ਡੂੰਘੇ ਵਿੱਚ ਸਮੁੰਦਰ ਵੜ ਕੇ, ਕੱਢ ਕੇ ਸੱਚ ਲਿਆਉਂਦੇ
ਜਨ ਜਨ ਤਾਂਈ ਖਬਰ ਭੇਜਕੇ,ਪੱਤਰਕਾਰ ਕਹਾਉਂਦੇ
ਕਿਹੜੇ ਪਾਸੇ ਕੀ ਕੀ ਹੋਇਆ,ਕੀ ਕਰਦੀਆਂ ਨੇ ਸਰਕਾਰਾਂ
ਕਿੱਥੇ ਕਿੱਥੇ ਮਾਤਮ ਛਾਇਆ,ਕਿੱਥੇ ਖਿੜੀਆ ਨੇ ਗੁਲਜਾਰਾਂ
ਦੁਨੀਆਂ ਭਰ ਦੀ ਹਲਚਲ ਦਿਨ ਦੀ,ਘਰ ਘਰ ਤੱਕ ਪਹੁੰਚਾਉਂਦੇ
ਡੂੰਘੇ ਵਿੱਚ ਸਮੁੰਦਰ ਵੜ ਕੇ, ਕੱਢ ਕੇ ਸੱਚ ਲਿਆਉਂਦੇ
ਲੋਕਾਂ ਲਈ ਸ਼ਾਇਦ ਐਸ਼ ਅਰਾਮੀ,ਕੰਡਿਆਂ ਤੇ ਤੁਰਨਾ ਪੈਦਾ
ਹਰ ਕੋਈ ਅਪਣੀ ਜੁਬਾਂ ਦੇ ਵਿੱਚੋ,ਚੰਗਾ ਮਾੜਾ ਵੀ ਕਹਿੰਦਾ
ਕਈ ਵੇਰੀ ਧੁੱਪ ਮੀਹ ਹਨੇਰੀ,ਪਿੰਡੇ ਉੱਤੇ ਹੰਢਾਉਂਦੇ
ਜਨ ਜਨ ਤਾਂਈ ਖਬਰ ਭੇਜ ਕੇ ਪੱਤਰਕਾਰ ਕਹਾਉਂਦੇ
ਜੋ ਦਿਖਤਾ ਸੋ ਵਿਕਤਾ ਦੋਸਤੋ,ਸੱਚ ਸਿਆਣੇ ਕਹਿੰਦੇ
ਚੰਗੇ ਮਾੜੇ ਬੰਦੇ ਤਾਂ ਹਰ ਸੰਸਥਾ ਦੇ ਵਿੱਚ ਰਹਿੰਦੇ
ਸੋਸ਼ਲ ਮੀਡੀਆ ਦਾ ਜਮਾਨਾ,ਲੋਕੀ ਨੇ ਗੁਣ ਗਾਉਦੇ
ਡੂੰਘੇ ਵਿੱਚ ਸਮੁੰਦਰ ਵੜ ਕੇ, ਕੱਢ ਕੇ ਸੱਚ ਲਿਆਉਂਦੇ
ਜੇ ਨਾ ਹੁੰਦੇ ਪੱਤਰ ਪ੍ਰੇਰਕ, ਨਾ ਗਿਆਨ ਚ ਵਾਧਾ ਹੋਣਾ ਸੀ
ਮੈਲੇ ਕੱਪੜੇ ਵਾਂਗੂ ਤਕੜੇ ਨੇ , ਮਾੜਿਆਂ ਤਾਂਈ ਧੋਣਾ ਸੀ
ਸਿੱਧੇ ਸਾਦੇ ਮੱਖਣ ਨੂੰ ਨਾ, ਲਫਜ ਗੁੰਦਣੇ ਆਉਂਦੇ
ਸਿੱਧੇ ਸਾਦੇ ਮਿੱਤਲ ਨੂੰ ਨਾ,ਲਫਜ ਗੁੰਦਣੇ ਆਉਂਦੇ
ਡੂੰਘੇ ਵਿੱਚ ਸਮੁੰਦਰ ਵੜ ਕੇ, ਕੱਢ ਕੇ ਸੱਚ ਲਿਆਉਂਦੇ
ਜਨ ਜਨ ਤਾਂਈ ਖਬਰ ਭੇਜ ਕੇ ਪੱਤਰਕਾਰ ਕਹਾਉਂਦੇ
ਲੇਖਕ ਮੱਖਣ ਮਿੱਤਲ ਸਹਿਣੇ ਵਾਲਾ
ਮੋਬਾਇਲ ਨੰਬਰ 98727 65310