ਅਦਿੱਤਿਆ ਹੁਣ ਛੋਟੀ ਉਮਰ ਵਿਚ ਯੂ ਪੀ ਬੋਰਡ ਦੀ ਦਸਵੀਂ ਕਲਾਸ ਪ੍ਰੀਖਿਆ ਪਾਸ ਕਰਨ ਵਾਲਾ ਦੂਜਾ ਵਿਦਿਆਰਥੀ ਬਣ ਗਿਆ ਹੈ
ਬੀ ਡੀ ਐੱਨ, ਲਖਨਊ , 2 ਅਗਸਤ 2021
ਕੁਦਰਤ ਦੇ ਕ੍ਰਿਸ਼ਮਿਆਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ । ਹਰ ਦਿਨ ਨਿੱਤ ਨਵੇਂ ਕੁਦਰਤ ਦੇ ਕ੍ਰਿਸ਼ਮੇ ਦੇਖਣ ਨੂੰ ਮਿਲ ਰਹੇ ਹਨ । ਇਸੇ ਤਰ੍ਹਾਂ ਹੀ ਯੂ ਪੀ ਦੇ ਲਖਨਊ ਵਿਚ ਇਕ ਦਸ ਸਾਲਾ ਬੱਚੇ ਨੇ ਦਸਵੀਂ ਕਲਾਸ ਵਿੱਚ ਸ਼ਾਨਦਾਰ ਨੰਬਰ ਲੈ ਕੇ ਦਸਵੀਂ ਕਲਾਸ ਪਾਸ ਕੀਤੀ ਹੈ । ਇੰਨੀ ਛੋਟੀ ਜਿਹੀ ਉਮਰ ਵਿੱਚ ਦਸਵੀਂ ਕਲਾਸ ਵਿਚ ਸ਼ਾਨਦਾਰ ਨੰਬਰ ਪ੍ਰਾਪਤ ਕਰਨਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ ।
ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਦੇਖਣ ਨੂੰ ਸਾਹਮਣੇ ਆਇਆ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਲਖਨਊ ਵਿਚ 10 ਸਾਲਾਂ ਦੀ ਉਮਰ ਦੇ ਬੱਚੇ ਨੇ ਯੂ ਪੀ ਬੋਰਡ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ ।
ਸਕੂਲ ਦੇ ਪ੍ਰਿੰਸੀਪਲ ਐਚ ਐਨ ਉਪਧਿਆਏ ਨੇ ਕਿਹਾ ਕਿ ਦਸਵੀਂ ਕਲਾਸ ਵਿਚ ਸ਼ਾਨਦਾਰ ਨੰਬਰ ਪ੍ਰਾਪਤ ਕਰਨ ਵਾਲਾ ਰਾਸ਼ਟ੍ਰਮ ਅਦਿੱਤਿਆ ਨਾਂ ਕ੍ਰਿਸ਼ਨਾ ਨਾਮ ਦਾ ਲੜਕਾ ਹੈ। ਜਿਸ ਦੀ ਉਮਰ ਸਿਰਫ਼ 10 ਸਾਲ ਦੀ ਹੈ । ਪ੍ਰਿੰਸੀਪਲ ਨੇ ਦੱਸਿਆ ਕਿ ਅਦਿੱਤਿਆ ਨੇ ਅੰਗਰੇਜ਼ੀ ਵਿਚ 83, ਹਿੰਦੀ ਵਿੱਚ 82, ਵਿਗਿਆਨ ਵਿਚ 76, ਗਣਿਤ ਵਿੱਚ 64, ਕਲਾ ਵਿੱਚ 86, ਅਤੇ ਸਮਾਜਿਕ ਵਿਗਿਆਨ ਵਿੱਚ 84 ਅੰਕ ਪ੍ਰਾਪਤ ਕੀਤੇ ਹਨ ।
ਪ੍ਰਿੰਸੀਪਲ ਐੱਚ ਐੱਨ ਉਪਾਧਿਆਏ ਨੇ ਦੱਸਿਆ ਕਿ ਅਦਿੱਤਿਆ ਵਿਚ ਅਸਾਧਾਰਨ ਪ੍ਰਤਿਭਾ ਦੇ ਚਿੰਨ੍ਹ ਹਨ । ਜਿਸ ਨੂੰ ਦੇਖਦਿਆਂ ਯੂ ਪੀ ਸੈਕੰਡਰੀ ਸਿੱਖਿਆ ਬੋਰਡ ਨੇ ਉਸ ਨੂੰ 2019 ਵਿਚ ਵਿਸ਼ੇਸ਼ ਇਜਾਜ਼ਤ ਦਿੱਤੀ ਸੀ । ਜਿਸ ਤੋਂ ਬਾਅਦ ਉਸ ਦਾ ਦਾਖਲਾ ਐਮਡੀ ਸ਼ੁਕਲਾ ਇੰਟਰ ਕਾਲਜ ਲਖਨਊ ਵਿੱਚ ਨੌਵੀਂ ਜਮਾਤ ਵਿੱਚ ਹੋਇਆ ਸੀ । ਇਹ ਦੂਜੀ ਵਾਰ ਹੈ ਜਦੋਂ ਯੂਪੀ ਦੇ ਸੈਕੰਡਰੀ ਸਿੱਖਿਆ ਬੋਰਡ ਨੇ ਤੁਲਨਾਤਮਕ ਤੌਰ ਤੇ ਛੋਟੇ ਬੱਚੇ ਨੂੰ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਹੈ ।
ਇਸ ਤੋਂ ਪਹਿਲਾਂ ਸੁਸ਼ਮਾ ਵਰਮਾ ਨੇ ਪੰਜ ਸਾਲ ਦੀ ਉਮਰ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਲਿਆ ਸੀ। 2007 ਵਿੱਚ ਯੂ ਪੀ ਬੋਰਡ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਹਾਈ ਸਕੂਲ ਦੀ ਵਿਦਿਆਰਥਣ ਬਣ ਗਈ ਸੀ। ਅਦਿੱਤਿਆ ਹੁਣ ਛੋਟੀ ਉਮਰ ਵਿਚ ਯੂ ਪੀ ਬੋਰਡ ਦੀ ਦਸਵੀਂ ਕਲਾਸ ਪ੍ਰੀਖਿਆ ਪਾਸ ਕਰਨ ਵਾਲਾ ਦੂਜਾ ਵਿਦਿਆਰਥੀ ਬਣ ਗਿਆ ਹੈ ।
ਅਦਿੱਤਿਆ ਦੀ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਤੇ ਮਾਣ ਹੈ । ਉਨ੍ਹਾਂ ਕਿਹਾ ਕਿ ਸਾਡਾ ਬੱਚਾ ਆਮ ਵਿਦਿਆਰਥੀਆਂ ਤੋਂ ਵੱਧ ਹੁਸ਼ਿਆਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬੱਚੇ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਤਾਂ ਇਸ ਦਾ ਸਿਹਰਾ ਉਸ ਦੀ ਮਿਹਨਤ ਅਤੇ ਸਕੂਲ ਦੇ ਸਟਾਫ਼ ਸਿਰ ਜਾਂਦਾ ਹੈ ।