ਸਿੱਖਿਆ ਵਿਭਾਗ ਨੇ ਮਾਪਿਆਂ,ਅਧਿਆਪਕਾਂਂ ਅਤੇ ਅਧਿਕਾਰੀਆਂ ਦੀ ਮੰਗ ਅਨੁਸਾਰ ਕੀਤਾ ਫ਼ੈਸਲਾ
ਅਨਮੋਲਪ੍ਰੀਤ ਸਿੱਧੂ , ਬਠਿੰਡਾ 29 ਮਾਰਚ 2021
ਪੰਜਾਬ ਰਾਜ ਦੇ ਸਕੂਲੀ ਵਿਦਿਆਰਥੀਆਂ ਦੀਆਂ ਕੋਰੋਨਾ ਪਾਬੰਦੀਆਂ ‘ਚ ਘਿਰੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਬਾਰੇ ਪਾਏ ਜਾ ਰਹੇ ਤੌਖਲਿਆਂ ਨੂੰ ਦੂਰ ਕਰਦਿਆਂ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ 202-122 ਆਮ ਦੀ ਤਰ੍ਹਾਂ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਸਿੱਖਿਆ ਵਿਭਾਗ ਫ਼ੈਸਲਾ ਕੀਤਾ ਗਿਆ ਹੈ।ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮੰਗ ਅਤੇ ਸੁਝਾਵਾਂ ਅਨੁਸਾਰ ਲਏ ਫ਼ੈਸਲੇ ਅਨੁਸਾਰ ਗੈਰ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ। ਸਕੂਲ ਮੁਖੀਆਂ ਵੱਲੋਂ ਤਿਆਰ ਕੀਤੇ ਨਤੀਜੇ ਦੀ ਘੋਸ਼ਣਾ ਆਪਣੀ ਸਹੂਲਤ ਅਨੁਸਾਰ ਤੀਹ ਜਾਂ ਇਕੱਤੀ ਮਾਰਚ ਨੂੰ ਕੀਤੀ ਜਾ ਸਕੇਗੀ।ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਵਿਭਾਗੀ ਸੂਤਰਾਂ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਗੈਰ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸੰਪੂਰਨ ਕਰਵਾਉਣ ਲਈ ਕੋਰੋਨਾ ਪਾਬੰਦੀਆਂ ਦੇ ਖਾਤਮੇ ਤੱਕ ਦੀ ਉਡੀਕ ਕਰਨ ਦੀ ਬਜਾਏ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ, ਸਾਲਾਨਾ ਪ੍ਰੀਖਿਆਵਾਂ ਨਾ ਹੋਣ ਵਾਲੇ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਪੰਜਾਬ ਅਚੀਵਮੈਂਟ ਸਰਵੇ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਮੰਨ੍ਹ ਕੇ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ। ਵਿਭਾਗੀ ਹਦਾਇਤਾਂ ਅਨੁਸਾਰ ਪ੍ਰਯੋਗੀ ਅਤੇ ਸੀ ਸੀ ਈ ਅੰਕ ਵੀ ਨਤੀਜੇ ਵਿੱਚ ਸ਼ੁਮਾਰ ਕੀਤੇ ਜਾਣਗੇ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਮੇਵਾ ਸਿੰਘ ਸਿੱਧੂ ,ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਵਪਾਲ ਗੋਇਲ ਅਤੇ . ਬਲਜੀਤ ਸਿੰਘ ਸੰਦੋਹਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਗੈਰ ਬੋਰਡ ਜਮਾਤਾਂ ਦਾ ਸਾਲਾਨਾ ਨਤੀਜਾ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ।ਸਕੂਲ ਮੁਖੀ ਆਪਣੀ ਸੁਵਿਧਾ ਅਨੁਸਾਰ ਤੀਹ ਜਾਂ ਇਕੱਤੀ ਮਾਰਚ ਨੂੰ ਸਾਲਾਨਾ ਨਤੀਜੇ ਦਾ ਐਲਾਨ ਕਰ ਸਕਣਗੇ। ਸਾਲਾਨਾ ਨਤੀਜਿਆਂ ਦੇ ਐਲਾਨ ਨਾਲ ਹੀ ਸਮੂਹ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਪਾਠ ਪੁਸਤਕਾਂ ਦੇਣ ਦੀ ਪ੍ਰਕ੍ਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।ਪਾਠ ਪੁਸਤਕਾਂ ਸੰਬੰਧੀ ਸਮੂਹ ਸਕੂਲਾਂ ਵੱਲੋਂ ਬੁੱਕ ਬੈਂਕ ਵੀ ਸਥਾਪਿਤ ਕੀਤੇ ਗਏ ਹਨ।ਜੇਕਰ ਕਿਸੇ ਪੁਸਤਕ ਦੀ ਆਮਦ ਲੇਟ ਹੁੰਦੀ ਹੈ ਤਾਂ ਵਿਦਿਆਰਥੀਆਂ ਨੂੰ ਬੁੱਕ ਬੈਂਕ ਵਿੱਚੋਂਂ ਪੁਸਤਕਾਂ ਦੇਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਬਠਿੰਡਾ, ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਕਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਖਤੂ ,ਪ੍ਰਿੰਸੀਪਲ ਚਮਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਪਾਲੀ , ਪ੍ਰਿੰਸੀਪਲ ਗੁਰਮੇਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਰਸਰਾਮ ਨਗਰ ਬਠਿੰਡਾ , ਹੈਂਡ ਮਿਸਟਰੈਸ ਗੁਰਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਬੁਰਜ ਲੱਧਾ ਸਿੰਘ ਵਾਲਾ, ਹੈਂਡ ਮਿਸਟਰੈਸ ਲਖਵਿੰਦਰ ਕੌਰ ਸਰਕਾਰੀ ਹਾਈ ਸਕੂਲ ਆਦਮਪੁਰਾ ਅਤੇ ਸੈਂਟਰ ਹੈਡ ਟੀਚਰ ਸਰਜੀਤ ਕੌਰ ਬਾਜਕ , ਹੈਡ ਟੀਚਰ ਚਰਨਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ, ਰੁਪਿੰਦਰ ਕੌਰ ਸਪ੍ਰਸ ਨੰਦਗੜ , ਜਸਵਿੰਦਰ ਸਿੰਘ ਸਪ੍ਰਸ ਘੁੱਦਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਗੈਰ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਰਹਿ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਪ੍ਰੀ-ਬੋਰਡ ਅਤੇ ਪੰਜਾਬ ਅਚੀਵਮੈਂਟ ਸਰਵੇ ਦੇ ਆਧਾਰ ‘ਤੇ ਐਲਾਨ ਕੇ ਸਮੇਂ ਸਿਰ ਨਵਾਂ ਵਿੱਦਿਅਕ ਸੈਸ਼ਨ 2021-22 ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਦਾ ਇਹ ਫੈਸਲਾ ਵਿਦਿਆਰਥੀਆਂ ਨੂੰ ਨਵੀਆਂ ਜਮਾਤਾਂ ਦੀ ਪੜ੍ਹਾਈ ਲਈ ਮਾਨਸਿਕ ਰੂਪ ਵਿੱਚ ਤਿਆਰ ਕਰੇਗਾ।ਵਿਭਾਗ ਦੇ ਇਸ ਫੈਸਲੇ ਦਾ ਮਾਪਿਆਂ ਵੱਲੋਂ ਵੀ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ।ਸਰਕਾਰੀ ਪ੍ਰਾਇਮਰੀ ਸਕੂਲ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਬੀਰ ਕੌਰ ਜੰਗੀਰਾਣਾ ਨੇ ਵਿਭਾਗ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਦੀਆਂ ਦਾ ਬੇਟੀ ਦੂਜੀ ਜਮਾਤ ਵਿੱਚ ਪੜਦੀ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਸਰਕਾਰੀ ਫ਼ੈਸਲੇ ਅਨੁਸਾਰ ਉਹ ਪਹਿਲੀ ਅਪ੍ਰੈਲ ਤੋਂ ਤੀਜੀ ਜਮਾਤ ਦੀ ਪੜ੍ਹਾਈ ਸ਼ੁਰੂ ਕਰ ਸਕੇਗੀ ।