ਮੁਕਾਬਲਿਆਂ ਵਿੱਚ ਅੱਠਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਅਤੇ ਮਨਦੀਪ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਹਰਪ੍ਰੀਤ ਕੌਰ , ਸੰਗਰੂਰ, 12 ਮਾਰਚ 2021
ਸਿੱਖਿਆ ਵਿਭਾਗ ਵੱੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਂਦਾ ਅਤੇ ਸਰਕਾਰੀ ਹਾਈ ਸਕੂਲ ਭੂਮਸੀ ਵਿਖੇ ਵਿਦਿਆਰਥੀਆਂ ਦੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਰੋਮਿਲ ਮਹਿਤਾ ਅਤੇ ਨਿੱਖਤ ਇਕਬਾਲ ਦੋਵੇ ਸਕੂਲ ਮੁੱਖੀਆ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਾਨਵਤਾ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ। ਉਨਾਂ ਕਿਹਾ ਕਿ ਗੁਰੁ ਜੀ ਦੀ ਗੌਰਵਮਈ ਸ਼ਹਾਦਤ ਨੇ ਸਿਰਫ ਸਿੱੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸ਼ਾਫ ਲੜਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾ ਸਿਰਫ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਪ੍ਰੇਰਨਾ ਸਰੋਤ ਬਣੀ। ਉਨਾਂ ਕਿਹਾ ਕਿ ਇਸੇ ਪ੍ਰੇਰਨਾ ਨੂੰ ਅਮਲੀ ਰੂਪ ਵਿਚ ਪੇਸ਼ ਕਰਨ ਲਈ ਸਕੂਲ ਪੱੱਧਰ ਤੇ ਵਿਦਿਆਰਥੀਆਂ ਦੇ ਵੱਖ-ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੌਂਦਾ ਦੇੇ ਪਿ੍ਰੰਸੀਪਲ ਰੋਮਿਲ ਮਹਿਤਾ ਨੇ ਦੱਸਿਆ ਕਿ ਸਲੋਗਨ ਮੁਕਾਬਾਲਿਆਂ ਵਿਚ ਅੱਠਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਪਹਿਲਾ ਨੌਂਵੀਂ ਜਮਾਤ ਦੀ ਜ਼ਰੀਨ ਅਫਸਾ ਨੇ ਦੂਜਾ ਤੇ ਗਿਆਰਵੀਂ ਜਮਾਤ ਦੇ ਧਰਮ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਭੂਮਸੀ ਦੇ ਸਕੂਲ ਮੁੱਖੀ ਨਿੱਖਤ ਇਕਬਾਲ ਨੇ ਦੱਸਿਆ ਕਿ ਸਲੋਗਨ ਮੁਕਾਬਲਿਆਂ ’ਚ ਅੱਠਵੀਂ ਜਮਾਤ ਦੇ ਮਨਦੀਪ ਸਿੰਘ ਨੇ ਪਹਿਲਾ, ਨੌਵੀਂ ਜਮਾਤ ਦੀ ਸੁਖਪ੍ਰੀਤ ਕੌਰ ਨੇ ਦੂਜਾ ਅਤੇ ਨੌਵੀਂ ਜਮਾਤ ਦੀ ਸੁਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਸਕੂਲ ’ਚ ਹੋਏ ਮੁਕਾਬਲਿਆਂ ਦੌਰਾਨ ਐਕਟੀਵਿਟੀ ਇੰਚਾਰਜ ਚਿੰਤਵੰਤ ਸਿੰਘ, ਬਲਾਕ ਕੋਆਡੀਨੇਟਰ ਗੋਪਾਲ ਸਿੰਘ, ਗਤੀਵਿਧੀ ਇੰਚਾਰਜ ਰਾਜਦੀਪ ਕੌਰ ਸਮੇਤ ਸਕੂਲਾਂ ਦਾ ਸਮੂਹ ਸਟਾਫ਼ ਹਾਜ਼ਰ ਸੀ।