“ਸੁਰੱਖਿਅਤ ਮਾਤ੍ਰਤਵ ਮੁਹਿੰਮ” ਅਧੀਨ 498 ਗਰਭਵਤੀ ਔਰਤਾਂ ਦੀ ਵਿਸ਼ੇਸ਼ ਕੈਂਪ ਦੌਰਾਨ ਜਾਂਚ-ਡਾ ਔਲਖ

Advertisement
Spread information

” 98 ਗਰਭਵਤੀ ਔਰਤਾਂ ਦੀ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ”


ਪਰਦੀਪ ਕਸਬਾ, ਬਰਨਾਲਾ, 9 ਅਗਸਤ 2021

       ਸਿਹਤ ਵਿਭਾਗ ਵੱਲੋਂ ਮਹੀਨੇ ਦੀ ਹਰੇਕ 9 ਤਰੀਕ ਨੂੰ “ਸੁਰੱਖਿਅਤ ਮਾਤ੍ਰਤਵ ਮੁਹਿੰਮ”  ਤਹਿਤ ਇਹ ਵਿਸ਼ੇਸ਼ ਜਾਂਚ ਕੈਂਪ ਲਗਵਾਇਆ ਜਾਂਦਾ ਹੈ। ਇਸੇ ਮੁਹਿੰਮ ਤਹਿਤ ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ ਨਵਜੋਤ ਪਾਲ ਭੁੱਲਰ ਜਿਲਾ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਵਿੱਚ ਜਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਜੱਚਾ ਬੱਚਾ ਦੀ ਸਿਹਤ ਸੰਭਾਲ ਪ੍ਰਤੀ ਸਿਹਤ ਵਿਭਾਗ ਵੱਲੋਂ ਇਹਨਾਂ ਵਿਸ਼ੇਸ਼ ਕੈਂਪਾ ਦੌਰਾਨ ਔਰਤਾਂ ਰੋਗਾਂ ਦੇ ਮਾਹਿਰ ਡਾਕਟਰ/ਮੈਡੀਕਲ ਅਫਸਰਾਂ ਵੱਲੋਂ ਪੀ.ਐਚ.ਸੀ. ਪੱਧਰ ਤੱਕ ਗਰਭਵਤੀ ਔਰਤਾਂ ਦੀ ਜਾਂਚ ਲਈ ਡਿਊਟੀ ਲਗਾਈ ਗਈ, ਜੋ ਕਿ ਪੰਜਾਬ ਭਰ ਵਿੱਚੋਂ ਇਸ ਮੁਹਿੰਮ ਦੌਰਾਨ ਪਹਿਲੀ ਵਾਰ ਹੋਇਆ ਹੈ। ਉਹਨਾਂ ਦੱਸਿਆ ਕਿ ਇਹਨਾਂ ਕੈਪਾਂ ਦੌਰਾਨ ਗਰਭਵਤੀਆਂ ਦੀ ਮੈਡੀਕਲ ਜਾਂਚ ਅਤੇ ਕੌਂਸਲਿੰਗ ਕਰ ਕੇ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਲੋੜੀਂਦੇ ਚੈਕਅੱਪ ਸਮੇਂ ਸਿਰ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਇਸਦੇ ਨਾਲ ਹੀ ਗਰਭਵਤੀ ਔਰਤਾਂ ਦੀ ਕੋਰੋਨਾ ਵੈਕਸੀਨੇਸ਼ਨ ਵੀ ਕੀਤੀ ਗਈ।

ਸਿਵਲ ਸਰਜਨ ਬਰਨਾਲਾ ਨੇ ਕਿਹਾ ਇਹਨਾਂ ਵਿਸ਼ੇਸ਼ ਕੈਂਪਾਂ ਦੌਰਾਨ ਸਬੰਧਿਤ ਏਰੀਏ ਦੀ ਆਸ਼ਾ ਵੱਲੋਂ ਵੱਧ ਤੋਂ ਵੱਧ ਗਰਭਵਤੀ ਔਰਤਾਂ ਨੁੂੰ ਇਹਨਾਂ ਕੈਂਪਾਂ ਵਿੱਚ ਜਾਂਚ ਲਈ ਲੈ ਕੇ ਆਇਆ ਗਿਆ। ਜਿਲਾ ਬਰਨਾਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ 490 ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।

ਉਹਨਾਂ ਕਿਹਾ ਕਿ “ਸੁਰੱਖਿਅਤ ਮਾਤ੍ਰਤਵ ਮੁਹਿੰਮ” ਤਹਿਤ ਲਗਾਏ ਜਾਂਦੇ ਵਿਸ਼ੇਸ਼ ਕੈਂਪਾ ਦਾ ਮੁੱਖ ਉਦੇਸ਼ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸੰਪੂਰਨ ਦੇਖਭਾਲ ਤੇ ਸਿਹਤ ਵਿਭਾਗ ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ।  ਇਹਨਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ ਨੂੰ ਪੋਸ਼ਟੀਕ ਭੋਜਨ ਖਾਣ ਲਈ ਪ੍ਰੇਰਿਤ ਕਰਦਿਆਂ ਦੱਸਿਆ ਗਿਆ ਕਿ ਗਰਭਵਤੀਆਂ ਨੂੰ ਹਰੀਆਂ ਪੱਤੇਦਾਰ ਸਬਜੀਆ,ਮੌਸਮੀ ਫਲ,ਗੁੜ,ਚਣੇ,ਦੁੱਧ,ਦਹੀਂ,ਜੂਸ, ਆਦਿ ਪੌਸ਼ਟਿਕ ਭੋਜਨ ਦਾ ਸੇਵਨ ਕੀਤਾ ਜਾਵੇ ਅਤੇ ਸਮੇਂ ਸਮੇਂ `ਤੇ  ਮਾਹਰ ਡਾਕਟਰਾਂ ਦੀ ਸਲਾਹ ਲਈ ਜਾਵੇ ਤਾਂ ਜੋ ਸਮੇਂ ਸਿਹਤ ਕਿਸੇ ਵੀ ਤਕਲੀਫ ਦਾ ਪਤਾ ਕਰਕੇ ਇਲਾਜ ਕੀਤਾ ਜਾ ਸਕੇ।

ਡਾ ਔਲ਼ਖ ਨੇ ਦੱਸਿਆ ਕਿ ਸਿਵਲ ਸਰਜਨ ਦਫਤਰ ਦੇ ਸਮੂਹ ਪੌ੍ਰਗਰਾਮ ਅਫਸਰਾਂ ਵੱਲੋਂ ਇਹਨਾਂ ਕੈਂਪਾਂ ਦੀ ਜਾਂਚ ਵੀ ਕੀਤੀ ਗਈ ਤੇ ਦੱਸਿਆ ਕਿ ਜੱਚਾ ਬੱਚਾ ਦੀ ਸਿਹਤ ਲਈ ਸੰਸਥਾਗਤ ਜਣੇਪ ਹੀ ਕਰਵਾਉਣਾ ਚਾਹੀਦਾ ਹੈ  ਅਤੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਲਣ ਵਾਲੀਆਂ ਅਹਿਮ ਤੇ ਮੁਫਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਈਦਾ ਲੈਣਾ ਚਾਹੀਦਾ ਹੈ।
Advertisement
Advertisement
Advertisement
Advertisement
Advertisement
error: Content is protected !!