ਰਘਵੀਰ ਹੈਪੀ , ਬਰਨਾਲਾ 3 ਅਗਸਤ 2021
ਗਾਂਧੀ ਆਰੀਆ ਹਾਈ ਸਕੂਲ ਵਿੱਚ ਅੱਜ ਤੀਜ ਦਾ ਤਿਉਹਾਰ ਮਨਾਇਆ ਗਿਆ ਇਸ ਸਮੇਂ ਸਕੂਲ ਦੀਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨੂੰ ਅਤੇ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਖੂਬ ਰੰਗ ਬੰਨ੍ਹਿਆ । ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਸਕੂਲ ਆਏ ਤੇ ਦਰੱਖਤਾਂ ਤੇ ਪਾਈਆਂ ਹੋਈਆਂ ਪੀਂਘਾਂ ਤੇ ਖੂਬ ਝੂਟੇ ਲਏ । ਬੱਚਿਆਂ ਨੇ ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਹੋਏ ਗੀਤ ਅਤੇ ਬੋਲੀਆਂ ਪਾ ਕੇ ਖੂਬ ਧਮਾਲ ਮਚਾਈ ।
ਇਸ ਮੌਕੇ ਵਿਦਿਆਰਥਣਾ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਰਾਜਮਹਿੰਦਰ ਜੀ ਨੇ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਅੱਜ ਦੀਆਂ ਫਿਲਮਾਂ ਜਾਂ ਮੋਬਾਈਲ ਕਲਚਰ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਤੋੜਨ ਦਾ ਕੰਮ ਕਰ ਰਹੇ ਹਨ। ਇਹ ਹੀ ਕਾਰਨ ਹੈ ਕੇ ਸਾਡੀ ਪੀੜੀ ਨਿਘਾਰ ਵੱਲ ਨੂੰ ਜਾ ਰਹੀ ਹੈ । ਹਾਲੇ ਵੀ ਸਮਾਂ ਹੈ ਸਾਡੇ ਅਧਿਆਪਕ ਅਤੇ ਸਮਾਜ-ਸੇਵੀ ਸੰਸਥਾਵਾਂ ਜਤਨ ਕਰਨ ਕੇ ਸਾਡੇ ਬੱਚੇ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਸ੍ਰੀ ਕੇਵਲ ਜਿੰਦਲ ਜੀ, ਸੁਖਮਹਿੰਦਰ ਸੰਧੂ ਜੀ ,ਮੈਡਮ ਰੀਟਾ ,ਵੀਨਾ ਚੱਡਾ, ਗੀਤਾ ,ਮਿਨਾਕਸ਼ੀ ਜੋਸ਼ੀ , ਚਰਨਜੀਤ ਸ਼ਰਮਾ ,ਪਰਵੀਨ ਕੁਮਾਰ ,ਸ਼ੁਸ਼ਮਾ ਗੋਇਲ ,ਸੁਨੀਤਾ ਗੌਤਮ, ਰੂਬੀ ਸਿੰਗਲਾ ,ਰਵਨੀਤ ਕੌਰ ,ਸ਼ਰਧਾ ਗੋਇਲ, ਰਿੰਪੀ ਅਤੇ ਰੀਮਾ ਹਾਜ਼ਰ ਸਨ।