ਆਮ ਲੋਕ 2022 ਦੀਆਂ ਚੋਣਾਂ ‘ਚ ਪਟਿਆਲਾ ਸੀਟ ਤੋਂ ਆਪ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ :- ਸੰਦੀਪ ਬੰਧੂ
ਰਾਜੇਸ਼ ਗੌਤਮ ,ਪਟਿਆਲਾ 5 ਅਪ੍ਰੈਲ 2021
ਸ਼ਹਿਰ ਵਿੱਚ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ। ਜਦੋਂ ਸ਼ਹਿਰ ਦੇ ਵਾਰਡ ਨੰ: 47 ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਪਾਰਟੀ ਦੇ ਯੂਥ ਆਗੂ ਕਮਲ ਕੁਮਾਰ ਦੀ ਪ੍ਰੇਰਨਾ ਸਦਕਾ 100 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਜੀ ਅਤੇ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਵਾਰਡ ਨੰ: 47 ਵਿੱਚ ਪਾਰਟੀ ਨੂੰ ਉਦੋਂ ਹੋਰ ਤਾਕਤ ਮਿਲੀ ਜਦੋਂ ਪਾਰਟੀ ਦੇ ਯੂਥ ਆਗੂ ਕਮਲ ਕੁਮਾਰ ਦੀ ਪ੍ਰੇਰਨਾ ਸਦਕਾ 100 ਦੇ ਕਰੀਬ ਨੋਜਵਾਨ ਰਾਜਿੰਦਰ ਚਹਿਲ, ਕੁੰਦਨ ਡਾਬੀ, ਵਿਨੋਦ ਕੁਮਾਰ, ਖੁਸ਼ਹਾਲ ਚਯਲ, ਪਵਨ ਡਾਲੀਆ, ਇੰਦਰ ਚਯਲ, ਦੀਪੂ ਚਿਤਾਰਾ, ਅਸ਼ੋਕ ਚਿਤਾਰਾ, ਸਤੂ ਨਿਰਵਾਣ, ਆਤਿਸ਼ ਡਾਬੀ, ਸਿੰਕਦਰ ਡਾਬੀ, ਰਾਜੂ ਨਿਰਵਾਣ, ਪ੍ਰਕਾਸ਼ ਖੱਤਰੀ, ਅਮਨ ਵਰਮਾ, ਸਾਗਰ, ਲੱਕੀ, ਵਿਜੈ ਜੋਯਿਆ, ਦਿਨੇਸ਼ ਡਾਬੀ, ਬਿੱਟੂ ਖੱਤਰੀ, ਆਨੰਦ ਲਾਲ, ਵਿਨੈ ਡਾਬੀ, ਅਮਨ ਖੱਤਰੀ, ਦਿਨੇਸ਼ ਖੱਤਰੀ, ਸੋਨੂੰ ਖੱਤਰੀ, ਬੁੱਧਰਾਮ ਚਯਲ, ਪੰਕਜ਼ ਗਹਿਲੋਤ, ਮਹਿੰਦਰ ਡਾਬੀ, ਸ਼ੁਰੇਸ਼ ਚਯਲ, ਨਰਿੰਦਰ ਚਯਲ, ਮੁਕੇਸ਼ ਗਹਿਲੋਤ, ਗੋਲੂ ਚਯਲ, ਤਾਰਾ ਚੰਦ, ਜੋਗਿੰਦਰ ਖੱਤਰੀ, ਬਬਲੂ ਖੱਤਰੀ, ਕਰਨ, ਅਰਜੁਨ ਖੱਤਰੀ, ਦੀਪੂ ਚਿੱਤਰਾ, ਭੀਮ ਅਸੇਰੀ, ਕਮਲ ਚਿਤਾਰਾ, ਭਰਤ ਡਾਬੀ, ਵਿਕੀ ਗਹਿਲੋਤ, ਬੋਬੀ, ਚਿਨੂ ਡਾਬੀ, ਦੀਪਕ ਚਯਲ, ਹਰੀਸ਼ ਖੱਤਰੀ, ਜੈ ਪ੍ਰਕਾਸ਼ ਗਹਿਲੋਤ, ਕੇਸ਼ਵ ਖੱਤਰੀ, ਮਦਨ ਨਿਰਵਾਣ, ਬੰਟੀ ਡਾਬੀ, ਯਸ਼ਪਾਲ ਚਯਲ, ਟੀਟੂ ਚਯਲ, ਸ਼ੁਨੀਲ, ਰਵੀ ਅਸੇਰੀ, ਨੀਰਜ਼, ਰਾਜ਼ਨ, ਪ੍ਰਿੰਸ ਗਹਿਲੋਤ, ਮੰਨੀ, ਗੌਤਮ ਖੱਤਰੀ, ਅੰਗਦ ਖੱਤਰੀ, ਕੁਲਵਿੰਦਰ ਘੋਨੀ, ਮਯੰਕ ਚਯਲ, ਪਵਨ ਡਾਬੀ, ਮਨੋਹਰ ਚਯਲ, ਰਾਜ ਕੁਮਾਰ, ਹੰਸ਼ ਰਾਜ, ਰਾਜ਼ੇਸ਼, ਮੋਗਲੀ ਖੱਤਰੀ, ਤਾਰਾ ਚੰਦ ਨਿਰਵਾਣ, ਦਯਾ ਰਾਮ ਡਾਬੀ, ਸ਼ੰਕਰ ਅਗੇਤੀ, ਇੰਦਰ, ਕਮਲ ਕੁਮਾਰ, ਹਰੀਸ਼ ਰਾਜਿੰਦਰ ਕੁਮਾਰ, ਰਮੇਸ਼ ਖੱਤਰੀ
ਆਦਿ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਇਹਨਾਂ ਨੋਜਵਾਨਾਂ ਨੇ ਪਾਰਟੀ ਨਾਲ ਜੁੜਨ ਤੇ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਪਾਰਟੀ ਲਈ ਦਿਨ ਰਾਤ ਸੇਵਾ ਕਰਨ ਦਾ ਪ੍ਰਣ ਲਿਆ ਅਤੇ ਜਲਦ ਹੀ ਹੋਰ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਭਰੋਸਾ ਦਿੱਤਾ।ਸੰਦੀਪ ਬੰਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿੱਚ ਪਾਰਟੀ ਦੀ ਟੀਮ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਆ ਕੰਮ ਕਰਦੀ ਹੋਈ ਲਗਾਤਾਰ ਮਜਬੂਤ ਹੁੰਦੀ ਜਾ ਰਹੀ ਹੈ, ਅਤੇ ਸ਼ਹਿਰ ਦੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਅੱਜ ਜਿਹੜੇ ਵੀ ਨੋਜਵਾਨ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬੀਆਂ ਨਾਲ ਆਪਣਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਹੈ।
ਪੰਜਾਬ ਦੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਕੀਤੀ ਹੋਈ ਹੈ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਬੜੀ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਵਿਕਾਸ ਕਰਨ ਵਾਲੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਉਹ ਵੀ ਹੁਣ ਦਿੱਲੀ ਦੀ ਤਰ੍ਹਾਂ ਮੁਫ਼ਤ ਪਾਣੀ, ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਮਿਆਰੀ ਸਿੱਖਿਆ, 2500 ਰੁਪਏ ਪੈਨਸ਼ਨ ਅਤੇ ਬੇਰੋਜ਼ਗਾਰੀ ਭੱਤਾ ਸਹਿਤ ਹੋਰ ਸੁਵਿਧਾਵਾਂ ਪ੍ਰਾਪਤ ਕਰਨਾ ਚਾਹੁੰਦੇ ਹਨ ਜੋ ਕਿ ਇਮਾਨਦਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ। ਸਾਨੂੰ ਪੂਰਾ ਯਕੀਨ ਹੈ ਕਿ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਪੰਜਾਬ ਦੇ ਆਮ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਜਾ ਰਹੇ ਹਨ।
ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਸਬੀਰ ਸਿੰਘ ਗਾਂਧੀ ਅਤੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿੱਚ ਪਾਰਟੀ ਦੀ ਟੀਮ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਆ ਕੰਮ ਕਰਦੀ ਹੋਈ ਲਗਾਤਾਰ ਮਜਬੂਤ ਹੁੰਦੀ ਜਾ ਰਹੀ ਹੈ, ਅਤੇ ਸ਼ਹਿਰ ਦੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਅੱਜ ਜਿਹੜੇ ਵੀ ਨੋਜਵਾਨ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪਟਿਆਲਾ ਸ਼ਹਿਰ ਵਿੱਚੋਂ ਕੁਝ ਸਮਾਜਿਕ ਸੰਸਥਾਵਾਂ ਅਤੇ ਦੂਜੀਆਂ ਪਾਰਟੀ ਦੇ ਵੱਡੇ ਲੀਡਰ ਆਪਣੇ ਸਾਥੀਆਂ ਸਮੇਤ ਜਲਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਜਿਸ ਨਾਲ ਪਾਰਟੀ ਨੂੰ ਸ਼ਹਿਰ ਵਿੱਚ ਹੋਰ ਵੀ ਮਜ਼ਬੂਤੀ ਮਿਲੇਗੀ। ਪੰਜਾਬ ਦੇ ਲੋਕ ਦਿੱਲੀ ਵਿੱਚ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਕੰਮਾਂ ਨੂੰ ਦੇਖਕੇ ਪਾਰਟੀ ਨਾਲ ਜੁੜ ਰਹੇ ਹਨ।
ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਵੰਡਣ ਵਾਲੀ ਨੀਤੀਆਂ ਅਤੇ 70 ਸਾਲਾਂ ਤੋਂ ਇਹਨਾਂ ਦੋਹਾਂ ਦੇ ਭ੍ਰਿਸ਼ਟ ਕਾਰਜਕਾਲ ਨੂੰ ਨਕਾਰ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਵਿਕਾਸ ਕਰਨ ਵਾਲੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ, ਜੋ ਕਿ ਇਕ ਬਦਲਾਅ ਦਾ ਸੰਕੇਤ ਹੈ, ਆਮ ਲੋਕ ਹੁਣ ਪੰਜਾਬ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਭਾਜਪਾ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ।
ਇਸ ਮੌਕੇ ਪਾਰਟੀ ਦੇ ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਰਾਜਿੰਦਰ ਮੋਹਨ, ਸ਼ੁਸ਼ੀਲ ਮਿੱਡਾ, (ਚਾਰੋ ਬਲਾਕ ਪ੍ਰਧਾਨ) ਯੂਥ ਆਗੂ ਗੋਲੂ ਰਾਜਪੂਤ, ਸੰਨੀ ਡਾਬੀ, ਵਰਿੰਦਰ ਗੌਤਮ, ਹਰੀਸ਼ਕਾਂਤ ਵਾਲੀਆ, ਵਿਨੋਦ ਕੁਮਾਰ, ਕਰਨ ਸ਼ਰਮਾ, ਕਮਲ ਕੁਮਾਰ, ਧੀਰਜ਼ ਨੋਨੀ, ਨਦੀਮ ਖਾਨ, ਸੋਨੂੰ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਰੋਹਿਤ ਕੁਮਾਰ, ਨਰਿੰਦਰ ਕੁਮਾਰ, ਆਦਿ ਹਾਜ਼ਰ ਸਨ।