ਸਰਕਾਰ ਦੀ ਲਮਕਾਓ, ਡੰਗ ਟਪਾਓ, ਅੜੀਅਲ ਅਤੇ ਢੀਠਤਾਈ ਭਰੀ ਬਦਨੀਤੀ ਵਿਰੁੱਧ ਮੁਜਾਹਾਰਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 8 ਸਤੰਬਰ 2021
ਆਲ ਪੈਨਸ਼ਨਰਜ ਵੈਲਫੇਅਰ ਐਸੋ: ਜਿਲ੍ਹਾ ਸੰਗਰੂਰ ਦੇ ਬੈਨਰ ਹੇਠ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ੍ਰਪ੍ਰਸਤ ਜਗਦੀਸ ਸਰਮਾਂ, ਪ੍ਰਧਾਨ ਅਰਜਨ ਸਿੰਘ, ਅਜਮੇਰ ਸਿੰਘ (ਪੁਲਿਸ), ਸੁਰਿੰਦਰ ਬਾਲੀਆ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਸੰਗਰੂਰ ਸਾਹਮਣੇ ਸੈਂਕੜੇ ਪੈਨਸਨਰਾਂ ਵੱਲੋਂ ਮੰਗਾਂ ਸੰਬੰਧੀ ਸਰਕਾਰ ਦੀ ਲਮਕਾਓ, ਡੰਗ ਟਪਾਓ, ਅੜੀਅਲ ਅਤੇ ਢੀਠਤਾਈ ਭਰੀ ਬਦਨੀਤੀ ਵਿਰੁੱਧ ਬਜਾਰ ਵਿੱਚ ਮੁਜਾਹਾਰਾ ਕਰਕੇ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰਪ੍ਰਸਤ ਜਗਦੀਸ ਸਰਮਾਂ, ਜਰਨਲ ਸਕੱਤਰ ਬਿੱਕਰ ਸਿੰਘ ਸਿਬੀਆਂ, ਸਰਿੰਦਰ ਬਾਲੀਆ, ਭਰਤ ਹਰੀ ਸਰਮਾਂ, ਸਿ਼ਵ ਕੁਮਾਰ ਅਤੇ ਬਲਵੀਰ ਸਿੰਘ ਰਤਨ ਪ੍ਰੈਸ ਸਕੱਤਰ ਨੇ ਦੱਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਵਜੋਂ ਆਪਣੀ ਰਿਪੋਰਟ 30 ਅਪ੍ਰੈਲ 2021ਨੂੰ ਦਿੱਤੀ ਜਾ ਚੁੱਕੀ ਹੈ, ਪਰ ਸਰਕਾਰ ਉਸ ਨੂੰ ਲਾਗੂ ਕਰਨ ਬਾਰੇ ਟਾਲ—ਮਟੋਲ, ਬਖਤ ਟਪਾਈ ਦੇ ਰਾਹ ਪਈ ਹੈ। ਮੁਲਾਜਮਾਂ/ਪੈਨਸਰਾਂ ਦੇ ਸਾਂਝੇ ਫਰੰਟ ਨਾਲ ਸਰਕਾਰ ਦੀਆਂ ਮੀਟਿੰਗਾਂ ਵਿੱਚ ਸਰਕਾਰ ਮੁੱਢਲੀ ਤਨਖਾਹ ਵਿੱਚ 113# ਡੀ.ਏ ਮਰਜ ਕਰਕੇ 15# ਵਾਧਾ ਕਰਨ ਅਤੇ ਅੜੀ ਹੋਈ ਹੈ ਜਦੋ ਕਿ ਸਾਂਝਾ ਫਰੰਟ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸਾ ਅਧਾਰ ਮੁੱਢਲੀ ਤਨਖਾਹ ਵਿੱਚ 125# ਡੀ.ਏ (1/1/16) ਮਰਜ ਕਰਕੇ 20# ਵਾਧਾ ਕਰਨ ਲਈ ਬਾ ਦਲੀਲ ਸਰਕਾਰ ਨੂੰ ਜੁਆਬ ਕਰ ਰਹੇ ਹੈ। ਉਨ੍ਹਾਂ ਅੱਗੇ ਸੰਬੋਧਨ ਵਿੱਚ ਦੱਸਿਆ ਕਿ ਸਰਕਾਰ 113# ਡੀ.ਏ ਮਰਜ ਕਰਨ ਦਾ ਅਧਾਰ 1 ਜਨਵਰੀ 2015 ਦਾ ਹੈ ਜਦੋਂ ਕਿ ਮੁਲਾਜਮ ਕਮਿਸ਼ਨ ਦੀ ਰਿਪੋਰਟ 1—1—2016 ਤੋਂ ਲਾਗੂ ਕਰਨ ਨਾਲ ਸਰਕਾਰ ਖਾ ਰਹੀ ਹੈ। ਜੋ ਬਰਦਾਸਤ ਨਹੀਂ ਹੈ। ਇਸ ਸਮੇਂ ਸੰਬੋਧਨ ਕਰਦਿਆਂ ਬਾਲ ਕਿਸਨ ਚੋਹਾਨ, ਹਰਦੇਵ ਸਿੰਘ ਰਾਠੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਜੋਂ 1/7/21 ਤੋਂ ਡੀ.ਏ 28# ਕਰ ਦਿੱਤਾ ਹੈ। ਪਰ ਪੰਜਾਬ ਸਰਕਾਰ ਇਸ ਤੋਂ ਭੱਜ ਰਹੀ ਹੈ। ਜਦੋਂ ਕਿ ਪੰਜਾਬ ਦੇ ਆਈ.ਏ.ਐਸ/ਆਈ.ਪੀ.ਐਸ ਅਧਿਕਾਰੀ ਇਹ 28# ਡੀ.ਏ ਲੈ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਪੈਨਸਨਰਾਂ ਦਾ ਨੋਟੀਫਿਕੇਸ਼ਨ ਛੇਤੀ ਜਾਰੀ ਕੀਤਾ ਜਾਵੇ। ਬਕਾਇਆ ਨਕਦ ਦਿੱਤਾ ਜਾਵੇ, ਪਿਛਲੀਆਂ ਸਾਰੀਆਂ ਡੀ.ਏ ਦੀਆਂ ਕਿਸਤਾਂ ਦਾ ਬਕਾਇਆ ਦਿੱਤਾ ਜਾਵੇ। ਜੇਕਰ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ 11 ਸਤੰਬਰ 21 ਨੂੰ ਹਜਾਰਾਂ ਪੈਨਸਨਰ ਚੰਡੀਗੜ੍ਹ ਸੈਕਟਰ—25 ਹੋ ਰਹੀ ਰੈਲੀ ਵਿੱਚ ਸ਼ਾਮਲ ਹੋਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਵੱਲ ਮਾਰਚ ਕਰਨਗੇ ਅਤੇ ਅਗਲੇ ਅੰਦੋਲਨ ਦਾ ਐਲਾਨ ਵੀ ਕੀਤਾ। ਇਸ ਮੌਕੇ ਤਾਰਾ ਸਿੰਘ, ਹਰਚਰਨ ਸਿੰਘ, ਮੰਗਲ ਰਾਣਾ, ਜੈ ਸਿੰਘ, ਕੁਲਵਰਨ ਸਿੰਘ, ਸੁਖਵਿੰਦਰ ਸਿੰਘ, ਫੈੇਜ ਖਾਨ, ਅਮਰੀਕ ਸਿੰਘ ਖੇੜੀ, ਨਾਨ ਸਿੰਘ, ਨਛੱਤਰ ਸਿੰਘ, ਰਾਜਿੰਦਰ ਸਿੰਘ ਆਦਿ ਹਾਜਰ ਸਨ।