ਪਿੰਡ ਦੀ ਪੰਚਾਇਤ ਇਸ ਸੰਬੰਧੀ ਕਿ ਜੋ ਦਲਿਤ ਬੇਜ਼ਮੀਨਿਆਂ ਦੀ ਮੰਗ ਹੈ ਉਸ ਤੇ ਮਤਾ ਪਾਉਂਦੀ ਹੈ ਤਾਂ ਬੋਲੀ ਘੱਟ ਰੇਟ ‘ਤੇ ਆ ਸਕਦੀ ਹੈ – ਮਨਜੀਤ
ਹਰਪ੍ਰੀਤ ਕੌਰ ਬਬਲੀ, ਸੰਗਰੂਰ ,18 ਜੂਨ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਇਕਾਈ ਕਮੇਟੀ ਨਮੋਲ ਵੱਲੋਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਰਕਾਰੀ ਰੇਟ ਇੱਕ ਲੱਖ ਬਹੱਤਰ ਹਜ਼ਾਰ ਤੋਂ ਘਟਾਕੇ 1 ਲੱਖ 52 ਹਜਾਰ 500 ਲੈਣ ਵਿਚ ਦਲਿਤ ਬੇਜ਼ਮੀਨੇ ਕਾਮਯਾਬ ਹੋਏ । ਜ਼ਿਕਰਯੋਗ ਇਸ ਵਾਰ ਪ੍ਰਸ਼ਾਸਨ ਨੇ ਜਿਹੜੀਆਂ ਪਹਿਲੀਆਂ ਤਿੰਨ ਬੋਲੀਆਂ ਹੋਈਆਂ ਸਨ ,ਉਨ੍ਹਾਂ ਬੋਲੀਆਂ ਵਿੱਚ ਇੱਕ ਲੱਖ ਬਹੱਤਰ ਹਜਾਰ ਰੁਪਏ ਬੋਲੀ ਕਰਵਾਉਣ ਲਈ ਬਜ਼ਿੱਦ ਸਨ ।ਪਿਛਲੇ ਸਾਲ ਬੋਲੀ ਡੇਢ ਲੱਖ ਰੁਪਏ ਵਿੱਚ ਹੋਈ ਸੀ ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪਿੰਡ ਆਗੂ ਅਮਰੀਕ ਸਿੰਘ , ਭਰਾਤਰੀ ਜਥੇਬੰਦੀ ਪੰਜਾਬ ਰੈਡੀਕਲ ਸਟੂਡੈਂਟਸ ਸੂਬਾ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਤੀਜੀ ਬੋਲੀ ਮੌਕੇ ਪੰਚਾਇਤ ਸਕੱਤਰ ਨੇ ਕਿਹਾ ਸੀ ਕਿ ਜੇਕਰ ਪਿੰਡ ਦੀ ਪੰਚਾਇਤ ਇਸ ਸੰਬੰਧੀ ਕਿ ਜੋ ਦਲਿਤ ਬੇਜ਼ਮੀਨਿਆਂ ਦੀ ਮੰਗ ਹੈ ਉਸ ਤੇ ਮਤਾ ਪਾਉਂਦੀ ਹੈ ਤਾਂ ਬੋਲੀ ਘੱਟ ਰੇਟ ਤੇ ਆ ਸਕਦੀ ਹੈ । ਅੱਜ ਛੇ ਕਿੱਲਿਆਂ ਦੀ ਬੋਲੀ 1 ਲੱਖ 52 ਹਜਾਰ 500 ਰੁਪਏ ਵਿੱਚ ਨੇਪਰੇ ਚੜ੍ਹੀ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਪਿੰਡ ਵਿੱਚ ਦਲਿਤ ਬੇਜ਼ਮੀਨੇ ਪਿਛਲੇ 8 ਸਾਲਾਂ ਤੋਂ ਲਗਾਤਾਰ ਸਾਂਝੇ ਤੌਰ ‘ਤੇ ਅਤੇ ਘੱਟ ਰੇਟ ‘ਤੇ ਜ਼ਮੀਨ ਲੈਂਦੇ ਆ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਜ਼ਮੀਨ ਉਪਰ ਸਾਂਝੀ ਖੇਤੀ ਕੀਤੀ ਜਾਵੇਗੀ। ਇਸ ਮੌਕੇ ਕਰਮ ਸਿੰਘ, ਗੁਰਬਖਸ਼ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।