ਛਲਕਿਆ ਦਰਦ-ਸਕਾਟਲੈਂਡ ਬੈਠੇ ਪੰਜਾਬੀਆਂ ਨੇ SSP ਗੋਇਲ ਦੀ ਇੱਕੋ ਹਾਕ ਤੇ ਕੋਰੋਨਾ ਪੀੜਤਾਂ ਲਈ ਭੇਜੇ 4 ਆਕਸੀਜਨ ਕੰਸੇਨਟ੍ਰੇਟਰ

Advertisement
Spread information

ਕੋਵਿਡ-19 ਤੋਂ ਬਚਾਅ ਲਈ ਸ੍ਰੀ ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਅਤੇ ਸ੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਨੇ ਮੁਹੱਈਆ ਕਰਵਾਏ 8 ਆਕਸੀਜਨ ਕੰਸੇਨਟ੍ਰੇਟਰ

ਐਸ.ਐਸ.ਪੀ. ਸੰਦੀਪ ਗੋਇਲ ਆਕਸੀਜਨ ਕੰਸੇਨਟ੍ਰੇਟਰ ਸਿਵਲ ਸਰਜਨ ਬਰਨਾਲਾ ਨੂੰ  ਸੌਂਪੇ


ਰਘਵੀਰ ਹੈਪੀ/ਲਖਵਿੰਦਰ ਸ਼ਿੰਪੀ , ਬਰਨਾਲਾ, 21 ਮਈ 2021
       ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦਾ ਦਿਲ ਹਾਲੇ ਵੀ ਆਪਣੇ ਵਤਨ ਵਾਸੀਆਂ ਲਈ ਧੜਕਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜ਼ਨ ਦੀ ਕਮੀ ਨਾਲ ਤੜਪ ਰਹੇ ਪੰਜਾਬੀਆਂ ਦਾ ਦਰਦ ਸਕਾਟਲੈਂਡ ਦੀ ਧਰਤੀ ਤੇ ਬੈਠੇ ਪੰਜਾਬੀਆਂ ਦਾ ਦਰਦ ਅਜਿਹਾ ਛਲਕਿਆ ਕਿ ਉਨਾਂ ਐਸ.ਐਸ.ਪੀ. ਬਰਨਾਲਾ ਸ੍ਰੀ ਸੰਦੀਪ ਗੋਇਲ ਦੀ ਇੱਕ ਹਾਕ ਤੇ ਵਾਤਾਵਰਣ ਵਿੱਚੋਂ ਹੀ ਆਕਸੀਜਨ ਪੈਦਾ ਕਰਨ ਵਾਲੇ ਲੱਖਾਂ ਰੁਪਏ ਕੀਮਤ ਦੇ 4 ਆਕਸੀਜਨ ਕੰਸੇਨਟ੍ਰੇਟਰ ਮੁਹੱਈਆ ਕਰਵਾ ਦਿੱਤੇ। ਇਸੇ ਤਰਾਂ ਹੀ ਐਸ.ਐਸ.ਪੀ ਸ੍ਸੰਰੀ ਗੋਇਲ ਦੇ ਸੁਹਿਰਦ ਯਤਨਾਂ ਸਦਕਾ ਇਲਾਕੇ ਦੇ ਸਮਾਜ ਸੇਵੀ ਵਿਅਕਤੀਆਂ ਦੁਆਰਾ ਕੋਰੋਨਾ ਕਾਲ ਦੌਰਾਨ ਹੀ ਗਠਿਤ ਕੀਤੀ ਸ੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਬਰਨਾਲਾ ਵੱਲੋਂ ਵੀ 4 ਆਕਸੀਜਨ ਕੰਸੇਨਟ੍ਰੇਟਰ ਮੁਹੱਈਆ ਕਰਵਾ ਦਿੱਤੇ ਹਨ। ਅੱਜ ਬਾਅਦ ਦੁਪਹਿਰ ਐਸ.ਐਸ.ਪੀ. ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਆਪਣੇ ਦਫਤਰ ਵਿੱਚੋਂ ਸਿਵਲ ਸਰਜਨ ਸ੍ਰੀ ਹਰਿੰਦਰ ਜੀਤ ਸਿੰਘ ਨੂੰ 8 ਆਕਸੀਜਨ ਕੰਸੇਨਟ੍ਰੇਟਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਵਾਉਣ ਹਿੱਤ ਸੌਂਪ ਦਿੱਤੇ। ਵਰਨਣਯੋਗ ਹੈ ਕਿ ਐਸ.ਐਸ.ਪੀ. ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ  ਧਿਆਨ ‘ਚ ਰੱਖਦਿਆਂ ਜਿੱਥੇ ਪਹਿਲਾਂ ਟ੍ਰਾਈਡੈਂਟ ਗਰੁੱਪ ਵੱਲੋਂ ਪਹਿਲ ਕਦਮੀ ਕਰਦਿਆਂ ਰਾਮ ਬਾਗ ਬਰਨਾਲਾ ਵਿਖੇ ਆਕਸੀਮੀਟਰ ਬੈਂਕ ਵੀ ਸਥਾਪਿਤ ਕੀਤਾ ਗਿਆ ਹੈ। 
      ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਇਹ 8 ਆਕਸੀਜਨ ਕੰਸੇਨਟ੍ਰੇਟਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਸਿਵਲ ਸਰਜਨ ਨੂੰ  ਸੌਂਪ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸੇਨਟ੍ਰੇਟਰ ਦੀ ਸੁਵਿਧਾ ਕੋਰੋਨਾ ਪੀੜਿਤ ਮਰੀਜ ਲਈ ਮੁਫ਼ਤ ਹੈ, ਇਸ ‘ਤੇ ਕੋਈ ਵੀ ਚਾਰਜ ਨਹੀਂ ਲਏ ਜਾਣਗੇ |
         ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਦੇ ਡਾਇਰੈਕਟਰ ਗੁਰਮੇਲ ਸਿੰਘ ਢਿੱਲੋਂ, ਸ. ਗੁਰਮੇਲ ਸਿੰਘ ਧਾਮੀ ਅਤੇ ਸ. ਅਨੂਪ ਸਿੰਘ ਵਾਲੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਔਖੀ ਘੜੀ ‘ਚ ਉਨ੍ਹਾਂ ਵੱਲੋਂ ਜ਼ਿਲ੍ਹਾ ਬਰਨਾਲਾ ਵਾਸੀਆਂ ਦੀ ਮੱਦਦ ਲਈ ਇਕ ਛੋਟੀ ਜਿਹੀ ਬੇਨਤੀ ‘ਤੇ ਟਰੱਸਟ ਵੱਲੋਂ ਉਨ੍ਹਾਂ ਨੂੰ  4 ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ, ਜਿਸ ਲਈ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ, ਜੋ ਲੋਕਾਂ ਦੀਆਂ ਕੀਮਤਾਂ ਜਾਨਾਂ ਬਚਾਉਣਗੇ | ਇਸ ਮੌਕੇ ਉਨ੍ਹਾਂ ਸ੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ 20 ਲੱਖ ਦੀ ਇਕ ਐਬੂਲੈਂਸ ਬਰਨਾਲਾ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਭੇਂਟ ਕੀਤੀ ਸੀ। ਇਸ ਮੌਕੇ ਉਨ੍ਹਾਂ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਮਿੱਤਲ, ਅਨਿਲ ਗੁਪਤਾ, ਚੇਅਰਮੈਨ ਅਸ਼ੋਕ ਮਿੱਤਲ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਤੇ ਸੁਸਾਇਟੀ ਦੇ ਸਕੱਤਰ ਮਹੇਸ਼ ਕੁਮਾਰ ਲੋਟਾ, ਖਜਾਨਚੀ ਦੀਪਕ ਸੋਨੀ, ਜੀਵਨ ਕੁਮਾਰ , ਅੱਖਾਂ ਦੇ ਮਾਹਿਰ ਡਾਕਟਰ ਰੁਪੇਸ਼ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਵੀ ਕੋਈ ਸੇਵਾ ਲਈ ਬੇਨਤੀ ਕੀਤੀ ਜਾਂਦੀ ਹੈ, ਤਾਂ ਉਹ ਉਸ ਵਿਚ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ |
Advertisement
Advertisement
Advertisement
Advertisement
Advertisement
error: Content is protected !!