ਬਠਿੰਡਾ ਬਲਾਕ ਦੇ ਸਾਰੇ ਅਧਿਆਪਕਾਂ ਨੂੰ ਨੈਸ਼ਨਲ ਸਰਵੇਖਣ ਸੰਬੰਧੀ ਸਿਖਲਾਈ ਦਿੱਤੀ ਜਾਵੇਗੀ : ਦਰਸ਼ਨ ਜੀਦਾ
ਅਸ਼ੋਕ ਵਰਮਾ , ਬਠਿੰਡਾ 28 ਜੁਲਾਈ 2021
ਸਿੱਖਿਆ ਵਿਭਾਗ ਪੰਜਾਬ ਅਤੇ ਮਾਨਯੋਗ ਸਕੂਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵਪਾਲ ਗੋਇਲ ਬਲਜੀਤ ਸਿੰਘ ਸੰਦੋਹਾ ਬਠਿੰਡਾ ਵੱਲੋਂ ਨਿਯਮਾਂ ਅਨੁਸਾਰ ਜ਼ਿਲ੍ਹੇ ਦੇ ਬਲਾਕ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦਰਸ਼ਨ ਸਿੰਘ ਜੀਦਾ ਦੀ ਅਗਵਾਈ ਹੇਠ ਬਠਿੰਡਾ ਬਲਾਕ ਦੇ ਵੱਖ-ਵੱਖ ਸਕੂਲਾਂ ਦੇ 45 -45 ਅਧਿਆਪਕਾਂ ਦੇ ਦੋ ਨਵੇਂ ਗਰੁੱਪਾਂ ਵਿੱਚ ਨੈਸ਼ਨਲ ਐਚੀਵਮੈਂਟ ਸਰਵੇਖਣ ਸੰਬੰਧੀ ਸਿਖਲਾਈ ਕੈਂਪ ਦਾ ਦੂਸਰਾ ਗਰੁੱਪ ਸ਼ੁਰੂ ਕੀਤਾ ਗਿਆ ।
ਇਸ ਮੌਕੇ ਸੈਮੀਨਾਰ ਦੇ ਨੋਡਲ ਅਫ਼ਸਰ ਸੈਂਟਰ ਹੈੱਡ ਟੀਚਰ ਰੰਜੂ ਬਾਲਾ ਦੇਸਰਾਜ ,ਬੰਤ ਸਿੰਘ ਸੈਂਟਰ ਹੈਡ ਟੀਚਰ , ਬੀ. ਐਮ .ਟੀ. ਹਰਤੇਜ , ਹਰਦੀਪ ਕੌਰ ,ਰਿਸੋਸਰ ਪਰਸਨ ਬਠਿੰਡਾ , ਨਵਨੀਤ ਸਿੰਘ ਬੀ ਐਮ ਟੀ .ਵੀਰ ਬਿੱਕਰਮਜੀਤ ਸਿੰਘ , ਮੈਡਮ ਤੰਨੂ ਨੇ ਸੈਮੀਨਾਰ ਵਿੱਚ ਸਿਖਲਾਈ ਦੇਣ ਦੀ ਭੂਮਿਕਾ ਨਿਭਾਈ ਗਈ ।
ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ , ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਸਿਖਲਾਈ ਕੈਂਪ ਵਿੱਚ ਬਲਾਕ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦਰਸ਼ਨ ਸਿੰਘ ਜੀਦਾ ਨੇ ਵਿਸ਼ੇਸ਼ ਤੌਰ ਤੇ ਪੰਹੁਚ ਕੇ ਸਿਖਲਾਈ ਲੈਣ ਵਾਲੇ ਸਮੂਹ ਅਧਿਆਪਕਾਂ ਨੂੰ ਨੈਸ਼ਨਲ ਐਚੀਵਮੈਂਟ ਸਰਵੇਖਣ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਜਲਦੀ ਹੀ ਇਹ ਸਰਵੇਖਣ ਹੋਣ ਜਾ ਰਿਹਾ ਹੈ ।ਰਾਸ਼ਟਰੀ ਸਿੱਖਿਆ ਵਿਭਾਗ ਵੱਲੋਂ ਅਕਤੂਬਰ ਨਵੰਬਰ 2021 ਮਹੀਨੇ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੜ੍ਹਦੇ ਤੀਜੀ ਜਮਾਤ ਅਤੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨੈਸ਼ਨਲ ਐਚੀਵਮੈਂਟ ਸਰਵੇਖਣ ਕੀਤਾ ਜਾਵੇਗਾ । ਕਿ ਸਾਡੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀਆਂ ਕੀ ਪ੍ਰਾਪਤੀਆਂ ਹਨ । ਉਨ੍ਹਾਂ ਕਿਹਾ ਕਿ ਅਸੀਂ ਪੀ ਜੀ ਆਈ ਦੀ ਤਰ੍ਹਾਂ ਨੈਸ਼ਨਲ ਐਚੀਵਮੈਟ ਸਰਵੇਖਣ ਵਿੱਚੋਂ ਵੀ ਪੰਜਾਬ ਨੂੰ ਭਾਰਤ ਵਿੱਚੋਂ ਪਹਿਲੇ ਸਥਾਨ ਤੇ ਲਿਆਉਣ ਲਈ ਸਿੱਖਿਆ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਸਮੇਂ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪੰਹੁਚੇ ਸਟੇਟ ਮੀਡੀਆ ਕੋਆਰਡੀਨੇਟਰ ਗੁਰਮੀਤ ਸਿੰਘ ਬਰਾੜ ਨੇ ਸੈਮੀਨਾਰ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਜਿਵੇਂ ਅਸੀਂ ਫੇਸਬੁੱਕ ਪੇਜ ਨੂੰ ਲਾਇਕ ਕਰ ਕੇ ਬਠਿੰਡਾ ਨੂੰ ਪਹਿਲਾਂ ਸਥਾਨ ਹਾਸਲ ਕੀਤਾ ਗਿਆ ਸੀ ਉਸੇ ਤਰ੍ਹਾਂ ਨੈਸ਼ਨਲ ਐਚੀਵਮੈਟ ਸਰਵੇਖਣ ਸੰਬੰਧੀ ਸਿਖਲਾਈ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਵਿੱਚੋਂ ਪੰਜਾਬ ਨੂੰ ਵੀ ਪਹਿਲਾਂ ਸਥਾਨ ਹਾਸਲ ਕਰਨ ਲਈ ਤਨੋ ਮਨੋ ਮਿਹਨਤ ਕਰਕੇ ਪੰਜਾਬ ਨੂੰ ਪਹਿਲਾਂ ਸਥਾਨ ਹਾਸਲ ਕਰਨਾ ਹੈ ਜਿਸ ਵਿਚ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਵੇਗੀ ।