ਮੁੰਡੇ ਕੁੜੀਆਂ ਦੇ ਸਿਰ ਤੇ ਬੱਸ,ਇੱਕੋ ਭੂਤ ਸਵਾਰ
ਇੰਡੀਆਂ ਦੇ ਵਿੱਚ ਰਹਿਣਾ ਨੀ,ਜਾਣਾ ਅਸਾਂ ਨੇ ਬਾਹਰ
ਇੱਥੇ ਨਿੱਤ ਲੜਾਈਆਂ ਝਗੜੇ,ਨਾ ਰਹੀ ਪੜਾਈ ਕਮਾਈ
ਖੰਭ ਲਾ ਕੇ ਉਡ ਗਏ ਦੇਸ਼ ਚੋ,ਪ੍ਰੇਮ ਪਿਆਰ ਸਚਾਈ
ਮਹੀਨੇ ਵਿੱਚੋ ਅੱਧਾ ਮਹੀਨਾ,ਬੰਦ ਰਹਿੰਦੇ ਕਾਰੋਬਾਰ
ਇੰਡੀਆਂ ਦੇ ਵਿੱਚ ਰਹਿਣਾ ਨੀ,ਜਾਣਾ ਅਸਾਂ ਨੇ ਬਾਹਰ
ਮਿੱਟੀ ਦੇ ਵਿੱਚ ਮਿੱਟੀ ਹੋ ਕੇ,ਹੁੰਦਾ ਘਰਾਂ ਮਸਾਂ ਗੁਜਾਰਾ
ਕੱਲਾ ਬਾਪੂ ਕਰੇ ਕਮਾਈ,ਬੈਠ ਖਾਦਾਂ ਏ ਟੱਬਰ ਸਾਰਾ
ਛੇ ਮਹੀਨਿਆਂ ਦੀ ਫਸਲ ਵੇਚ,ਨਾ ਪੈਸੇ ਬਚਦੇ ਚਾਰ
ਤਾਹੀਉਂ ਮੁੰਡੇ ਕੁੜੀਆਂ ਕਹਿੰਦੇ,ਜਾਣਾ ਅਸਾ ਨੇ ਬਾਹਰ
ਜਿੰਨਾ ਦੇ ਬੱਚੇ ਬਾਹਰ ਗਏ ਨੇ,ਪਿੱਛੇ ਮਾਪੇ ਵੀ ਜਾ ਆਉਦੇ
ਛੇ ਮਹੀਨੇ ਰਹਿ ਬੱਚਿਆ ਕੋਲੇ,ਨੋਟ ਕਮਾ ਲਿਆਉਂਦੇ
ਗੇਟ ਤੇ ਬੋਰਡ ਕਨੇਡਾ ਵਾਲਾ, ਲਾਇਆ ਚਮਕਦਾਰ
ਇੰਡੀਆਂ ਦੇ ਵਿੱਚ ਰਹਿਣਾ ਨੀ ਜਾਣਾ ਅਸਾ ਨੇ ਬਾਹਰ
ਅਸਮਾਨਾਂ ਨੂੰ ਛੂਹਣ ਕੋਠੀਆਂ,ਪਰ ਵਿੱਚ ਕੋਈ ਨੀ ਰਹਿੰਦਾ
ਸਾਰਾ ਟੱਬਰ ਮੱਖਣਾ ਵਸੇ ਕਨੇਡਾ,ਭਈਆ ਨਜਾਰੇ ਲੈਦਾ
ਸਹਿਣੇ ਵਾਲਿਆਂ ਦੋਸ਼ੀ ਇਸ ਵਿੱਚ,ਕੁਛ ਹਦ ਤੱਕ ਸਰਕਾਰ
ਮੁੰਡੇ ਕੁੜੀਆਂ ਦੇ ਸਿਰ ਤੇ ਬਸ ਇੱਕੋ ਭੂਤ ਸਵਾਰ
ਇੰਡੀਆਂ ਦੇ ਵਿੱਚ ਰਹਿਣਾ ਨੀ ਜਾਣਾ ਅਸਾ ਨੇ ਬਾਹਰ
ਲੇਖਕ ਮੱਖਣ ਮਿੱਤਲ ਸਹਿਣੇ ਵਾਲਾ
ਮੋਬਾਇਲ ਨੰਬਰ 98727 65310