ਕਰੋੜਾਂਪਤੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ “ਤਰਸ ਦੇ ਅਧਾਰ” ‘ਤੇ ਦਿੱਤੀਆਂ ਨੌਕਰੀਆਂ ਖਿਲਾਫ ਹਰ ਪੰਜਾਬ ਪ੍ਰਸਤ ਵਿਅਕਤੀ ਨੂੰ ਖੁੱਲ੍ਹ ਕੇ ਨਿੱਤਰਣਾ ਚਾਹੀਦਾ – ਨਵਕਿਰਨ ਪੱਤੀ
ਪਰਦੀਪ ਕਸਬਾ ਬਰਨਾਲਾ, 19 ਜੂਨ 2021
ਕਰੋੜਾਂਪਤੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ “ਤਰਸ ਦੇ ਅਧਾਰ” ‘ਤੇ ਦਿੱਤੀਆਂ ਨੌਕਰੀਆਂ ਖਿਲਾਫ ਹਰ ਪੰਜਾਬ ਪ੍ਰਸਤ ਵਿਅਕਤੀ ਨੂੰ ਖੁੱਲ੍ਹ ਕੇ ਨਿੱਤਰਣਾ ਚਾਹੀਦਾ ਹੈ। ਇਹ ਵਿਚਾਰ ਨੌਜਵਾਨ ਬੇਰੁਜ਼ਗਾਰ ਆਗੂ ਨਵਕਿਰਨ ਪੱਤੀ ਨੇ ਟੂਡੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀੇਤੇ।
ਨਵ ਕਿਰਨ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦੀ ਮੰਗ ਕਰ ਰਹੇ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਕੈਪਟਨ ਸਰਕਾਰ ਖਿਲਾਫ ਸੰਘਰਸ਼ਾਂ ਦਾ ਮੈਦਾਨ ਮੱਲੀ ਬੈਠੇ ਹਨ ਪਰ ਸਰਕਾਰ ਨੇ ਬੇਅੰਤ ਸਿੰਘ ਦੇ ਪੋਤੇ ਤੋਂ ਘਰ ਘਰ ਰੁਜ਼ਗਾਰ ਮੁਹਿੰਮ ਸ਼ੁਰੂ ਕਰਕੇ ਕਾਂਗਰਸ ਦੇ ਮੌਜੂਦਾ ਵਿਧਾਇਕਾਂ ‘ਤੇ ਲਿਆ ਖਤਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਤਰਸ ਦੇ ਅਧਾਰ ਆਮ ਲੋਕਾਂ ਦੇ ਬੱਚਿਆਂ ਨੂੰ ਚਪੜਾਸੀ/ਕਲਰਕ ਭਰਦੀ ਹੈ । ਸਰਕਾਰ ਪਰ “ਵਿਧਾਇਕਾਂ” ਦੇ ਮੁੰਡਿਆਂ ਨੂੰ ਮਲਾਈਦਾਰ ਆਹੁਦੇ, ਇਹ ਕਿਥੋਂ ਦਾ ਇਨਸਾਫ ਹੈ ।
ਅਗਲੀ ਗੱਲ ਕਪਤਾਨ ਸਾਹਿਬ ਜਿਹੜੀ ਕੁਰਬਾਨੀ ਦੀ ਕਰਦੇ ਹੋਂ ਤਾਂ ਸੁਣੋ ਤੁਹਾਡੇ ਬੁੜੇ ਖਿਲਾਫ ਜੂਝਣ ਵਾਲੇ ਸਾਡੇ ਇਲਾਕੇ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਕੁਰਬਾਨੀ ਅਸਲ ਮਾਇਨਿਆ ਵਿੱਚ “ਕੁਰਬਾਨੀ” ਹੈ। ਇਸ ਮਸਲੇ ਤੇ ਰੌਲਾ ਪਾਉਣ ਵਾਲੇ ਅਕਾਲੀ ਦਲ ਦੇ ਆਗੂਆਂ ਨੂੰ ਵੀ ਪੁੱਛ ਲਿਓ ਵੀ ਮਲੂਕੇ ਦੀ ਨੂੰਹ ਨੇ ਕਿਹੜੇ ਸੈਂਟਰ ਵਿੱਚ ਆਈਏਐਸ ਦੀ ਕੋਚਿੰਗ ਲਈ ਸੀ।
ਪੰਜਾਬ ਦੇ ਬੇਰੁਜ਼ਗਾਰ/ਅਰਧ ਬੇਰੁਜ਼ਗਾਰ ਨੌਜਵਾਨਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਸਮਝਣ ਦੀ ਲੋੜ ਹੈ।