ਹਰਪ੍ਰੀਤ ਕੌਰ , ਸੰਗਰੂਰ 15 ਮਾਰਚ:2021
ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਚੱਲ ਰਹੇ ਐੱਨ ਐੱਸ ਐੱਸ ਕੈਂਪ ਦੇ ਛੇਵੇਂ ਦਿਨ ਵਲੰਟੀਅਰਜ਼ ਵੱਲੋਂ ਗੋਦ ਲਏ ਪਿੰਡ ਉੱਭਾਵਾਲ ਅਤੇ ਮੰਗਵਾਲ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ।
ਯੂਨਿਟ ਨੰਬਰ ਤਿੰਨ ਦੁਆਰਾ ਪ੍ਰੋਗਰਾਮ ਅਫਸਰ ਪ੍ਰੋ ਜਗਤਾਰ ਸਿੰਘ ਦੀ ਦੇਖ ਰੇਖ ਵਿਚ ਉਭਾਵਾਲ ਵਿਖੇ ਪਿ੍ਰੰਸੀਪਲ ਸੁਖਵੀਰ ਸਿੰਘ ਦੀ ਅਗਵਾਈ ਹੇਠ ਪੌਦੇ ਲਗਾਏ ਗਏ। ‘ਸਵੱਛ ਭਾਰਤ ਸਵਸਥ ਭਾਰਤ’ ਤਹਿਤ ਸਫ਼ਾਈ ਕੀਤੀ ਗਈ ਅਤੇ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।ਇਸ ਸਮੇਂ ਪਿੰਡ ਦੇ ਸਰਪੰਚ ਗੁਰਮੇਲ ਸਿੰਘ, ਮੈਂਬਰ ਨਿਰਭੈ ਸਿੰਘ, ਸਹਾਇਕ ਸ਼ੇਰ ਸਿੰਘ ਤੇ ਵਲੰਟੀਅਰਜ਼ ਹਾਜ਼ਰ ਸਨ। ਉਸ ਤੋਂ ਬਾਅਦ ਵਲੰਟੀਅਰਜ਼ ਦੁਆਰਾ ਮਸਤੂਆਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗਏ। ਇਸ ਤੋਂ ਇਲਾਵਾ ਯੂਨਿਟ ਨੰਬਰ ਚਾਰ ਦੇ ਪ੍ਰੋਗਰਾਮ ਅਫਸਰ ਪ੍ਰੋ ਗੁਲਸ਼ਨਦੀਪ ਦੀ ਦੇਖ ਰੇਖ ਹੇਠ ਵਿਚ ਮੰਗਵਾਲ ਵਿਖੇ ਵਲੰਟੀਅਰਜ਼ ਦੁਆਰਾ ਸਾਫ਼ ਸਫ਼ਾਈ ਕੀਤੀ ਗਈ ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਦਰਸ਼ਨ ਕੀਤੇ ਗਏ।
ਇਸ ਸਮੇਂ ਮੁੱਗੋਵਾਲ ਪਿੰਡ ਦੇ ਸਰਪੰਚ ਸਰਬਜੀਤ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਹਾਇਕ ਮਨਜੀਤ ਕੌਰ ਤੇ ਸਾਰੇ ਵਲੰਟੀਅਰਜ਼ ਹਾਜ਼ਰ ਸਨ।