ਦੋਸ਼ੀਆਂ ਨੂੰ ਕਿਸੇ ਵੀ ਹਾਲ ‘ਚ ਬਖਸ਼ਿਆ ਨਹੀਂ ਜਾਵੇਗਾ -ਐੱਸ ਐੱਸ ਪੀ ਸੰਦੀਪ ਗੋਇਲ
ਮੰਗਤ ਜਿੰਦਲ , ਬਰਨਾਲਾ ,18 ਜੂਨ 2021
ਇਨ੍ਹੀਂ ਦਿਨੀਂ ਬਰਨਾਲਾ ਖੇਤਰ ਵਿਚ ਹਨੀਟ੍ਰੈਪ ਗਰੋਹ ਵੱਡੀ ਪੱਧਰ ‘ਤੇ ਖੰਭ ਖਿਲਾਰਨ ਲੱਗੇ ਹਨ । ਜੂਨ ਮਹੀਨੇ ਦੇ ਪਹਿਲੇ ਤੇਰਾਂ ਦਿਨਾਂ ਦੌਰਾਨ ਤਿੰਨ ਕੇਸ ਸਾਹਮਣੇ ਆ ਚੁੱਕੇ ਹਨ । ਪਹਿਲਾਂ ਇਸ ਗਰੋਹ ਨਾਲ ਜੁੜੀਆਂ ਔਰਤਾਂ ਜਾਂ ਲੜਕੀਆਂ ਕੁਝ ਖ਼ਾਸ ਮਰਦਾਂ ਨੂੰ ਆਪਣੀ ਮਨ ਮੋਹਿਕ ਅਵਾਜ਼ ਨਾਲ ਇਕ ਨਿਰਧਾਰਤ ਥਾਂ ਤੇ ਬੁਲਾਉਂਦੀਆਂ ਸੀ, ਉੱਥੇ ਉਨ੍ਹਾਂ ਨਾਲ ਨਗਨ ਹਾਲਤ ਵਿਚ ਵੀਡੀਓ ਬਣਾਉਂਦੀਆਂ ਸੀ ਤੇ ਫਿਰ ਵੀਡੀਓ ਜਨਤਕ ਕਰਨ ਦਾ ਡਰ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਸੀ
ਪ੍ਰੰਤੂ ਹੁਣ ਇਨ੍ਹਾਂ ਹਨੀਟ੍ਰੈਪ ਗਰੋਹ ਨੇ ਆਪਣੇ ਸਟਾਈਲ ਵਿੱਚ ਤਬਦੀਲੀ ਲਿਆਂਦੀ ਹੈ । ਇਨ੍ਹਾਂ ਗਰੋਹ ਨਾਲ ਜੁੜੀਆਂ ਔਰਤਾਂ ਜਾਂ ਲੜਕੀਆਂ ਮਰਦ ਨੂੰ ਵੀਡੀਓ ਕਾਲ ਕਰਕੇ ਖੁਦ ਨੰਗੀਆਂ ਹੋ ਜਾਂਦੀਆਂ ਹਨ ਤੇ ਮਰਦ ਨੂੰ ਉਤੇਜਿਤ ਕਰਕੇ ਕੱਪੜੇ ਉਤਾਰਨ ਨੂੰ ਕਹਿੰਦੀਆਂ ਹਨ , ਜਦੋਂ ਮਰਦ ਨਗਨ ਹੋ ਜਾਂਦਾ ਹੈ ਤਾਂ ਵੀਡੀਓ ਕਾਲ ਦੇ ਸਕਰੀਨ ਸ਼ਾਟ ਲੈ ਜਾਂਦੇ ਹਨ ਜਾਂ ਫਿਰ ਇਕੋ ਵਕਤ ਫਿਰ ਵੱਖਰੇ ਕੈਮਰੇ ਦੀ ਮਦਦ ਨਾਲ ਪੂਰੀ ਵੀਡੀਓ ਸ਼ੂਟ ਕੀਤੀ ਜਾਂਦੀ ਹੈ ।
ਇਸ ਪਿੱਛੋਂ ਉਸ ਮਰਦ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੇ ਮੋਟੀਆਂ ਰਕਮਾਂ ਦੀ ਵਸੂਲੀ ਕੀਤੀ ਜਾਂਦੀ ਹੈ , ਭਾਵੇਂ ਅਜਿਹੇ ਗਰੋਹਾਂ ਨੂੰ ਨੱਥ ਪਾਉਣ ਦਾ ਕੰਮ ਪੁਲੀਸ ਦਾ ਹੈ ਪਰ ਕਿਤੇ ਨਾ ਕਿਤੇ ਇਨ੍ਹਾਂ ਗਰੋਹਾਂ ਦੇ ਤਾਰ ਕੁਝ ਪੁਲਸ ਕਰਮਚਾਰੀਆਂ ਨਾਲ ਅਤੇ ਮੀਡੀਆ ਦੇ ਕੁਝ ਲੋਕਾਂ ਨਾਲ ਵੀ ਜੁੜੇ ਹੋਏ ਹਨ ।
ਬਰਨਾਲਾ ਟੂਡੇ ਨਿਊਜ਼ ਦੇ ਸੰਪਾਦਕ ਹਰਿੰਦਰ ਨਿੱਕਾ ਨੇ ਦੱਸਿਆ ਕਿ ਇਹ ਹਨੀਟ੍ਰੈਪ ਗਰੋਹ ਇਸ ਹੱਦ ਤੱਕ ਨਿਡਰ ਹੋ ਕੇ ਕੰਮ ਕਰ ਰਿਹਾ ਰਹੇ ਹਨ ਕਿ ਇਸ ਗਰੋਹ ਨੇ ਪਹਿਲਾਂ ਇੱਕ ਵਿਅਕਤੀ ਦੀ ਉਸ ਦੇ ਘਰ ਤੋਂ ਹੀ ਨਗਨ ਹਾਲਤ ਵਿਚ ਵੀਡੀਓ ਬਣਾਈ ਫੇਰ ਬੁਲਾ ਕੇ ਬੁਰੀ ਤਰ੍ਹਾਂ ਕੁੱਟਿਆ ਸੀ । ਹਰਿੰਦਰ ਨਿੱਕਾ ਨੇ ਤੁਰੰਤ ਸਖ਼ਤ ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਐੱਸ ਐੱਸ ਪੀ ਸੰਦੀਪ ਗੋਇਲ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲ ਚ ਬਖਸ਼ਿਆ ਨਹੀਂ ਜਾਵੇਗਾ ।