ਬਸੰਤ ਗਰਜ਼ ਦਾ ਉਸਾਰਈਆ, ਕਮਾਰੇਡ ਚਾਰੂ ਮਜੂਮਦਾਰ

Advertisement
Spread information

28 ਜੁਲਾਈ ਸ਼ਹੀਦੀ ਦਿਨ ਤੇ ਵਿਸ਼ੇਸ਼  

 ਕਮਾਰੇਡ ਚਾਰੂ ਮਜੂਮਦਾਰ 1938 ਵਿੱਚ ਉਹ ਆਪਣੀ ਪੜ੍ਹਾਈ ਛੱਡ ਕੇ ਪੇਸ਼ੇਵਰ ਇਨਕਲਾਬੀ ਬਣ ਕੇ ਕੁੱਲ ਵਕਤੀ ਤੌਰ ਤੇ ਦੇਸ਼ ਦੀ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋ ਗਿਆ।

ਪਰਦੀਪ ਕਸਬਾ , ਬਰਨਾਲਾ, 28 ਜੁਲਾਈ  2021

          28 ਜੁਲਾਈ 1972 ਨੂੰ ਪੁਲਿਸ ਹਿਰਾਸਤ ਵਿੱਚ ਨਕਸਲਬਾੜੀ ਲਹਿਰ ਦੇ ਮੋਢੀਆਂ ਵਿਚੋਂ ਪਹਿਲੀ ਕਤਾਰ ਦੇ ਆਗੂ ਕਮਾਰੇਡ ਚਾਰੂ ਮਜੂਮਦਾਰ ਦੀ ਮੌਤ ਹੋ ਗਈ ਸੀ। ਚਾਰੂ ਦਾ ਜਨਮ 15 ਮਈ 1919 ਨੂੰ ਇਕ ਲੈਂਡ ਲਾਰਡ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਆਜ਼ਾਦੀ ਘੁਲਾਟੀਏ ਅਤੇ ਦੇਸ਼ ਭਗਤ ਸਨ। 1938 ਵਿੱਚ ਉਹ ਆਪਣੀ ਪੜ੍ਹਾਈ ਛੱਡ ਕੇ ਪੇਸ਼ੇਵਰ ਇਨਕਲਾਬੀ ਬਣ ਕੇ ਕੁੱਲ ਵਕਤੀ ਤੌਰ ਤੇ ਦੇਸ਼ ਦੀ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋ ਗਿਆ। ਉਹ ਮਹਾਨ ਤਿਭਾਗਾ ਲਹਿਰ ਦਾ ਵੀ ਅੰਗ ਰਿਹਾ। ਉਸ ਨੇ ਇਨਕਲਾਬੀ ਲਹਿਰ ਦੀਆਂ ਦੁਸ਼ਵਾਰੀਆਂ, ਤੰਗੀਆਂ, ਤਸੀਹੇ ਅਤੇ ਜੇਲ੍ਹਾਂ ਦਾ ਬਿਖੜਾ ਪੈਂਡਾ ਆਪਣੇ ਤਨ ਤੇ ਹੰਢਾਇਆ।

Advertisement

ਚਾਰੂ ਦੀਆਂ ਸਿੱਖਿਆਵਾਂ ਮਹਾਨ ਨਕਸਲਬਾੜੀ ਲਹਿਰ ਦਾ ਆਧਾਰ ਬਣੀਆਂ। ਭਾਰਤੀ ਇਤਿਹਾਸ ਦਾ ਮੋੜ ਨੁਕਤਾ ਬਣੀ ਨਕਸਲਬਾੜੀ ਕਿਸਾਨ ਬਗ਼ਾਵਤ ਲੰਮਾ ਸਮਾਂ ਬੀਤਣ ਦੇ ਬਾਵਜੂਦ ਅੱਜ ਵੀ ਇਸ ਦੀ ਮਹੱਤਤਾ ਤੇ ਪ੍ਰਸੰਗਕਤਾ ਮੱਧਮ ਨਹੀਂ ਪਈ। ਅੱਜ ਵੀ ਇਹ ਲੁਟੀਂਦੇ ਲੋਕਾਂ ਲਈ ਪ੍ਰੇਰਨਾ ਸਰੋਤ ਅਤੇ ਰਾਹ ਦਰਸਾਊ ਬਣੀ ਹੋਈ ਹੈ।

ਨਕਸਲਬਾੜੀ ਕਿਸਾਨ ਬਗ਼ਾਵਤ ਮਾਰਕਸਵਾਦ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਮੂੰਹ ਮੋੜ ਚੁੱਕੇ ਫੱਟਾ ਮਾਰਕਾ ਕਮਿਊਨਿਸਟਾਂ/ਸੋਧਵਾਦੀਆਂ ਵਿਰੁੱਧ ਜੱਦੋ-ਜਹਿਦ ਦਾ ਸਿਖਰ ਸੀ। ਇਸ ਨੇ ਨਵੀਂ ਕਿਸਮ ਦੀ ਇਨਕਲਾਬੀ ਰਾਜਨੀਤਕ ਲਹਿਰ ਨੂੰ ਜਨਮ ਦਿੱਤਾ। ਅਨੇਕਾਂ ਤੱਥ ਦਰਸਾਉਂਦੇ ਹਨ ਕਿ ਭਾਰਤੀ ਲੋਕ ਜਮਹੂਰੀ ਇਨਕਲਾਬ ਦੇ ਤੱਤ ਜ਼ੱਰਈ ਇਨਕਲਾਬ ਦਾ ਕਾਰਜ ਅਜੇ ਵੀ ਅਧੂਰਾ ਹੈ।

ਨਕਸਲਬਾੜੀ ਕਿਸਾਨ ਬਗ਼ਾਵਤ ਅਚਾਨਕ 1967 ਵਿੱਚ ਪੈਦਾ ਨਹੀਂ ਕੀਤੀ ਗਈ ਸੀ। ਨਾ ਹੀ ਇਹ ਆਪ ਮੁਹਾਰੀ ਉੱਠੀ ਲਹਿਰ ਸੀ। ਨਕਸਲਬਾੜੀ ਦੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਪਿਛਲਾ ਇਤਿਹਾਸ, ਸ਼ਾਨਦਾਰ ਜਮਾਤੀ ਘੋਲਾਂ ਦਾ ਇਤਿਹਾਸ ਰਿਹਾ ਸੀ। ਇਸ ਜਮਾਤੀ ਘੋਲ ਦਾ ਇਤਿਹਾਸ 1946 ਤੋਂ ਸ਼ੁਰੂ ਹੁੰਦਾ ਹੈ। ਇਸਦੀ ਪਿੱਠ ਭੂਮੀ ਵਿੱਚ ਜਮਾਤੀ ਜੱਦੋ-ਜਹਿਦ, ਟੇਢੇ-ਮੇਢੇ ਰਸਤੇ, ਦੋਵੇਂ ਪੁਰ ਅਮਨ ਅਤੇ ਖਾੜਕੂ ਤਰੀਕਿਆਂ,ਕਾਨੂੰਨੀ ਅਤੇ ਗ਼ੈਰਕਾਨੂੰਨੀ ਟੱਕਰਾਂ ਪਈਆਂ ਸੀ ਜਿਸ ਰਾਹੀਂ ਇਹ ਅੱਗੇ ਵਧੀ ਸੀ।
ਅੱਜ ਫੇਰ ਦੇਸੀ ਵਿਦੇਸ਼ੀ ਕਾਰਪੋਰੇਟ ਗਿਰਜ਼ਾਂ ਜ਼ਮੀਨਾਂ ਹਥਿਆਉਣ ਤੇ ਤੁਲੇ ਹੋਏ ਹਨ। ਔਕਸਫੈਮ ਦੀ ਰਿਪੋਰਟ ਅਨੁਸਾਰ ਅਫ਼ਰੀਕਨ ਮੁਲਕਾਂ ਵਿੱਚ 2.5 ਲੱਖ ਏਕੜ ਜ਼ਮੀਨ ਕਾਰਪੋਰੇਟ ਵੱਲੋਂ ਹਥਿਆ ਲਈ ਗਈ ਹੈ। ਲੋਕ ਅੱਤ ਗ਼ਰੀਬੀ ਤੇ ਭੁੱਖਮਰੀ ਵਿਚ ਮਰਨ ਲਈ ਛੱਡ ਦਿੱਤੇ ਗਏ ਹਨ। ਲਤੀਨੀ ਅਮਰੀਕਾ ਦੇ ਕਈ ਮੁਲਕ ਨਵ-ਉਦਾਰਵਾਦੀ ਸਾਮਰਾਜੀ ਨੀਤੀਆਂ ਦੇ ਖ਼ਿਲਾਫ਼ ਉੱਠ ਖੜ੍ਹੇ ਹੋ ਰਹੇ ਹਨ।
ਭਾਰਤ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਲੜ ਰਹੇ ਹਨ। ਨਕਸਲਬਾੜੀ ਕਿਸਾਨ ਬਗ਼ਾਵਤ ਦਾ ਕੇਂਦਰੀ ਤੱਤ ਜ਼ੱਰਈ ਇਨਕਲਾਬ ਫੇਰ ਮੁੱਖ ਨੁਕਤਾ ਬਣ ਕੇ ਉੱਭਰ ਰਿਹਾ ਹੈ।

Advertisement
Advertisement
Advertisement
Advertisement
Advertisement
error: Content is protected !!