5 ਦਿਨ, 5 ਕੇਸ ਦਰਜ਼ ਤੇ 6 ਦੋਸ਼ੀ ਕਾਬੂ, ਦੋਸ਼ੀਆਂ ਤੋਂ ਪੁੱਛਗਿੱਛ ਜਾਰੀ
ਸੋਨੀਆ ਖਹਿਰਾ , ਖਰੜ 1 ਮਾਰਚ 2021
ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਤਿੰਦਰ ਸਿੰਘ ਜਿਲ੍ਹਾ ਐਸ.ਏ.ਐਸ ਨਗਰ ਜੀ ਦੇ ਹੁਕਮਾਂ ਅਨੁਸਾਰ ਐਸ.ਪੀ. ਦਿਹਾਤੀ ਸ੍ਰੀਮਤੀ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ ਅਤੇ ਮਾਨਯੋਗ ਉਪ ਕਪਤਾਨ ਪੁਲਿਸ ਖਰੜ-1 ਸ੍ਰੀਮਤੀ ਰੁਪਿੰਦਰਦੀਪ ਕੋਰ ਸੋਹੀ ਜੀ ਦੀ ਰਹਿਨੁਮਾਈ ਅਧੀਨ ਇੰਸ-ਦਲਜੀਤ ਸਿੰਘ ਗਿੱਲ ਮੁੱਖ ਅਫਸ਼ਰ ਥਾਣਾ ਸਿਟੀ ਖਰੜ ਦੀ ਜੇਰ ਨਿਗਰਾਨੀ ਮਾੜੇ ਅਨਸਰਾਂ ਤੇ ਵਹੀਕਲ ਚੋਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਪੁਲਿਸ ਨੇ ਚੋਰੀ ਦੀਆਂ 2 ਗੱਡੀਆਂ ਸਣੇ 4 ਵਹੀਕਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।
ਮੁਕੱਦਮਾਂ ਨੰਬਰ 1 – ਜਿਸ ਤਹਿਤ ਮਿਤੀ 25-2-2021 ਨੂੰ ਐਸ.ਆਈ ਕਮਲ ਤਨੇਜਾ ਨੌ-40 ਸੀ ਪੀ/ਏ.ਐਸ,ਆਰ ਸਮੇਤ ਪੁਲਿਸ ਪਾਰਟੀ ਦੇ ਬਡਾਲਾ ਰੋਡ ਨੇੜੇ ਪਰਾਇਮ ਸਿਟੀ ਖਰੜ ਮੋਜੂਦ ਸੀ ਤਾਂ ਦੋਰਾਨੇ ਨਾਕਾਬੰਦੀ ਇਕ ਸੱਕੀ ਪੁਰਸ ਅਮਨ ਮਸੀਹ ਪੁੱਤਰ ਰਾਮੇਸ ਮਸੀਹ ਵਾਸੀ ਪਿੰਡ ਸੁਨੇੜੀ ਲੂਖੇੜੀ ਜਿਲਾ ਰੂਪਨਗਰ ਨੂੰ ਕਾਬੂ ਕਰਕੇ ਮੁੱਕਦਮਾ ਨੰ-72 ਮਿਤੀ 25-2-2021 ਅਧ 379 ਆਈ.ਪੀ.ਸੀ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕਰਕੇ ਇਕ ਐਕਟਿਵਾ ਨੇ- CH O 1- L 9151 ਮਾਰਕਾ ਕਨੈਟਿਕ ਹੋਂਡਾ ਰੰਗ ਸਿਲਵਰ ਨੂੰ ਫਰਦ ਬਿਆਨ ਅ/ਧ 27 ਐਵੀਡੈਂਸ ਐਕਟ ਤਹਿਤ ਖਾਨਪੁਰ ਵਾਲੀ ਨਦੀ ਝਾੜੀਆਂ ਵਿਚੋਂ ਬਰਾਮਦ ਕਰਵਾਇਆ ਮੁੱਕਦਮਾ ਹਜਾ ਬਰਾਮਦਗੀ ਹੋਣ ਪਰ ਮੁੱਕਦਮਾ ਹਜ਼ਾ ਵਿਚ ਅ/ਧ 411 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ ।
ਮੁਕੱਦਮਾਂ ਨੰਬਰ 2- ਮਿਤੀ 27-2-2021 ਨੂੰ ਸ: ਹਰਵਿੰਦਰ ਸਿੰਘ ਨੇ-295/ਮੋਹਾਲੀ ਸਮੇਤ ਪੁਲਿਸ ਪਾਰਟੀ ਦੇ ਟੀ ਪੁਆਇਟ ਭੁਰੂ ਚੈੱਕ ਖਰੜ ਮੋਜੂਦ ਸੀ ਤਾਂ ਦੌਰਾਨੇ ਨਾਕਾਬੰਦੀ ਇਕ ਸੱਕੀ ਪੁਰਸ ਮਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ # 162 ਨੇੜੇ ਸਿਵਾਲਿਕ ਇੰਨਕਲੇਵ ਗੁਰੂ ਤੇਗ ਬਹਾਦਰ ਨਗਰ ਖਰੜ ਨੂੰ ਚੋਰੀਸ਼ੁਦਾ ਬਿਨਾਂ ਨੰਬਰੀ ਮੋਟਰ ਸਾਈਕਲ ਬੁੱਲਟ ਸਮੇਤ ਕਾਬੂ ਕਰਕੇ ਮੁੱਕਦਮਾ ਨੰ-76 ਮਿਤੀ 27-2-2021 ਅ/ਧ 379,411 ਆਈ.ਪੀ.ਸੀ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ ਜੋ ਮੁੱਕਦਮਾ ਹਜਾ ਬਰਾਮਦਗੀ ਹੋਣ ਪਰ ਮੁੱਕਦਮਾ ਹਜਾ ਵਿਚ ਅ/ਧ 411 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ। ਦੋਸੀ ਮਨਜੀਤ ਸਿੰਘ ਨੇ ਉਕਤ ਚੋਰੀ ਦੇ ਬੁਲਟ ਪਰ ਹੀ ਮਾਤਾ ਗੁਜਰੀ ਕਲੋਨੀ ਪਰ ਬਜ਼ੁਰਗ ਔਰਤ ਤੋ ਸੋਨਾ ਚੈਨ ਖੋਹਣ ਦੀ ਕੋਸਿਸ ਕੀਤੀ ਸੀ।
ਮੁਕੱਦਮਾਂ ਨੰਬਰ 3- ਮਿਤੀ 28-2-2021 ਨੂੰ ਸ:ਥੇ ਹਰਵਿੰਦਰ ਸਿੰਘ ਨੇ-295/ਮੋਹਾਲੀ ਸਮੇਤ ਪੁਲਿਸ ਪਾਰਟੀ ਦੇ ਥਾਣਾ ਮੋੜ ਮੋਜੂਦ ਸੀ ਤਾਂ ਦੋਰਾਨੇ ਨਾਕਾਬੰਦੀ ਦੋਸੀ ਕਮਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰ-15 ਗਾਰਡਨ ਕਲੋਨੀ ਖਰੜ ਨੂੰ ਕਾਬੂ ਕਰਕੇ ਚੋਰੀ ਸੁਦਾ ਮੋਟਰ ਸਾਈਕਲ ਨੇ- PB 65 15069 ਮਾਰਕਾ ਹੀਰੋ ਹਾਂਡਾ ਤੇ ਇਕ ਕਾਰ ਨੰਬਰੀ PB 11 x 5945 ਮਾਰਕਾ ਜਿਨ ਤੇ ਇਕ ਕਾਰ ਨੇ- CH 04 H 0959 ਮਾਰਕਾ ਸਫਾਰੀ , ਜਿਸ ਪਰ ਟੇਪ ਨਾਲ ਜਾਅਲੀ ਨੰ- CH 04 E 0858 ਲਿਖਿਆ ਹੋਇਆ ਸੀ ਤੇ ਇਕ ਕਿਰਚ ਕੁੱਲ ਲੰਬਾਈ ਇਕ ਗਿੱਠ 9 ਉਗਲਾ ਸੀ ਵੀ ਬਰਾਮਦ ਹੋਈ । ਜਿਸ ਤੇ ਮੁੱਕਦਮਾ ਨੰ-7 ਮਿਤੀ 28-2-2021 ਅ/ਧ 379, 411 ਆਈ.ਪੀ.ਸੀ 25 ਅਸਲਾ ਐਕਟ ਥਾਣਾ ਸਿਟੀ ਖਰੜ ਕੀਤਾ ਗਿਆ ਤੇ ਜਾਅਲੀ ਨੰਬਰ ਲਗਾਉਂਣ ਹੋਣ ਕਰਕੇ ਮੁਕੱਦਮਾ ਹਜਾ ਵਿਚ ਅ/ਧ 473 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।
ਮੁਕੱਦਮਾਂ ਨੰਬਰ 4- ਮਿਤੀ 28-2-2021 ਨੂੰ ਐਸਆਈ ਹਰਸ ਮੋਹਨ ਨੰ-38 ਆਰ.ਆਰ.ਟੀ ਸਮੇਤ ਪੁਲਿਸ ਪਾਰਟੀ ਨੇੜੇ ਖੰਗਲਾ ਬੜੀ ਮੁੰਡੀ ਖਰੜ ਨੇੜੇ ਪੈਟਰੋਲ ਪੰਪ ਮੌਜੂਦ ਸੀ ਤਾਂ ਦੋਸੀ ਕਿਰਨ ਪੁੱਤਰ ਮੀਤਾ ਵਾਸੀ ਬੰਗਾਲਾ ਬਸਤੀ ਨੇੜੇ ਪੈਟਰੋਲ ਪੰਪ ਮੁੰਡੀ ਖਰੜ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ 540 ਗਰਾਮ ਗਾਂਜਾ (ਨਸ਼ੀਲਾ ਪਦਾਰਥ) ਬਰਾਮਦ ਕਰਵਾ ਕੇ ਮੁੱਕਦਮਾ -79 ਮਿਤੀ 28-2-2021 ਅ/ਧ 20 61-85 NDPS Act ਥਾਣਾ ਸਿਟੀ ਖਰੜ ਦਰਜ ਕਰਵਾਇਆ।
ਮੁਕੱਦਮਾਂ ਨੰਬਰ 5 ਮਿਤੀ 1-3-2021 ਨੂੰ ਐਸ.ਆਈ ਕਮਲ ਤਨੇਜਾ 40 ਸੀ.ਪੀ ਏ ਐਸ.ਆਰ ਸਮੇਤ ਪੁਲਿਸ ਪਾਰਟੀ ਨੇੜੇ ਖਹਿਰਾ ਡੈਅਰੀ ਊਂਗੀਆ ਰੋਡ ਖਰੜ ਮੋਜੂਦ ਸੀ ਤਾਂ ਰਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਗੁਰਮੇਲ ਸਿੰਘ ਪਿੰਡ ਗੁਲਾਮ ਹੁਸੈਨ ਵਾਲਾ ਥਾਣਾ ਸਦਰ ਫਿਰੋਜਪੁਰ ਜਿਲਾ ਫਿਰੋਜਪੁਰ ਹਾਲ ਵਾਸੀ ਫਲੈਟ ਨੰ-501 ਮਿਲੀਅਨ ਟਾਵਰ ਜੰਡਪੁਰ ਰੋਡ ਥਾਣਾ ਸਦਰ ਖਰੜ ਅਤੇ ਅਕਾਸ ਦੀਪ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਡਡਵੰਡੀ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਾਸੀ ਫਲੈਟ ਨੰ-501 ਮਿਲੀਅਨ ਟਾਵਰ ਜੰਝਪੁਰ ਰੋਡ ਥਾਣਾ ਸਦਰ ਖਰੜ ਨੂੰ ਕਾਬੂ ਕਰਕੇ ਉਹਨਾਂ ਪਾਸੋ 25/25 ਗਰਾਮ ਨਸ਼ੀਲਾ ਪਦਾਰਥ (ਕੁੱਲ 50 ਗਰਾਮ ਸਮੇਤ ਕਾਰ ਨੰਬਰ PB 10 BN 6588 ਮਾਰਕਾ ਆਈਕੋਨ ਰੰਗ ਸਿਲਵਰ ਤੋਂ 70 ਹਜਾਰ ਰੁਪਏ ਨਕਦ ਡਰੱਗ ਮਨੀ ਬਰਾਮਦ ਕਰਵਾਈ ਜਿਸਤੇ ਮੁੱਕਦਮਾਂ ਨੰ80 ਮਿਤੀ 21-3-2021 ਧ 22-61-85 NDPS ACT ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ । ਉਕਤਾਨ ਮੁੱਕਦਮਾਤ ਦੀ ਤਫ਼ਤੀਸ਼ ਜਾਰੀ ਹੈ ਦੋਸੀਆਨ ਪਾਸੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਸੁਰਾਗ ਲੱਗਣ ਪਰ ਮੁੱਕਦਮਾਤ ਵਿਚ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।