ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਐਜੂਕੇਟ ਪੰਜਾਬ ਪ੍ਰਾਜੈਕਟ ਅਧੀਨ ਆਯੋਜਿਤ ਕੀਤਾ
ਪਰਦੀਪ ਕਸਬਾ, ਬਰਨਾਲਾ , 17 ਜੁਲਾਈ 2021
ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ400ਸਾਲਾ ਪ੍ਰਕਾਸ਼ ਦਿਹਾੜੇ ਸਮਰਪਿਤ ਗੁਰਮਤਿ ਵਿਚਾਰਾਂ ਸਿਖਲਾਈ ਅਤੇ ਸਖਸੀ਼ਅਤ ੳੁਸਾਰੀ ਕੈਂਪ ਮਿਤੀ 13,14,15,16 ਜੁਲਾਈ 2021 ਗੁਰਦੁਆਰਾ ਗੁਲਾਬ ਸਰ ਸਾਹਿਬ ਵਿਖੇ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਐਜੂਕੇਟ ਪੰਜਾਬ ਪ੍ਰਾਜੈਕਟ ਅਧੀਨ ਆਯੋਜਿਤ ਕੀਤਾ ਗਿਆ । ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੀ ਟੀਮ ਭਾਈ ਬਹਾਦਰ ਸਿੰਘ ਖ਼ਾਲਸਾ ਜੀ ਅਤੇ ਮੈਂਬਰਾਂ ਵੱਲੋਂ ਗੁਰਮਤਿ ਵਿਚਾਰਾਂ, ਸਿੱਖ ਧਰਮ ਅਤੇ ਨੈਤਿਕ ਸਿੱਖਿਆ ਤੇ ਸਿਖਲਾਈ ਦੇਣ ਉਪਰੰਤ ਸਰਟੀਫਿਕੇਟ ਦਿੱਤੇ ਗਏ ਅਤੇ ਸਿੱਖ ਧਰਮ ਨਾਲ ਸਬੰਧਿਤ ਗੁਰਮਤਿ ਲਿਟਰੇਚਰ ਦੀ ਵੰਡ ਕੀਤੀ ਗਈ, ਫ੍ਰੀ ਕਿਤਾਬਾਂ ਦਿੱਤੀਆਂ ਗਈਆਂ । ਇਸ ਕੈਂਪ ਵਿੱਚ 100 ਦੇ ਲਗਭਗ ਬੱਚਿਆਂ ਨੇ ਭਾਗ ਲਿਆ ।
16 ਜੁਲਾਈ ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸਿੱਖ ਧਰਮ ਨਾਲ ਸਬੰਧਿਤ ਗੁਰਮਤਿ ਲਿਟਰੇਚਰ ਦੀ ਵੰਡ ਕੀਤੀ ਗਈ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਲਾਬ ਸਰ ਸਾਹਿਬ ਵੱਲੋਂ ਸੰਗਤਾਂ, ਬੱਚਿਆਂ ਦੇ ਮਾਪਿਆਂ, ਬੱਚਿਆਂ ਦਾ,ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੀ ਟੀਮ ਭਾਈ ਬਹਾਦਰ ਸਿੰਘ ਖ਼ਾਲਸਾ ਜੀ , ਕੋਆਰਡੀਨੇਟਰ ਮਾਸਟਰ ਹਰਭਿੰਦਰ ਸਿੰਘ ਝਲੂਰ ਦਾ ਧੰਨਵਾਦ ਕੀਤਾ ਗਿਆ।
ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ਝਲੂਰ, ਗੁਰਦੁਆਰਾ ਗੁਲਾਬ ਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖ ਧਰਮ ਦੀ ਸਿੱਖਿਆਵਾਂ ਨਾਲ ਜੋੜਨ ਲਈ ਸੰਗਤਾਂ ਲਈ ਗੁਰਮਤਿ ਸਮਾਗਮ, ਗੁਰਮਤਿ ਕੈਂਪ, ਸਿਹਤ ਜਾਂਚ ਕੈਂਪ, ਸਿੱਖਿਆ ਨਾਲ ਸਬੰਧਿਤ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਸੰਗਤਾਂ ਨੂੰ ਸਿੱਖ ਧਰਮ ਦੀ ਸਿੱਖਿਆਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖਿਆਵਾਂ ਨਾਲ ਜੋੜੀਆਂ ਜਾ ਸਕੇ। ਇਸ ਸਮੇਂ ਮੀਤ ਪ੍ਰਧਾਨ ਬੇਅੰਤ ਸਿੰਘ ਨੰਦੂਕੇ, ਸਕੱਤਰ ਰਣਜੀਤ ਸਿੰਘ ਜੀਤੀ ਮੰਡੀਲਾ, ਹੈੱਡ ਗ੍ਰੰਥੀ ਰਾਮਦਾਸ ਸਿੰਘ, ਜਸਵੰਤ ਸਿੰਘ ਕੁੰਦਨ, ਮੋਹਨ ਸਿੰਘ ਮਾਲੀਕੇ, ਬੰਤ ਸਿੰਘ, ਬਲਵੀਰ ਸਿੰਘ ਫੋਜੀ, ਜਗਰਾਜ ਸਿੰਘ ਰਾਜ, ਹਰਪਾਲ ਸਿੰਘ ਸਿੱਖ, ਕਾਕਾ ਸਿੰਘ ਡੇਰੀਵਾਲਾ, ਸੁਖਵਿੰਦਰ ਸਿੰਘ ਭਿੰਦਾ, ਕੁਲਦੀਪ ਸਿੰਘ ਪੰਧੇਰ, ਨਾਰੰਗ ਸਿੰਘ, ਹਰਬੰਸ ਸਿੰਘ ਆਦਿ ਵੱਲੋਂ ਪ੍ਰਬੰਧ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ।