ਟਾਵਰ ਤੇ ਚੜੇ ਬੇਰੁਜਗਾਰਾਂ ਦੀ ਸਿਹਤ ਵਿਗੜਨ ਦੇ ਲਈ ਕੈਪਟਨ ਸਰਕਾਰ ਜੁੰਮੇਵਾਰ- ਤੇਜਿੰਦਰ ਮਹਿਤਾ

Advertisement
Spread information

ਕੈਪਟਨ ਸਰਕਾਰ ਦਾ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਰਵੱਈਆ ਨਿੰਦਣਯੋਗ  

ਬਲਵਿਦਰਪਾਲ, ਪਟਿਆਲਾ 3 ਮਈ 2021
                     ਪਿਛਲੇ ਲੱਗਭਗ 43 ਦਿਨਾਂ ਤੋਂ  ਰੋਜਗਾਰ ਦੀ ਮੰਗ ਕਰ ਰਹੇ ਈਟੀਟੀ ਟੀਈਟੀ ਪਾਸ ਅਧਿਆਪਕਾਂ ਦੀ ਸਿਹਤ ਵਿਗੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਲੇਕਿਨ ਆਪਣੇ ਅੜਿਯਲ ਰਵੈਇਆ ਦੇ ਲਈ ਜਾਣੀ ਜਾਂਦੀ ਕੈਪਟਨ ਸਰਕਾਰ ਵੱਲੋਂ  ਇਨਾਂ ਅਧਿਆਪਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਸੂਬੇ ਚ ਦੇਸ਼ ਦੇ ਉਜਵੱਲ ਭਵਿੱਖ ਤਿਆਰ ਕਰਨ ਵਾਲੇ ਅਧਿਆਪਕਾਂ ਦੇ ਇਹ ਹਾਲ ਹੋਵੇਗਾ, ਉਥੇ ਕਿਸੀ ਹੌਰ ਵਿਕਾਸ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕੀਤਾ।
               ਜਾਣਕਾਰੀ ਦਿੰਦਿਆਂ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਆਪਣੀ ਮੰਗਾਂ ਨੂੰ ਮਨਵਾਉਣ ਦੇ ਲਈ ਪਿਛਲੇ ਕਾਫੀ ਸਮੇਂ ਤੋਂ ਉਕਤ ਬੇਰੁਜਗਾਰਾਂ ਵੱਲੋਂ  ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਲੇਕਿਨ ਆਪਣੀ ਗੱਲ ਮਨਵਾਉਣ ਦੇ ਚੱਲਦਿਆਂ ਉਕਤ ਬੇਰੁਜਗਾਰਾਂ ਨੂੰ ਮੂੰਹ ਦੀ ਖਾਣੀ ਪਈ। ਜਿੱਥੇ ਉਨਾਂ ਤੇ ਪੰਜਾਬ ਪੁਲਿਸ ਵੱਲੋਂ  ਲਾਠੀਚਾਰਜ ਦਾ ਤੱਸਦਦ, ਤੇ ਕਦੇ ਪਾਣੀ ਦੀ ਬੁਛਾੜਾਂ ਮਾਰੀ ਗਈ। ਇਸ ਗੱਲ ਤੋਂ  ਖਫਾ ਦੌ ਨੌਜਵਾਨਾਂ ਵੱਲੌਂ ਲੀਲਾ ਭਵਨ ਸਥਿਤ ਬੀਐਸਐਨਐਲ ਟਾਵਰ ਤੇ ਚੜ ਕੇ ਰੋਜਗਾਰ ਦੀ ਮੰਗ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਲੇਕਿਨ ਸੂਬਾ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਵੱਲੋਂ  ਹੁੱਣ ਤਕ ਉਕਤ ਬੇਰੁਜਗਾਰਾਂ ਦੀ ਮੰਗ ਮੰਨਣ ਦਾ ਕੋਈ ਐਕਸ਼ਨ ਨਹੀਂ ਲਿਆ ਗਿਆ। ਜਿੱਸਦੇ ਚੱਲਦਿਆਂ ਉਕਤ ਬੇਰੁਜਗਾਰਾਂ ਦੀ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਮਹਿਤਾ ਨੇ ਕਿਹਾ ਕਿ ਇਸਦੇ ਲਈ ਸਰਾਸਰ ਕੈਪਟਨ ਸਰਕਾਰ ਜੁੰਮੇਵਾਰ ਹੈ, ਜਿੱਥੇ ਸੀਐਮ ਸਿਟੀ ਚ ਹੀ ਆਪਣੀ ਮੰਗਾਂ ਮਨਵਾਉਣ ਦੇ ਲਈ ਇੰਨਾਂ ਮੁਸ਼ਕਲ ਭਰਿਆ ਸੰਘਰਸ਼ ਕਰ ਸ਼ਰੀਰਿਕ ਅਤੇ ਮਾਨਸਿਕ ਦਿੱਕਤ ਝੱਲ ਰਹੇ ਨੌਜਵਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਹੀ ਉਨਾਂ ਦੀ ਮੰਗਾਂ ਨ ਮੰਨੀਆਂ, ਤਾਂ ਇਸਦਾ ਖਾਮਿਆਜਾ ਪੰਜਾਬ ਸਰਕਾਰ ਨੂੰ 2022 ਚ ਚੌਣਾਂ ਦੌਰਾਨ ਭੁਗਤਣਾ ਪਵੇਗਾ।
Advertisement
Advertisement
Advertisement
Advertisement
Advertisement
error: Content is protected !!