11ਸਤੰਬਰ ਦੀ ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਕੀਤੀ ਮੀਟਿੰਗ
*ਛੇਵੇਂ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰੇ ਸਰਕਾਰ-ਆਗੂ*
*ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ*
ਪਰਦੀਪ ਕਸਬਾ , ਬਰਨਾਲਾ, 8 ਸਤੰਬਰ 2021
:ਮੁਲਾਜ਼ਮ ਵਿਰੋਧੀ ਕਾਂਗਰਸ ਸਰਕਾਰ ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਤੇ ਬਾਕੀ ਮੁਲਾਜ਼ਮ ਮੰਗਾਂ ਪੂਰੀਆਂ ਕਰਨ ਦੀ ਬਜਾਇ ਲਗਾਤਾਰ ਜ਼ਲੀਲ ਕਰ ਰਹੀ ਹੈ,ਜਿਸਨੂੰ ਪੰਜਾਬ ਦੇ ਮੁਲਾਜ਼ਮ/ਪੈਨਸ਼ਨਰਜ਼ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਇਹ ਸ਼ਬਦ ਅੱਜ ਪਿੰਡ ਠੀਕਰੀਵਾਲਾ ਦੇ ਸਮੂਹ ਮੁਲਾਜ਼ਮਾਂ/ਪੈਨਸ਼ਨਰਜ਼ ਵੱਲੋਂ 11ਸਤੰਬਰ ਦੀ ਚੰਡੀਗੜ੍ਹ ਵਿਸ਼ਾਲ ਰੈਲੀ ਦੀ ਤਿਆਰੀ ਸਬੰਧੀ ਹੋਈ।
ਮੀਟਿੰਗ ਦੌਰਾਨ ਆਗੂ ਕੁਲਵੀਰ ਸਿੰਘ ਤੇ ਮਨਜੀਤ ਸਿੰਘ ਨੇ ਕਹੇ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ, ਠੀਕਰੀਵਾਲਾ ਚ’ ਹੋਈ ਇਸ ਮੀਟਿੰਗ ਦੌਰਾਨ ਪੈਨਸ਼ਨਰ ਆਗੂ ਚਰਨਜੀਤ ਸਿੰਘ ਤੇ ਡਾਕਟਰ ਕੁਲਵੰਤ ਸਿੰਘ ਨੇ ਸਰਕਾਰ ਵੱਲੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਰੱਦ ਕਰਕੇ ਨਵੀਂ ਪੈਨਸ਼ਨ ਲਾਗੂ ਕਰਨ ਦੀ ਨਿਖੇਧੀ ਕੀਤੀ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਛੇਵੇਂ ਪੇ ਕਮਿਸ਼ਨ ਦੀਆਂ ਕਮੀਆਂ ਨੂੰ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਅਨੁਸਾਰ ਸੋਧ ਕੇ ਲਾਗੂ ਕਰੇ,ਬਣਦਾ ਡੀ.ਏ.ਜਾਰੀ ਕਰੇ ਤੇ ਮੈਡੀਕਲ ਤੇ ਆਰ.ਏ.ਆਦਿ ਭੱਤਿਆਂ ਤੇ ਲਾਏ ਕੱਟ ਵਾਪਸ ਲੈ ਕੇ,ਪੁਰਾਣੀ ਪੈਨਸ਼ਨ ਲਾਗੂ ਕਰੇ। ਇਸ ਸਮੇਂ 11ਸਤੰਬਰ ਦੀ ਚੰਡੀਗੜ੍ਹ ਵਿਸ਼ਾਲ ਰੈਲੀ ਵਿੱਚ ਪਿੰਡ ਠੀਕਰੀਵਾਲਾ ਦੇ ਮੁਲਾਜ਼ਮ/ਪੈਨਸ਼ਨਰਜ਼ ਸ਼ਾਮਿਲ ਕਰਵਾਉਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਦਰਸ਼ਨ ਸਿੰਘ,ਹਰਭਜਨ ਸਿੰਘ,ਕੁਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਤੇ ਪਲਵਿੰਦਰ ਸਿੰਘ ਠੀਕਰੀਵਾਲਾ ਆਦਿ ਹਾਜਰ ਸਨ।