣਕਾਰੀ ਪ੍ਰਾਪਤ ਕਰਨ ਮਗਰੋਂ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਨੂੰ ਅਸਲ ਲੋੜਵੰਦਾਂ ਦੀਆਂ ਸੂਚੀਆਂ ਭੇਜੀਆਂ ਜਾਂਦੀਆਂ ਹਨ, ਜਿਸ ਮਗਰੋਂ ਰੈੱਡ ਕ੍ਰਾਸ ਵਲੰਟੀਅਰ ਘਰੋ-ਘਰੋ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਦੇ ਹਨ। ਉੁਨਾਂ ਆਖਿਆ ਕਿ ਜ਼ਿਲੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਇਸ ਦੇ ਬਾਵਜੂਦ ਕੋਈ ਲੋੜਵੰਦ ਪਰਿਵਾਰ ਨੂੰ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਜ਼ਿਲਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01679-230032 ਜਾਂ 99152-740332 ’ਤੇ ਸੰਪਰਕ ਕਰ ਸਕਦਾ ਹੈ।
ਬੌਕਸ ਲਈ ਪ੍ਰਸਤਾਵਿਤ
ਰਾਹੀ ਬਸਤੀ ਦੀਆਂ ਝੁੱਗੀਆਂ ’ਚ ਰਾਸ਼ਨ ਵੰਡਿਆ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੇ ਯਤਨ ਜਾਰੀ ਹਨ। ਇਸ ਤਹਿਤ ਅੱਜ ਰਾਹੀ ਬਸਤੀ ਬਰਨਾਲਾ ਦੀਆਂ ਝੁੱਗੀਆਂ ਵਿਚ ਰਾਸ਼ਨ ਦੀਆਂ 40 ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਸਰਵਣ ਸਿੰਘ ਅਤੇ ਵਲੰਟੀਅਰ ਹਾਜ਼ਰ ਸਨ।