ਡੀ.ਜੀ.ਪੀ ਦਿਨਕਰ ਗੁਪਤਾ ਨੇ ਬਰਨਾਲਾ ਦੇ ਪ੍ਰਬੰਧਕੀ ਕੰਪਲੈਕਸ ‘ਚ ਸ਼ਹੀਦੀ ਸਮਾਰਕ ਕੀਤਾ ਲੋਕ ਅਰਪਣ
ਪੰਜਾਬ ਪੁਲਿਸ ਦੇ 1800 ਤੋਂ ਵੱਧ ਅਫਸਰਾਂ ਤੇ ਕਰਮਚਾਰੀਆਂ ਦੀ ਕਾਲੇ ਦੌਰ ‘ਚ ਦਿੱਤੀ ਕਰੁਬਾਨੀ ਲਾਮਿਸਾਲ-ਡੀ.ਜੀ ਪੀ. ਗੁਪਤਾ
ਐਸ.ਐਸ.ਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਵੱਲੋਂ ਕੀਤੇ ਕੰਮ ਨੂੰ ਸਰਾਹਿਆ,
ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2021
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ, ਹਮੇਸ਼ਾ ਸਰਹੱਦ ਪਾਰ ਤੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿੰਨ੍ਹਾਂ ਦਾ ਮੂੰਹ ਤੋੜਵਾਂ ਜੁਆਬ ਪੰਜਾਬ ਪੁਲਿਸ ਦੇ ਜਵਾਨ ਆਪਣੇ ਪ੍ਰਾਣਾ ਦੀ ਆਹੂਤੀ ਦੇ ਕੇ ਸਮੇਂ ਸਮੇਂ ਤੇ ਦੇ ਰਹੇ ਹਨ। ਇੱਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਅੱਜ ਸ਼ਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ਵਿੱਚ ਅੱਤਵਾਦ ਦੇ ਸਮੇਂ ਸ਼ਹੀਦ ਹੋਏ 27 ਪੁਲਿਸ ਅਧਿਕਾਰੀਆਂ/ਕਰਮਚਾਰੀਆਂ/ਹੋਮਗਾਰਡਜ਼ ਦੇ ਜਵਾਨਾਂ ਦੀ ਯਾਦ ਵਿੱਚ ਤਿਆਰ ਕੀਤੇ ਸ਼ਹੀਦੀ ਸਮਾਰਕ ਨੂੰ ਲੋਕ ਅਰਪਣ ਕਰਨ ਉਪਰੰਤ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਭਰ ਵਿੱਚ 1800 ਤੋਂ ਵੱਧ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਆਪਣਾ ਬਲੀਦਾਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਯੋਗ ਮਾਹੌਲ ਪ੍ਰਦਾਨ ਕੀਤਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਦੇਸ਼ ਹੀ ਨਹੀਂ, ਪੂਰੇ ਵਿਸ਼ਵ ਅੰਦਰ ਪੰਜਾਬ ਪੁਲਿਸ ਦੀ ਇਸ ਗੱਲ ਤੋਂ ਵਿਲੱਖਣਤਾ ਹੈ ਕਿ ਕਿਸੇ ਇੱਕ ਸੂਬੇ ਦੀ ਪੁਲਿਸ ਨੇ 1800 ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਪੰਜਾਬੀ ਬੜੀ ਦਲੇਰ ਕੌਮ ਹੈ, ਇਹ ਗੱਲ ਪੰਜਾਬ ਪੁਲਿਸ ਦੀ ਟੀਮ ਨੇ ਸਮੇਂ ਸਮੇਂ ਤੇ ਦੁਨੀਆਂ ਸਾਹਮਣੇ ਸਾਬਿਤ ਕਰਕੇ ਦਿਖਾਈ ਹੈ।
ਹਰ ਸਮੇਂ ਹੈਲਪ ਲੈਣ ਲਈ ਕਰੋ 181 ਨੰਬਰ ਡਾਇਲ-ਗੁਪਤਾ
ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਅਤੇ ਅਮਨ ਕਾਨੂੰਨ ਦੀ ਬਹਾਲੀ ਲਈ 24 ਘੰਟੇ ਲੋਕਾਂ ਦੀ ਸੇਵਾ ਲਈ ਤਿਆਰ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਮੁਸੀਬਤ ਦੇ ਸਮੇਂ ਹੈਲਪ ਲੈਣ ਲਈ 181 ਨੰਬਰ ਡਾਇਲ ਕਰੋ, ਤੁਰੰਤ ਤੁਹਾਡੀ ਸ਼ਕਾਇਤ ਤੇ ਕਾਰਵਾਈ ਸ਼ੁਰੂ ਹੋ ਜਾਵੇਗੀ। ਉਨਾਂ ਕਿਹਾ ਕਿ ਪੁਲਿਸ ਦੇ ਸ਼ਹੀਦ ਅਫਸਰ ਜਾਂ ਕਰਮਚਾਰੀ ਬੇਸ਼ੱਕ ਸਾਡੇ ਵਿੱਚ ਨਹੀਂ ਰਹੇ, ਆਪਣਿਆਂ ਨੂੰ ਵਿਛੋੜਾ ਦੇ ਗਏ ਹਨ, ਪਰੰਤੂ ਪੁਲਿਸ ਉਨਾਂ ਸ਼ਹੀਦਾਂ ਦੇ ਵਾਰਿਸਾਂ ਦਾ ਪਰਿਵਾਰ ਹੈ, ਅਸੀਂ ਹਮੇਸ਼ਾ ਉਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਯਤਨਸ਼ੀਲ ਹਾਂ।
ਸਾਨੂੰ ਫਖਰ ਐ ਐਸਐਸਪੀ ਸੰਦੀਪ ਗੋਇਲ ਤੇ,,
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਸਮਾਜ,ਦੇਸ਼ ਅਤੇ ਪ੍ਰਦੇਸ਼ ਦੇ ਲਈ ਆਪਾ ਕੁਰਬਾਨ ਕਰਨ ਵਾਲੇ ਪੁਲਿਸ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਦੀਵੀ ਬਣਾਉਣ ਲਈ ਪੁਲਿਸ ਕੰਪਲੈਕਸ ਦੇ ਦਾਖਿਲੇ ਵਾਲੇ ਪਾਸੇ ਇੱਕ ਸ਼ਾਨਦਾਰ ਸ਼ਹੀਦੀ ਸਮਾਰਕ , ਅਮਰ ਜਵਾਨ ਜਯੋਤੀ ਦੀ ਤਰਾਂ ਹੀ ਤਿਆਰ ਕਰਵਾਇਆ ਗਿਆ ਹੈ। ਉਨਾਂ ਸ਼ਹੀਦੀ ਸਮਾਰਕ ਬਣਾਉਣ ਲਈ ਐਸਐਸਪੀ ਸ੍ਰੀ ਸੰਦੀਪ ਗੋਇਲ ਵੱਲੋਂ ਕੀਤੇ ਸਿਰਤੋੜ ਯਤਨਾਂ ਦੀ ਸਰਾਹਣਾ ਕੀਤੀ। ਉਨਾਂ ਕਿਹਾ ਕਿ ਸਾਨੂੰ ਹਮੇਸ਼ਾ ਫਖਰ ਐ, ਐਸਐਸਪੀ ਸੰਦੀਪ ਗੋਇਲ ਤੇ, ਜਿੰਨਾਂ ਦਾ ਕੀਤਾ ਗਿਆ ਕੰਮ ਖੁਦ ਬੋਲਦਾ ਹੈ। ਉਨਾਂ ਕਿਹਾ ਕਿ ਐਸਐਸਪੀ ਸ੍ਰੀ ਸੰਦੀਪ ਗੋਇਲ ਨੇ ਜਿੱਥੇ ਨਸ਼ੇ ਨੂੰ ਨਕੇਲ ਪਾਉਣ ਲਈ ਵੱਡੀ ਸਫਲਤਾ ਪਾਉਂਦਿਆਂ ਰਿਕਾਰਡ ਤੋੜ ਨਸ਼ਿਆਂ ਦੀ ਬਰਾਮਦਗੀ ਕੀਤੀ ਹੈ, ਉੱਥੇ ਹੀ ਗੋਇਲ ਨੇ ਕਰੋਨਾ ਕਾਲ ਦੌਰਾਨ ਵੀ ਲੋਕਾਂ ਦੇ ਦਰਾਂ ਤੇ ਜਾ ਕੇ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਹਰ ਤਰਾਂ ਨਾਲ ਮੱਦਦ ਕੀਤੀ ਹੈ, ਇਸ ਲਈ ਸ੍ਰੀ ਗੋਇਲ ਦੀ ਅਗਵਾਈ ਵਿੱਚ ਹਰ ਕੰਮ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਜਿਲ੍ਹੇ ਦੀ ਪੁਲਿਸ ਹੀ ਵਧਾਈ ਦੀ ਪਾਤਰ ਹੈ। ਇਸ ਮੌਕੇ ਡੀਜੀਪੀ ਗੁਪਤਾ ਨੇ ਬਰਨਾਲਾ ਪੁਲਿਸ ਮੁਖੀ ਦੀ ਤਰਫੋਂ ਸ਼ਹੀਦ ਪਰਿਵਾਰਾਂ ਦੇ ਵਾਰਿਸਾਂ ਨੂੰ ਮੋਬਾਇਲ ਫੋਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਐਸਐਸਪੀ ਸੰਦੀਪ ਗੋਇਲ ਨੇ ਜਿਲ੍ਹਾ ਪੁਲਿਸ ਦੀ ਤਰਫੋਂ ਡੀਜੀਪੀ ਗੁਪਤਾ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਡੀਜੀਪੀ ਗੁਪਤਾ ਜੀ ਨੇ ਬਰਨਾਲਾ ਦੇ ਸ਼ਹੀਦਾਂ ਦੀ ਸ਼ਾਹਦਤ ਨੂੰ ਯਾਦਗਾਰੀ ਬਣਾਉਣ ਲਈ ਤਿਆਰ ਸ਼ਹੀਦੀ ਸਮਾਰਕ ਨੂੰ ਖੁਦ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਹੀਦੀ ਸਮਾਰਕ ਲੋਕ ਅਰਪਣ ਕੀਤਾ ਹੈ। ਇਸ ਮੌਕੇ ਪਟਿਆਲਾ ਰੇਂਜ ਦੇ ਡੀਆਈਜੀ ਸ੍ਰੀ ਵਿਕਰਮਜੀਤ ਦੁੱਗਲ ,ਡੀ.ਸੀ ਤੇਜ਼ ਪ੍ਰਤਾਪ ਸਿੰਘ ਫੂਲਕਾ, ਜਿਲ੍ਹਾ ਤੇ ਸ਼ੈਸ਼ਨ ਜੱਜ ਵਰਿੰਦਰ ਅੱਗਰਵਾਲ, ਏਸੀਪੀ ਲੁਧਿਆਣਾ ਮੈਡਮ ਪ੍ਰੱਗਿਆ ਜੈਨ, ਐਸਪੀ ਐਚ ਮਲੇਰਕੋਟਲਾ ਹਰਬੰਤ ਕੌਰ, ਬਰਨਾਲਾ ਜਿਲ੍ਹੇ ਦੇ ਐਸਪੀ ਪੀਬੀਆਈ ਜਗਵਿੰਦਰ ਸਿੰਘ ਚੀਮਾ,ਟ੍ਰਾਈਡੈਂਟ ਦੇ ਅਧਿਕਾਰੀ ਰੁਪਿੰਦਰ ਗੁਪਤਾ, ਮਾਰਕਿਟ ਕਮੇਟੀ ਬਰਨਾਲਾ ਤੇ ਭਦੌੜ ਦੇ ਸਾਬਕਾ ਚੇਅਰਮੈਨ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ,ਡੀਐਸਪੀ ਡੀ ਬ੍ਰਿਜ ਮੋਹਨ, ਡੀਐਸਪੀ ਅੰਡਰ ਟ੍ਰੇਨਿੰਗ ਵਿਸ਼ਵਜੀਤ ਸਿੰਘ ਮਾਨ, ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਤੋਂ ਸ਼੍ਰੋਮਣੀ ਸਹਿਤਕਾਰ ਤੇ ਪੰਜਾਬ ਰਤਨ , ਉਮਪ੍ਰਕਾਸ਼ ਗਾਸੋ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ, ਸੀਨੀਅਰ ਕਾਂਗਰਸੀ ਆਗੂ ਤੈ ਟਰੱਸਟ ਦੇ ਮੈਂਬਰ ਹਰਵਿੰਦਰ ਸਿੰਘ ਚਹਿਲ,ਕੁਲਦੀਪ ਧਰਮਾ ਸਾਬਕਾ ਕੌਂਸਲਰ, ਜੌਂਟੀ ਮਾਨ ਕੌਂਸਲਰ,ਜਸਮੇਲ ਸਿੰਘ ਡੇਅਰੀਵਾਲਾ, ਕੌਂਸਲਰ ਜੀਵਨ ਕੁਮਾਰ ਖੋਏਵਾਲਾ,ਪਰਮਿੰਦਰ ਸ਼ੰਟੀ, ਗੁਰਦਰਸ਼ਨ ਸਿੰਘ ਬਰਾੜ, ਆਸਥਾ ਇਨਕਲੇਵ ਅਤੇ ਗਣਪਤੀ ਇਨਕਲੇਵ ਦੇ ਐਮਡੀ ਦੀਪਕ ਸੋਨੀ ਬਾਂਸਲ, ਗ੍ਰੀਨ ਐਵਨਿਉ ਦੇ ਐਮਡੀ ਅਸ਼ੋਕ ਕੁਮਾਰ , ਦੇ ਹੋਰ ਦਰਜਾ ਬ ਦਰਜਾ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਿਰ ਰਹੇ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਸਹਿਤਕਾਰ ਨਿੰਦਰ ਘੁਗਿਆਣਵੀ ਨੇ ਬਾਖੂਬੀ ਨਿਭਾਈ।