ਉੱਘੇ ਬੁੱਧੀਜੀਵੀਆਂ ਦੀ ਰਿਹਾਈ ਲਈ ਜਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ ਭਰਵੀਂ ਕਨਵੈਨਸ਼ਨ ਤੇ ਮੁਜ਼ਾਹਰਾ

Advertisement
Spread information

ਫਾਸ਼ੀਵਾਦੀ ਤਾਕਤਾਂ ਹਮੇਸ਼ਾ ਚੇਤੰਨ ਬੁੱਧੀਜੀਵੀਆਂ ਤੋਂ ਖੌਫ ਖਾਂਦੀਆਂ ਹਨ ਅਤੇ ਉਹਨਾਂ ਦੀ ਜ਼ੁਬਾਨਬੰਦੀ ਕਰਨ ਲਈ ਮੌਕੇ ਦੀਆਂ ਸਰਕਾਰਾਂ ਇਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹੀਂ ਡੱਕ ਦਿੰਦੀਆਂ ਹਨ – ਜਮਹੂਰੀ ਅਧਿਕਾਰ ਸਭਾ 

ਅਸ਼ੋਕ ਵਰਮਾ  , ਬਠਿੰਡਾ, 19 ਜੂਨ: 2021

          ਭੀਮਾ ਕੋਰੇਗਾਉਂ ਝੂਠੇ ਕੇਸ ਵਿੱਚ 16 ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਦੇ ਅਮਲ ਦੇ ਤਿੰਨ ਸਾਲ ਪੂਰੇ ਹੋਣ ‘ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਜਮਹੂਰੀ ਚੇਤਨਾ ਪਸਾਰ ਪੰਦਰਵਾੜੇ ਦੇ ਪ੍ਰੋਗਰਾਮਾਂ ਦੀ ਲੜੀ ਵਜੋਂ ਅੱਜ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਜਮਹੂਰੀ ਚੇਤਨਾ ਕਨਵੈੰਨਸ਼ਨ ਟੀਚਰ ਹੋਮ ਬਠਿੰਡਾ ਵਿਖੇ ਕਰਵਾਈ ਤੇ ਸ਼ਹਿਰ ਵਿੱਚ ਪ੍ਭਾਵਸ਼ਾਲੀ ਮੁਜ਼ਾਹਰਾ ਕੀਤਾ।

Advertisement

                 ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਕਨਵੈੱਨਸ਼ਨ ਚ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਤੇ ਇਸ ਕਨਵੈਨਸ਼ਨ ਦਾ ਮਕਸਦ ਦਸਿਅਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਨਵੈਨਸ਼ਨ ਦੇ ਮੁੱਖ ਬੁਲਾਰੇ ਅਤੇ ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਹਮੇਸ਼ਾ ਚੇਤੰਨ ਬੁੱਧੀਜੀਵੀਆਂ ਤੋਂ ਖੌਫ ਖਾਂਦੀਆਂ ਹਨ ਅਤੇ ਉਹਨਾਂ ਦੀ ਜ਼ੁਬਾਨਬੰਦੀ ਕਰਨ ਲਈ ਮੌਕੇ ਦੀਆਂ ਸਰਕਾਰਾਂ ਇਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹੀਂ ਡੱਕ ਦਿੰਦੀਆਂ ਹਨ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੀ ਬੌਧਿਕ ਰਹਿਨੁਮਾਈ ਤੋਂ ਵਿਰਵੇ ਕੀਤਾ ਜਾ ਸਕੇ। ਇਹ ਬੁੱਧੀਜੀਵੀ ਕਾਰਕੁੰਨ ਲੋਕਾਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹਨ। ਸ਼ਿਹਤਮੰਦ ਤੇ ਸਨਮਾਨਜਨਕ ਜਿੰਦਗੀ ਲਈ ਸੰਘਰਸ਼ ਕਰਨ ਲਈ ਜਰੂਰੀ ਹੈ ਕਿ ਅਸੀਂ ਪਹਿਲਾਂ ਆਪਣੇ ਜਮਹੂਰੀ ਹੱਕਾਂ ਪ੍ਰਤੀ ਸੁਚੇਤ ਹੋਈਏ। ਇਸੇ ਮਕਸਦ ਹੀ ਸਭਾ ਜਮਹੂਰੀ ਚੇਤਨਾ ਦੇ ਪਰਸਾਰ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੀ ਰਹਿੰਦੀ ਹੈ।

           ਭੀਮਾ ਕੋਰੇਗਾਉਂ ਕੇਸ ਦੀਆਂ ਕਾਨੂੰਨੀ ਬਾਰੀਕੀਆਂ ਬਾਰੇ ਬੋਲਦਿਆਂ ਐਡਵੋਕੇਟ ਸੁਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਝੂਠ ਦੀ ਬੁਨਿਆਦ ‘ਤੇ ਖੜ੍ਹਾ ਹੈ। ਰੋਨਾ ਵਿਲਸਨ ਦੇ ਲੈਪਟਾਪ ‘ਚੋਂ ਮਿਲੇ ਇੱਕ ਪੱਤਰ ਨੂੰ ਇਸ ਕੇਸ ਦਾ ਧੁਰਾ/ਸਬੂਤ ਦੱਸਿਆ ਗਿਅਾ ਪਰ ਅਮਰੀਕਾ ਦੀ ਇਕ ਨਾਮੀ ਸੰਸਥਾ ਦੀ ਰਿਪੋਰਟ ਮੁਤਾਬਕ ਇਹ ਪੱਤਰ ਲੈਪਟਾਪ ਵਿੱਚ ਬਾਹਰੋਂ ਪਲਾਂਟ ਕੀਤਾ ਗਿਆ ਹੈ। ਯੂਏਪੀਏ ਕਨੂੰਨ ਵਿੱਚ ਜਮਾਨਤ ਮਿਲਣੀ ਲੱਗਭੱਗ ਅਸੰਭਵ ਬਣਾ ਦਿੱਤੀ ਗਈ ਹੈ ਤੇ ਇਸ ਕਾਨੂੰਨ ਅਧੀਨ ਕੇਸ ਦਰਜ ਹੋਣਾ ਹੀ ਆਪਣੇ ਆਪ ਵਿੱਚ ਸਜ਼ਾ ਹੈ। ਸਭਾ ਦੀ ਫਰੀਦਕੋਟ ਇਕਾਈ ਦੇ ਸਕੱਤਰ ਰੇਸ਼ਮ ਬਰਗਾੜੀ ਨੇ ਜਮਹੂਰੀ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ “ਭਾਰਤੀਪਿੰਡ-ਅਰਥਚਾਰਾ ਤੇ ਜਾਤਪਾਤ” (ਰਵਿੰਦਰ ਹਲਿੰਗਲੀ-ਅਨੁਵਾਦਕ ਡਾ ਬਲਜਿੰਦਰ) ਨਾਂ ਦੀ ਕਿਤਾਬ ਵੀ ਸਭਾ ਨੇ ਰਲੀਜ਼ ਕੀਤੀ।


          ਅੱਜ ਦੀ ਕਨਵੈਨਸ਼ਨ ਵਿੱਚ ਕਿਸਾਨਾਂ,ਮਜ਼ਦੂਰਾਂ,ਨੌਜਵਾਨਾਂ, ਮੁਲਾਜ਼ਮਾਂ,ਤਰਕਸ਼ੀਲਾਂ,ਪੈਨਸ਼ਨਰਾਂ,ਔਰਤਾਂ,ਪੱਤਰਕਾਰਾਂ ਗੀਤਕਾਰਾਂ ਤੇ ਸਾਹਿਤਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਤਰਕਸ਼ੀਲ ਸੁਸਾਇਟੀ ਬਠਿੰਡਾ/ਰਾਮਪੁਰਾ, ਪੰਜਾਬੀ ਸਾਹਿਤ ਸਭਾ ਬਠਿੰਡਾ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਜਮਹੂਰੀ ਅਧਿਕਾਰ ਸਭਾ ਇਕਾਈ ਫ਼ਰੀਦਕੋਟ, ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਪੰਜਾਬ ਗੌਰਮਿੰਟ ਪੈਨਸ਼ਨਰਜ਼ ਅੈਸੋਸੀਏਸ਼ਨ,ਪੰਜਾਬ ਖੇਤ ਮਜ਼ਦੂਰ ਯੂਨੀਅਨ,ਸਾਹਿਤ ਜਾਗ੍ਰਿਤੀ ਸਭਾ, ਪੰਜਾਬੀ ਸਾਹਿਤ ਸਭਾ ਬਠਿੰਡਾ (ਰਜਿ),ਕੌਮਾਂਤਰੀ ਸੱਭਿਆਚਾਰਕ ਮੰਚ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਨੌਜਵਾਨ ਭਾਰਤ ਸਭਾ, ਪੈਰਾਮੈਡੀਕਲ ਕਰਮਚਾਰੀ ਯੂਨੀਅਨ (ਗਗਨਦੀਪ), ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ (ਗੁਲਾਬ ਸਿੰਘ),ਔਰਤ ਮੁਕਤੀ ਮੰਚ (ਮੁਖਤਿਆਰ ਕੌਰ),ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਟੈਕਨੀਕਲ ਸਰਵਿਸ ਯੂਨੀਅਨ, ਜਮਹੂਰੀ ਅਧਿਕਾਰ ਸਭਾ ਇਕਾਈ ਰਾਮਪੁਰਾ ਤੇ ਭਗਤਾ, ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ, ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੇ ਸਰਪ੍ਰਸਤ ਕੁਲਦੀਪ ਗੋਇਲ, ਟੀਚਰ ਹੋਮ ਟਰੱਸਟ ਦੇ ਲਛਮਣ ਮਲੂਕਾ, ਡੀ ਟੀ ਐੱਫ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਮੈਡੀਕਲ ਰਿਪਰਜੈਂਟੇਟਿਵ ਯੂਨੀਅਨ( ਰਾਣੂ), ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਅਾਦਿ ਜਥੇਬੰਦੀਅਾਂ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਕਹਾਣੀਕਾਰ ਅਤਰਜੀਤ,ਪ੍ਰਿੰਸੀਪਲ ਜਗਦੀਸ਼ ਘਈ, ਪ੍ਰੋ ਅਮਨਦੀਪ ਸੇਖੋਂ, ਬਲਜਿੰਦਰ ਸਿੰਘ ਸਰਪੰਚ, ਐਕਸੀਅਨ ਕਰਤਾਰ ਸਿੰਘ ਬਰਾਡ਼, ਐੱਸ ਡੀ ਓ ਮੱਖਣ ਸਿੰਘ,ਪ੍ਰਚੰਡ ਪੇਪਰ ਦੇ ਸਾਬਕਾ ਸੰਪਾਦਕ ਜਗਦੇਵ ਸਿੰਘ ਜੱਗਾ,ਪੇਪਰ ਸੁਰਖ ਰੇਖਾ ਦੇ ਸੰਪਾਦਕ ਨਾਜਰ ਸਿੰਘ,ਨਾਵਲਕਾਰ ਜਸਵਿੰਦਰ ਜੱਸ,ਗਾਇਕ ਅੰਮਿ੍ਤਪਾਲ ਬੰਗੇ, ਲੇਖਕ ਰਾਜਪਾਲ ਸਿੰਘ, ਪੀਪਲਜ਼ ਫੋਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ,ਕਹਾਣੀਕਾਰ ਜਸਪਾਲ ਮਾਨਖੇੜਾ, ਗ਼ਜ਼ਲਗੋ ਭੁਪਿੰਦਰ ਸੰਧੂ,ਸੁਖਦਰਸ਼ਨ ਗਰਗ,ਮਜ਼ਦੂਰ ਆਗੂ ਸੁਖਪਾਲ ਖਿਆਲੀ ਵਾਲਾ, ਕਿਸਾਨ ਆਗੂ ਗੁਰਮੁਖ ਸੇਲਬਰਾਹ,ਏਡੀਓ ਡਾ ਕੇਵਲ ਕ੍ਰਿਸ਼ਨ ਜੀਦਾ,ਪੈਨਸ਼ਨਰਜ਼ ਦੇ ਪ੍ਰਧਾਨ ਦਰਸ਼ਨ ਮੌੜ ਤੇ ਟੀਚਰਜ਼ ਹੋਮ ਟਰੱਸਟ ਤੇ ਲਛਮਣ ਸਿੰਘ ਮਲੂਕਾ ਆਦਿ ਅਨੇਕਾਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਜਗਦੇਵ ਸਿੰਘ ਜੱਗਾ ਨੇ ਸਾਰੇ ਸੰਘਰਸ਼ੀ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ।

         ਇਸ ਮੌਕੇ ਭੀਮਾ ਕੋਰੇਗਾਉਂ ਤੇ ਹੋਰ ਝੂਠੇ ਕੇਸਾਂ ਦੇ ਤਹਿਤ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ ਤੇ ਹੋਰ ਜਮਹੂਰੀ ਕਾਰਕੁੰਨਾਂ ਨੂੰ ਤੁਰੰਤ ਰਿਹਾ ਕਰਨ, ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ,ਅੈਮਅੈਸਪੀ ਦੀ ਗਰੰਟੀ ਲਈ ਕਨੂੰਨ ਬਣਾਉਣ, ਕਿਰਤ ਕਾਨੂੰਨਾਂ ਸਬੰਧੀ ਬਣਾਏ ਚਾਰ ਕੋਡ ਵਾਪਸ ਲੈਣ, ਨਵੀਂ ਸਿੱਖਿਆ ਨੀਤੀ ਰੱਦ ਕਰਨ,ਕੋਰੋਨਾ ਮਹਾਂਮਾਰੀ ਵਿਚ ਸਰਕਾਰ ਦੀ ਅਣਗਹਿਲੀ ਤੇ ਬੇਢੰਗੇ ਲੌਕਡਾਉੂਨ ਕਾਰਨ ਹੋਈਆਂ ਮੌਤਾਂ ਬਦਲੇ ਮੁਅਾਵਜਾ ਦੇਣ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਦੀ ਨੀਤੀ ਵਾਪਸ ਲੈ ਕੇ ਜਨਤਕ ਖੇਤਰ ਦੇ ਸਿਹਤ ਪ੍ਰਬੰਧਾਂ ਨੂੰ ਮਜਬੂਤ ਕਰਨ ਅਤੇ ਲਕਸ਼ਦੀਪ ਦੇ ਭਗਵੇਂਕਰਨ ਦੀ ਮੁਹਿੰਮ ਬੰਦ ਕਰਨ ਸਬੰਧੀ ਮਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਪੜ੍ਹੇ ਅਤੇ ਭਰਵੇਂ ਇੱਕਠ ਨੇ ਪਾਸ ਕੀਤੇ ਗਏ। ਸਭਾ ਦੇ ਮੀਤ ਪ੍ਰਧਾਨ ਪਿ੍ੰ ਰਣਜੀਤ ਸਿੰਘ ਨੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਪਿ੍ਤਪਾਲ ਸਿੰਘ ਨੇ ਬਾਖੂਬੀ ਨਿਭਾਈ।

Advertisement
Advertisement
Advertisement
Advertisement
Advertisement
error: Content is protected !!