ਡਿਪਟੀ ਡਇਰੈਕਟਰ ਫ਼ੈਕਟਰੀਜ਼ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਜਾਂਚ ਲਈ ਕੰਪਨੀ ਦਾ ਦੌਰਾ
ਹਰਪ੍ਰੀਤ ਕੌਰ, ਸੰਗਰੂਰ, 7 ਮਈ 2021
ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਲੈ ਕੇ ਜਾਰੀ ਨਿਯਮਾਂ ਅਤੇ ਸਾਵਧਾਨੀਆਂ ਦੀ ਪੜ੍ਹਤਾਲ ਕਰਨ ਲਈ ਡਿਪਟੀ ਡਾਇਰੈੇਕਟਰ ਫੈਕਟਰੀਜ਼ ਸ੍ਰੀ ਸਾਹਿਲ ਗੋਇਲ ਨੇ ਅੱਜ ਮੈਸ: ਕੇ ਆਰ ਬੀ ਐਲ ਲਿਮ: ਭਸੋੜ ਦਾ ਦੌਰਾ ਕੀਤਾ ਗਿਆ।
ਸ੍ਰੀ ਸਾਹਿਲ ਗੋਇਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਵਿਚ ਬਾਹਰ ਤੋ ਆ ਰਹੇ ਵੀਹਕਲਾਂ ਨੂੰ ਸੈਨਾਟਾਇਜ਼ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਰਕਰਾਂ , ਡਰਾਇਵਰਾਂ ਅਤੇ ਹੋਰ ਆਉਣ ਵਾਲੇ ਵਿਅਕਤੀਆਂ ਦਾ ਗੇਟ ਤੇ ਤਾਪਮਨ ਚੈੱਕ ਕੀਤਾ ਜਾਂਦਾ ਹੈ ਅਤੇ ਉਸ ਦੇ ਹੱਥਾਂ ਨੂੰ ਸੈਨਾਟਾਇਜ਼ਰ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਅੰਦਰ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਨ ਦੌਰਾਨ ਵਰਕਰਾਂ ਵਲੋ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾ ਰਹੀ ਸੀ ਅਤੇ ਮਾਸਕ ਵੀ ਪਾਏ ਹੋਏ ਸਨ। ਇਸ ਤੋ ਇਲਾਵਾ ਕੰਪਨੀ ਦੇ ਹਰ ਇਕ ਵਿਭਾਗ ਨੂੰ ਸੂਚੀ ਅਨੁਸਾਰ ਸੈਨਾਟਾਇਜ਼ ਕੀਤਾ ਜਾ ਰਿਹਾ ਸੀ। ਉਨ੍ਹਾ ਦੱਸਿਆ ਕਿ ਕੰਪਨੀ ਦੇ ਮੁੱਖ ਗੇਟ ਅਤੇ ਕੰਪਨੀ ਦੇ ਅੰਦਰ ਕੋਵਿਡ 19 ਸੰਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਵੀ ਡਿਸਪਲੇ ਕੀਤੀਆਂ ਹੋਈਆਂ ਸੀ।
ਕੰਪਨੀ ਦੇ ਜੀ.ਐਮ.ਐਚ ਆਰ ਸ੍ਰੀ ਸਾਗਰ ਸਿੱਧੂ ਵਲੋ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਸ੍ਰੀ ਸਾਹਿਲ ਗੋਇਲ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਕੰਪਨੀ ਵਲੋ ਕੋਵਿਡ 19 ਸੰਬੰਧੀ ਪੰਜਾਬ ਸਰਕਾਰ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਪੂਰਨ ਤੋਰ ਤੇ ਅਮਲ ਵਿਚ ਲਿਆਦਾ ਜਾਵੇਗਾ।