ਬੇਸ਼ਰਮ ਤਾਂਤਰਿਕ ਕਹਿੰਦਾ, ਬਦਨ ਤੇ ਬਿਨਾਂ ਕੱਟ ਵਾਲੀ ਪੇਸ਼ ਕਰੋ ਕੁੜੀ
ਉਦੋਂ ਤਾਂ ਨਹੀਂ, ਹੁਣ ਦੋਸ਼ੀ ਆਪਣੇ ਬਚਾਉ ਲਈ ਨੋਟਾਂ ਦਾ ਮੀਂਹ ਵਰ੍ਹਾਉਣ ਤੇ ਤੁਲੇ, ਕੁੜੀ ਦੇ ਪਰਿਵਾਰ ਨੇ ਠੁਕਰਾਈ 80 ਲੱਖ ਤੱਕ ਦੀ ਪੇਸ਼ਕਸ਼
ਹਰਿੰਦਰ ਨਿੱਕਾ , ਬਰਨਾਲਾ 1 ਮਾਰਚ 2021
ਕਰੀਬ 9 ਮਹੀਨੇ ਪਹਿਲਾਂ ਸ਼ਹਿਰ ਦੇ ਪੱਤੀ ਰੋਡ ਇਲਾਕੇ ‘ਚ ਰਹਿਣ ਵਾਲੀ ਅਤੇ ਸ਼ਹਿਰ ਦੇ ਇੱਕ ਖੇਤਰ ਵਿੱਚ ਹੀ ਚਾਹ ਦੀ ਰੇਹੜੀ ਲਾਉਣ ਵਾਲੀ ਔਰਤ ਦੀ 22 ਸਾਲਾਂ ਦੀ ਬੀ.ਸੀ.ਏ. ਪਾਸ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਬਾਰੇ ਇੱਕ ਹੋਰ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿਸ ਦੀ ਨੀਂਹ ਵਹਿਮ ਭਰਮ ਅਤੇ ਅੰਧ ਵਿਸ਼ਵਾਸ਼ ਤੇ ਹੀ ਟਿਕੀ ਹੋਈ ਹੈ। ਲੋਕਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦੇਣ ਵਾਲੀ ‘’ਨੋਟਾਂ ਦਾ ਮੀਂਹ ਵਰ੍ਹਾਉਣ ਦੀ ਉਮੀਦ ਵਾਲੀ ਇਹ ਘਟਨਾ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ, ਬਲਕਿ ਗੈਂਗਰੇਪ ਤੇ ਲਾਲਚੀ ਗਿਰੋਹ ਦੇ ਹੀ ਇੱਕ ਮੈਂਬਰ ਚੰਦ ਲਾਲ ਨੇ ਪੀੜਤ ਲੜਕੀ ਦੀ ਮਾਂ ਕੋਲ ਕੁਝ ਮਹੀਨੇ ਪਹਿਲਾਂ ਖੁਦ ਕੀਤਾ ਸੀ।
ਹਵਸੀ ਦਰਿੰਦੇ ਕੋਲ ਪੇਸ਼ ਕੀਤੀ ਅੱਲ੍ਹੜ ਕੁੜੀ,,,,
ਚਾਹ ਦਾ ਕੰਮ ਕਰਦੀ ਗਰੀਬ ਮਜਦੂਰ ਔਰਤ ਨੇ ਬਰਨਾਲਾ ਟੂਡੇ ਦੀ ਟੀਮ ਕੋਲ ਖੁਲਾਸਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਨਾਮਜ਼ਦ ਦੋਸ਼ੀ ਚੰਦ ਲਾਲ ਨੇ ਉਸ ਨੂੰ ਦੱਸਿਆ ਸੀ ਕਿ ਤਾਂਤਰਿਕ ਮਨੋਜ ਬਾਬਾ ਨੇ ਕਿਹਾ ਸੀ ਕਿ ਉਹ ਬਦਨ ਤੇ ਬਿਨਾਂ ਕੋਈ ਕੱਟ ਲੱਗੀ ਕੁੜੀ ਦਾ ਜਿੰਨ੍ਹ ਨਾਲ ਵਿਆਹ ਕਰਕੇ, ਨੋਟਾਂ ਦੀ ਬਾਰਿਸ਼ ਕਰਵਾ ਸਕਦਾ ਹੈ। ਨੋਟਾਂ ਦੇ ਲਾਲਚ ਵਿੱਚ ਉਨਾਂ ਪਹਿਲਾਂ ਅਮਨ ਨੂੰ ਜਿੰਨ੍ਹ ਨਾਲ ਵਿਆਹ ਕਰਵਾਉਣ ਲਈ ਮਨੋਜ ਬਾਬਾ ਨੂੰ ਮਿਲਾਇਆ। ਪਰੰਤੂ ਉਸ ਦੇ ਆਪ੍ਰੇਸ਼ਨ ਹੋਇਆ ਹੋਣ ਕਰਕੇ , ਸ਼ਰੀਰ ਦੇ ਲੱਗੇ ਕੱਟ ਕਾਰਣ ਬਾਬੇ ਨੇ ਉਸਦਾ ਜਿੰਨ੍ਹ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਫਿਰ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਅਤੇ ਕਰਮਜੀਤ ਕੌਰ ਅਮਨ ਨਾਲ ਮਿਲ ਕੇ ਉਨਾਂ ਸੇਖਾ ਰੋਡ ਖੇਤਰ ‘ਚ ਕਾਕੇ ਦੀਆਂ ਬੇਰੀਆਂ ਵਾਲੇ ਇਲਾਕੇ ਵਿੱਚ ਰਹਿੰਦੇ ਕਾਕੇ ਸੁਨਿਆਰ ਦੇ ਘਰ ਪਹੁੰਚੇ ਮਨੋਜ ਬਾਬੇ ਦੇ ਕੋਲ 22 ਵਰ੍ਹਿਆਂ ਦੀ ਉਸ ਦੀ ਪੜ੍ਹੀ ਲਿਖੀ ਅੱਲੜ੍ਹ ਕੁੜੀ ਨੂੰ ਪੇਸ਼ ਕਰ ਦਿੱਤਾ।
ਫਿਰ ਬਾਬੇ ਨੇ ਖੁਦ ਵਿੱਚ ਜਿੰਨ੍ਹਾ ਆਇਆ ਕਹਿ ਕੇ ਅੱਲੜ੍ਹ ਕੁੜੀ ਨਾਲ ਬਲਾਤਕਾਰ ਕਰਕੇ, ਉਸ ਤੇ ਅੱਤਿਆਚਾਰ ਕੀਤਾ। ਫਿਰ ਹੋਰਾਂ ਨੇ ਵੀ ਕੁੜੀ ਨੂੰ ਆਪਣੀ ਹਵਸ ਦਾ ਸ਼ਕਿਕਾਰ ਬਣਾਇਆ। ਗੈਂਗਰੇਪ ਤੋਂ ਬਾਅਦ ਦਰਦ ਨਾਲ ਕੁਰਲਾਉਂਦੀ ਤੇ ਖੂਨ ਨਾਲ ਲੱਥਪੱਥ ਲੜਕੀ ਨੂੰ ਪੰਧੇਰ ਪਿੰਡ ਦੀ ਰਹਿਣ ਵਾਲੀ ਅਮ੍ਰਿਤਪਾਲ ਕੌਰ ਦੇ ਘਰ ਲਿਜਾਇਆ ਗਿਆ। ਜਦੋਂ ਉੱਥੇ ਵੀ ਪੀੜਤ ਠੀਕ ਨਾ ਹੋਈ ਤਾਂ ਫਿਰ ਉਸਨੂੰ ਧੂਰੀ ਨੇੜੇ ਪੈਂਦੇ ਪਿੰਡ ਜੱਖਲਾਂ ਲਿਜਾਇਆ ਗਿਆ। ਜਿੱਥੇ ਧੂਰੀ ਦਾ ਡਾਕਟਰ ਉਸ ਦਾ ਇਲਾਜ ਕਰਦਾ ਰਿਹਾ। ਬਾਅਦ ਵਿੱਚ ਪੀੜਤ ਨੂੰ ਨਸ਼ੇ ਦੀ ਆਦੀ ਬਣਾ ਕੇ, ਉਸ ਨਾਲ ਕਰੀਬ 9 ਮਹੀਨਿਆਂ ਤੱਕ ਉਸ ਤੇ ਬੇਰਹਿਮੀ ਨਾਲ ਅੱਤਿਆਚਾਰ ਕੀਤਾ ਗਿਆ। ਪਤਾ ਇਹ ਵੀ ਲੱਗਿਆ ਹੈ ਕਿ ਦੋਸ਼ੀਆਂ ਨੇ ਆਪਣੀ ਹੈਵਾਨੀਅਤ ਤੇ ਪਰਦਾ ਪਾਉਣ ਲਈ, ਬਠਿੰਡਾ ਦੀ ਰਹਿਣ ਵਾਲੀ ਬਲਜੀਤ ਕੌਰ ਦੇ ਨਾਬਾਲਿਗ ਬੇਟੇ ਲਖਵਿੰਦਰ ਸਿੰਘ ਨਾਲ ਪੀੜਤ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਬਰਦਸਤੀ ਵਿਆਹ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਬਿਆਨ ਕਰਵਾਉਂਦਿਆਂ ਛੁਪਾਈ ਲੜਕੇ ਦੀ ਉਮਰ
ਪੀੜਤ ਲੜਕੀ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਪੜਤਾਲ ਤੋਂ ਪਤਾ ਲੱਗਿਆ ਕਿ ਦੋਸ਼ੀਆਂ ਨੇ ਜਿਸ ਲਖਵਿੰਦਰ ਸਿੰਘ ਨਾਲ ਵਿਆਹ ਕਰਵਾਇਆ,ਉਹ ੳਸ ਸਮੇਂ ਨਾਬਾਲਿਗ ਸੀ। ਜਦੋਂਕਿ ਲੜਕੀ ਤੀ ਉਮਰ 22 ਸਾਲ ਹੈ। ਉਨਾਂ ਕਿਹਾ ਕਿ ਪੁਲਿਸ ਵਾਲਿਆਂ ਨੇ ਅਦਾਲਤ ਵਿੱਚ ਬਿਆਨ ਕਰਵਾਉਣ ਸਮੇਂ ਲੜਕੇ ਦੀ ਉਮਰ ਛੁਪਾ ਲਈ ਤੇ ਪਰਿਵਾਰ ਨੂੰ ਮਿਲਾਉਣ ਦੀ ਗੱਲ ਕਰਕੇ ਵੀ ਲੜਕੀ ਨੂੰ ਨਹੀਂ ਮਿਲਣ ਦਿੱਤਾ। ਉਨਾਂ ਕਿਹਾ ਕਿ ਜੇਕਰ ਪੁਲਿਸ ਅਧਿਕਾਰੀ, ਹੁਣ ਦੀ ਤਰਾਂ ਹਰਕਤ ਵਿੱਚ ਆਏ, ਹੁੰਦੇ ਤਾਂ ਉਸ ਦੀ ਬੇਟੀ 9 ਮਹੀਨਿਆਂ ਤੱਕ ਅੱਤਿਆਚਾਰ ਨਾ ਸਹਿੰਦੀ। ਉੱਧਰ ਲੋਕ ਹਿੱਤਾਂ ਨੂੰ ਪ੍ਰਣਾਏ ਅਮਿਤ ਮਿੱਤਰ ਨੇ ਪੂਰੇ ਘਟਨਾਕ੍ਰਮ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਜਲਦ ਹੀ ਜਮਹੂਰੀ ਹੱਕਾਂ ਲਈ ਸੰਘਰਸ਼ਸ਼ੀਲ ਆਗੂਆਂ ਦਾ ਇੱਕ ਵਫਦ ਪੀੜਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਮਿਲ ਕੇ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਾਕਤ ਝੋਕ ਦੇਵੇਗਾ।
ਲੜਕੀ ਦੇ ਪਰਿਵਾਰ ਨੂੰ ਦਿੱਤਾ ਜਾ ਰਿਹਾ ਲਾਲਚ, ਸਮਝੌਤੇ ਦਾ ਪਾਇਆ ਜਾ ਰਿਹਾ ਦਬਾਅ
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਿਅਕਤੀ ਦੋਸ਼ੀਆਂ ਨੂੰ ਬਚਾਉਣ ਲਈ ਲੜਕੀ ਦੇ ਪਰਿਵਾਰ ਤੇ ਸਮਝੌਤੇ ਲਈ ਲਾਲਚ ਦੇ ਕੇ ਦਬਾਅ ਬਣਾ ਰਹੇ ਹਨ। ਪਰਿਵਾਰ ਦੇ ਕਰੀਬੀ ਮੈਂਬਰਾਂ ਨੇ ਮੰਨਿਆ ਕਿ ਪੁਲਿਸ ਅਧਿਕਾਰੀਆਂ ਅਤੇ ਅਕਾਲੀ ਆਗੂ ਦੀ ਤਰਫੋਂ ਹੁਣ ਤੱਕ ਉਨਾਂ ਨੂੰ 80 ਲੱਖ ਰੁਪਏ ਤੱਕ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਨੂੰ ਪਰਿਵਾਰ ਨੇ ਪੂਰੀ ਤਰਾਂ ਠੁਕਰਾ ਦਿੱਤਾ ਹੈ। ਪੀੜਤ ਦੀ ਮਾਂ ਨੇ ਕਿਹਾ ਕਿ ਉਹ ਆਪਣੀ ਬੇਟੀ ਤੇ ਹੋਏ ਅੱਤਿਆਚਾਰ ਦਾ ਮੁੱਲ ਨਹੀਂ ਵੱਟੇਗੀ ਅਤੇ ਦੋਸ਼ੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਟਕਾ ਕੇ ਹੀ ਦਮ ਲਵੇਗੀ।