ਹਰ ਇੱਕ ਦੀ ਜਿੰਦਗੀ ਦੇ ਵਿੱਚ ਲੋਕੋ ਦੋ ਲਫਜ ਨੇ ਆਂਉਦੇ
ਹੈ ਨਾਲ ਅਸੀ ਗੱਲਾਂ ਕਰਦੇ , ਸੀ ਤੇ ਫੁੱਲ ਚੜਾਉਂਦੇ
ਹੈ ਦੇ ਨਾਲ ਨੇ ਬੱਝੀਆ ਸਾਡੀਆਂ,ਆਸਾਂ ਵਾਲੀਆ ਡੋਰਾਂ,
ਇੱਕ ਦੂਜੇ ਨੂੰ ਹੈ ਦੇ ਨਾਲ ਨੇ,ਪੈਦੀਆ ਰਹਿੰਦੀਆਂ ਲੋੜਾਂ
ਰਲ ਮਿਲ ਕੇ ਅਸੀ ਹੈ ਦੇ ਨਾਲ ਸਭ,ਖੁਸੀਆ ਖੂਬ ਮਨਾਉਂਦੇ
ਹੈ ਦੇ ਨਾਲ ਅਸੀ ਗੱਲਾ ਕਰਦੇ ਸੀ ਤੇ ਫੁੱਲ ਚੜਾਉਦੇ
ਸੀ ਵਾਲੀ ਜੋ ਪੰਡ ਯਾਦਾਂ ਦੀ,ਦਿਲ ਦੇ ਵਿੱਚ ਸਮਾਵੇ
ਹੁੰਦਾ ਸੀ ਕਹਿ ਕੇ ਕਈ ਵਾਰੀ,ਅੱਖੀਓ ਪਾਣੀ ਆਵੇ
ਬੀਤੇ ਪਲ ਨੂੰ ਸੀ ਕਹਿ ਕੇ ਸਭ,ਲੋਕੀ ਨੇ ਬੁਲਾਉਂਦੇ
ਹੈ ਦੇ ਨਾਲ ਅਸੀ ਗੱਲਾ ਕਰਦੇ ਸੀ ਤੇ ਫੁੱਲ ਚੜਾਉਦੇ
ਮੌਤ ਲਫਜ ਇਕ ਐਸਾ,ਜਿਹੜਾ ਹੈ ਨੂੰ ਸੀ ਬਨਾਵੇ
ਇੱਕ ਵਾਰੀ ਜੋ ਤੁਰ ਜਾਂਦਾ ਹੈ,ਮੁੜ ਵਾਪਸ ਨਾ ਆਵੇ
ਭੁੱਲਣਾ ਪੈਦਾ ਸੀ ਨੂੰ ਯਾਰੋ,ਸਭ ਹੈ ਦੇ ਨਾਲ ਜਿਉਂਦੇ
ਹੈ ਦੇ ਨਾਲ ਅਸੀ ਗੱਲਾ ਕਰਦੇ ਸੀ ਤੇ ਫੁੱਲ ਚੜਾਉਦੇ
ਪਤਾ ਨੀ ਸਹਿਣੇ ਵਾਲਿਆਂ ਕਿਹੜੇ ਵੇਲੇ ਸੀ ਬਣ ਜਾਨਾ
ਹੈ ਵਿੱਚ ਰਹਿੰਦਿਆਂ ਨਾਮ ਧਿਆ ਲੈ,ਮੁੜ ਵਾਪਸ ਨੀ ਆਨਾ
ਗੁਰਮੁੱਖ ਬੰਦੇ ਹੈ ਤੇ ਸੀ ਦੇ ਦੋਨੋ ਸੁੱਖ ਨੇ ਪਾਉਦੇ
ਹੈ ਦੇ ਨਾਲ ਅਸੀ ਗੱਲਾ ਕਰਦੇ ਸੀ ਤੇ ਫੁੱਲ ਚੜਾਉਂਦੇ
ਲੇਖਕ ਮੱਖਣ ਮਿੱਤਲ ਸਹਿਣੇ ਵਾਲਾ
ਮੋਬਾਇਲ ਨੰਬਰ 98727 65310