Skip to content
- Home
- ਅਮ੍ਰਿਤਸਰ ਹਸਪਤਾਲ ‘ਚ ਪਹੁੰਚੇ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਮਾਰੀ ਗੋਲੀ ,ਮੌਤ
Advertisement

ਕੰਦੋਵਾਲੀਆ ਦੇ 2 ਸਾਥੀ ਵੀ ਗੰਭੀਰ ਜਖਮੀ, ਹਸਪਤਾਲ ਭਰਤੀ
ਬੀ.ਟੀ.ਐਨ. ਅਮ੍ਰਿਤਸਰ 3 ਅਗਸਤ 2021
ਅਮ੍ਰਿਤਸਰ ਦੇ ਕੇ.ਡੀ. ਹਸਪਤਾਲ ‘ਚ ਆਪਣੀ ਕਰੀਬੀ ਰਿਸ਼ਤੇਦਾਰ ਦਾ ਪਤਾ ਲੈਣ ਪਹੁੰਚੇ ਗੈਂਗਸਟਰ ਰਾਣਾ ਕੰਦੋਵਾਲੀਆ ਅਤੇ ਉਸਦੇ ਸਾਥੀ ਤੇ ਕੁੱਝ ਅਣਪਛਾਤਿਆਂ ਨੇ ਗੋਲੀਆਂ ਵਰ੍ਹਾਅ ਦਿਤੀਆਂ। ਗੰਭੀਰ ਹਾਲਤ ਵਿੱਚ ਜਖਮੀ ਹੋਏ ਕੰਦੋਵਾਲੀਆ ਦੀ ਮੌਤ ਹੋ ਗਈ। ਜਦੋਂਕਿ ਉਸ ਦੇ ਸਾਥੀ ਦੀ ਹਾਲਤ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਅਪੁਸ਼ਟ ਜਾਣਕਾਰੀ ਅਨੁਸਾਰ ਕੰਦੋਵਾਲੀਆ ਨੂੰ ਉਸਦੇ ਜਾਨੀ ਦੁਸ਼ਮਣ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੁੱਪ ਨੇ ਨਿਸ਼ਾਨਾ ਬਣਾਇਆ ਹੈ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਮੁੱਢਲੀ ਤਫਤੀਸ਼ ਅਨੁਸਾਰ ਮੰਗਲਵਾਰ ਦੇਰ ਰਾਤ ਅੰਮ੍ਰਿਤਸਰ ਦੇ ਕੇ.ਡੀ. ਹਸਪਤਾਲ ਵਿਖੇ ਪਹੁੰਚੇ ਰਾਣਾ ਕੰਦੋਵਾਲੀਆ ਆਪਣੇ ਪਿੰਡ ਦੀ ਇਕ ਕਰੀਬੀ ਰਿਸ਼ਤੇਦਾਰ ਦਾ ਪਤਾ ਲੈਣ ਪਹੁੰਚੇ ਸਨ ,ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾl ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਜ਼ਖ਼ਮੀ ਹੋਏ ਹਨ, । ਕੰਦੋਵਾਲੀਆ ਦੇ ਦੋ ਗੋਲੀਆਂ ਲੱਗੀਆਂ, ਇੱਕ ਸਿਰ ਅਤੇ ਇਕ ਛਾਤੀ ਦੇ ਕੋਲ ਲੱਗੀ ਹੈl
ਪੁਲੀਸ ਕਮਿਸ਼ਨਰ ਅੰਮ੍ਰਿਤਸਰ ਡਾ ਸੁਖਚੈਨ ਸਿੰਘ ਗਿੱਲ ਅਨੁਸਾਰ ਦੋ ਵਿਅਕਤੀ ਹਸਪਤਾਲ ਦੇ ਗਰਾਊਂਡ ਫਲੋਰ ਤੇ ਖੜ੍ਹੇ ਰਹੇ , ਜਦਕਿ ਦੋ ਵਿਅਕਤੀ ਰਾਣਾ ਕੰਦੋਵਾਲੀਆ ਦੇ ਪਿੱਛੇ ਉੱਪਰ ਚਲੇ ਗਏ । ਜਿੱਥੇ ਜਾ ਕੇ ਉਨ੍ਹਾਂ ਨੇ ਰਾਣਾ ਕੰਦੋਵਾਲੀਆ ਨੂੰ ਗੋਲੀਆਂ ਮਾਰੀਆਂ । ਜਿਸ ਤੋਂ ਬਾਅਦ ਉਹ ਉੱਥੋਂ ਉਹ ਫ਼ਰਾਰ ਹੋ ਗਏ ।ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੈਂਗਸਟਰ ਰਾਣਾ ਕੰਦੋਵਾਲੀਆ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਰਮਿਆਨ ਵਿਚ ਦੁਸ਼ਮਣੀ ਚੱਲ ਰਹੀ ਸੀ । ਦੋਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਸਨ। ਜਿਸ ਕਾਰਣ ਇਹ ਘਟਨਾ ਵਾਪਰੀ ਹੈ l
ਕੇ ਡੀ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਦੇ ਮੁਤਾਬਕ ਰਾਣਾ ਕੰਦੋਵਾਲੀਆ ਜੋ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ,ਦਾ ਇਲਾਜ ਚੱਲ ਰਿਹਾ ਹੈ ਪਰ ਉਸ ਦਾ ਦਿਮਾਗ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ । ਜਦਕਿ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ l
Advertisement

Advertisement

Advertisement

Advertisement

error: Content is protected !!