ਸ਼ੱਕੀ ਹਾਲਤਾਂ ‘ਚ ਵਿਆਹੁਤਾ ਔਰਤ ਦੀ ਮੌਤ, ਵਾਰਿਸਾਂ ਨੇ ਸੌਹਰਾ ਪਰਿਵਾਰ ਖਿਲਾਫ ਲਾਏ ਗੰਭੀਰ ਇਲਜ਼ਾਮ

Advertisement
Spread information

ਡੀ.ਐਸ.ਪੀ. ਬਰਾੜ ਨੇ ਕਿਹਾ, ਮਾਮਲੇ ਦੀ ਤਹਿਕੀਕਾਤ ਜਾਰੀ, ਕਾਨੂੰਨੀ ਕਾਰਵਾਈ ਦੀ ਵਿੱਢੀ ਤਿਆਰੀ


ਹਰਿੰਦਰ ਨਿੱਕਾ , ਬਰਨਾਲਾ 29 ਮਾਰਚ 2021

          ਥਾਣਾ ਰੂੜੇਕੇ ਦੇ ਪਿੰਡ ਧੂਰਕੋਟ ਵਿਖੇ ਵਿਆਹੀ ਗਗਨਦੀਪ ਕੌਰ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਵਾਰਿਸ ਗਗਨਜੀਤ ਕੌਰ ਦੇ ਸਹੁਰੇ ਪਰਿਵਾਰ ਨੂੰ ਮੌਤ ਲਈ ਜਿੰਮੇਵਾਰ ਠਹਿਰਾ ਕਰੇ ਉਨਾਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਨ ਦੀ ਮੰਗ ਕਰ ਰਹੇ ਹਨ। ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਜਿੰਨਾਂ ਚਿਰ ਤੱਕ ਪੁਲਿਸ  ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਉਨਾਂ ਨੂੰ ਗਿਰਫਤਾਰ ਨਹੀਂ ਕਰਦੀ, ਉਨੀਂ ਦੇਰ ਤੱਕ ਉਹ ਆਪਣੀ ਭੈਣ ਅੰਤਿਮ ਸੰਸਕਾਰ ਨਹੀਂ ਕਰਨਗੇ। ਉੱਧਰ ਮੌਕੇ ਤੇ ਪਹੁੰਚੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦੇ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਦੀ ਤਹਿਕੀਕਾਤ ਕਰਕੇ, ਉਚਿਤ ਕਾਨੂੰਨੀ ਕਾਰਵਾਈ ਜਰੂਰ ਕਰੇਗੀ।

Advertisement

          ਸਿਵਲ ਹਸਪਤਾਲ ਵਿੱਚ ਪਹੁੰਚੇ ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਵਿੱਕੀ ਪੁੱਤਰ ਜਨਕ ਸਿੰਘ ਵਾਸੀ ਅੱਕਾਂਵਾਲੀ,ਜਿਲ੍ਹਾ ਮਾਨਸਾ ਨੇ ਦੱਸਿਆ ਕਿ ਉਸਦੀ ਭੈਣ ਗਗਨਦੀਪ ਕੌਰ ਦਾ ਵਿਆਹ ਕਰੀਬ 12/13 ਸਾਲ ਪਹਿਲਾਂ ਫੌਜੀ ਜਸਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਧੂਰਕੋਟ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ 1 ਬੇਟੀ ਅਤੇ 2 ਬੇਟੇ ਪੈਦਾ ਹੋਏ। ਸ਼ਾਦੀ ਤੋਂ ਕੁਝ ਸਮੇਂ ਬਾਅਦ ਹੀ ਗਗਨਦੀਪ ਕੌਰ ਦੇ ਸੌਹਰੇ ਪਰਿਵਾਰ ਨੇ ਆਨੇ-ਬਹਾਨੇ ਗਗਨਦੀਪ ਕੌਰ ਨੂੰ ਪੇਕਿਆਂ ਤੋਂ ਰੁਪੱਈਏ ਲੈ ਕੇ ਆਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਪਰੰਤੂ ਮੇਰੇ ਪਿਤਾ ਨੇ ਆਪਣੀ ਆਰਿਥਕ ਹਾਲਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਰੁਪੱਈਏ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਦੇ ਨਤੀਜੇ ਵੱਲੋਂ ਗਗਨ ਦੇ ਸਹੁਰੇ ਪਰਿਵਾਰ ਨੂੰ ਮੇਰੇ ਪਿਤਾ ਨਾਲ ਹੀ ਬੋਲਣ ਅਤੇ ਗੱਲਬਾਤ ਕਰਨ ਤੋਂ ਰੋਕ ਦਿੱਤਾ। ਉਨਾਂ ਕਿਹਾ ਕਿ ਕੁਝ ਦਿਨ ਪਹਿਲਾ ਉਸਦੀ ਗਗਨ ਨਾਲ ਫੋਨ ਤੇ ਵਟਸਅੱਪ ਕਾਲ ਰਾਹੀਂ ਗੱਲ ਹੋਈ , ਉਦੋਂ ਗਗਨ ਨੇ ਦੱਸਿਆ ਸੀ ਕਿ ਉਸਦਾ ਦਿਊਰ ਲਖਵਿੰਦਰ ਸਿੰਘ ਲੱਕੀ, ਉਸਦੀ ਘਰਵਾਲੀ ਅਤੇ ਸੱਸ ਸੁਖਜੀਤ ਕੌਰ, ਉਸਨੂੰ 3 ਲੱਖ 50 ਹਜ਼ਾਰ ਰੁਪਏ ਪੇਕਿਆਂ ਤੋਂ ਲੈ ਕੇ ਆਉਣ ਲਈ ਮਜਬੂਰ ਕਰ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ, ਜਦੋਂ ਉਸਨੇ ਆਪਣੇ ਪਤੀ ਨਾਲ ਗੱਲ ਕੀਤੀ, ਤਾਂ ਉਸ ਨੇ ਵੀ ਆਪਣੇ ਭਰਾ ਭਰਜਾਈ ਅਤੇ ਮਾਂ ਦੀ ਮੰਗ ਪੂਰੀ ਕਰਨ ਲਈ ਹੀ ਜ਼ੋਰ ਪਾਇਆ। ਉਨਾਂ ਕਿਹਾ ਕਿ ਉਸ ਦੀ ਭੈਣ ਦੀ ਮੌਤ ਲਈ, ਉਕਤ ਵਿਅਕਤੀ ਹੀ ਦੋਸ਼ੀ ਹਨ। ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ, ਉਨਾਂ ਨੂੰ ਗਿਰਫਤਾਰ ਕਰਨਾ ਚਾਹੀਦਾ ਹੈ।ਮਨਦੀਪ ਸਿੰਘ ਵਿੱਕੀ ਨੇ ਦੱਸਿਆ ਕਿ ਲੰਘੀ ਕੱਲ੍ਹ , ਬਾਅਦ ਦੁਪਹਿਰ ਗਗਨ ਦੀ ਮੌਤ ਹੋ ਗਈ, ਜਿਸ ਨੂੰ ਉਸ ਦਾ ਸੌਹਰਾ ਪਰਿਵਾਰ ਗਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ ਦੱਸ ਕੇ ਪੁਲਿਸ ਨੂੰ ਗੁੰਮਰਾਹ ਕਰਕੇ, ਮਾਮਲੇ ਨੂੰ ਉਲਝਾ ਰਿਹਾ ਹੈ। ਉਨਾਂ ਕਿਹਾ ਕਿ ਮੇਰੀ ਭੈਣ ਦੀ ਮੌਤ ਸਬੰਧੀ, ਉਸਦੇ ਸੌਹਰੇ ਪਰਿਵਾਰ ਨੇ ਸਾਨੂੰ ਕੋਈ ਜਾਣਕਾਰੀ ਹੀ ਨਹੀਂ ਦਿੱਤੀ। ਪਰੰਤੂ ਉਨਾਂ ਦੇ ਗੁਆਂਢੀ ਨੇ ਕਰੀਬ ਸਾਢੇ 4 ਵਜੇ, ਫੋਨ ਕਰਕੇ, ਗਗਨਦੀਪ ਦੀ ਮੌਤ ਬਾਰੇ ਦੱਸਿਆ। ਉਨਾਂ ਕਿਹਾ ਕਿ ਜਦੋਂ ਅਸੀਂ ਧੂਰਕੋਟ ਪਹੁੰਚੇ ਤਾਂ ਉਸ ਦੀ ਲਾਸ਼ ਮੰਜੇ ਤੇ ਪਈ ਸੀ, ਸ਼ਰੀਰ ਦੇ ਕਈ ਹਿੱਸਿਆਂ ਤੇ ਕੁੱਟਮਾਰ ਦੇ ਨਿਸ਼ਾਨ ਦਿਖ ਰਹੇ ਸਨ। ਉਨਾਂ ਕਿਹਾ ਕਿ ਗਗਨ ਦੇ ਸੌਹਰਿਆਂ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣ ਦੀ ਜਰੂਰਤ ਨਹੀਂ ਸਮਝੀ। ਉਨਾਂ ਸ਼ੰਕਾ ਜਾਹਿਰ ਕੀਤੀ ਕਿ ਜੇਕਰ ਅਸੀ, ਪੁਲਿਸ ਨੂੰ ਸੂਚਿਤ ਨਾ ਕਰਦੇ ਤਾਂ ਉਹ ਚੁੱਪਚਾਪ ਗਗਨਦੀਪ ਕੌਰ ਦੀ ਲਾਸ਼ ਖੁਰਦ ਬੁਰਦ ਕਰਨ ਲਈ, ਉਸ ਦਾ ਅੰਤਿਮ ਸੰਸਕਾਰ ਕਰ ਦਿੰਦੇ। ਉਨਾਂ ਕਿਹਾ ਕਿ ਪੁਲਿਸ ਐਤਵਾਰ ਦੀ ਦੇਰ ਰਾਤ ਕਰੀਬ 12 ਵਜੇ ਮ੍ਰਿਤਕ ਦੀ ਲਾਸ਼ ਮੌਰਚਰੀ ਵਿਖੇ ਲੈ ਕੇ ਪਹੁੰਚੀ। ਉੱਧਰ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਸ਼ੱਕੀ ਹਾਲਤਾਂ ਵਿੱਚ ਹੋਈ ਗਗਨਦੀਪ ਕੌਰ ਦੀ ਮੌਤ ਦੇ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਦੀ ਤਹਿਕੀਕਾਤ ਕਰਕੇ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!