ਸਾਂਝੇ ਕਿਸਾਨ ਸੰਘਰਸ਼ ਦਾ 148 ਵਾਂ ਦਿਨ ਟੋਲ ਪਲਾਜਾ ਮਹਿਲ ਕਲਾਂ

Advertisement
Spread information

26 ਫਰਵਰੀ ਨੂੰ ਨੌਜਵਾਨਾਂ ਕਿਸਾਨਾਂ ਦੀ ਰੋਹਲੀ ਗਰਜ ਸੁਣਾਈ ਦੇਵੇਗੀ


ਗੁਰਸੇਵਕ ਸਹੋਤਾ , ਮਹਿਲ ਕਲਾਂ 25 ਫਰਵਰੀ 2021

        ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਅੱਜ 148 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਅੱਜ ਸੰਬੋਧਨ ਕਰਨ ਵਾਲੇ ਬੁਲਾਰੇ ਆਗੂਆਂ ਮਲਕੀਤ ਸਿੰਘ ਈਨਾ, ਗੁਰਮੇਲ ਸਿੰਘ ਠੁੱਲੀਵਾਲ, ਗੋਬਿੰਦਰ ਸਿੰਘ ਮਹਿਲਕਲਾਂ, ਅਮਰਜੀਤ ਕੁੱਕੂ,ਮੰਗਤ ਸਿੰਘ ਮਹਿਲਕਲਾਂ,ਕੇਵਲ ਸਿੰਘ ਸਹੌਰ,ਕਰਨੈਲ ਸਿੰਘ ਛਾਪਾ,ਮਾ. ਸੋਹਣ ਸਿੰਘ ਮਹਿਲਕਲਾਂ, ਗੁਰਪ੍ਰੀਤ ਸਿੰਘ,ਸੁਖਵਿੰਦਰ ਸਿੰਘ ਕਲਾਲਮਾਜਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਲਗਤਾਰ ਕਿਸਾਨ/ਲੋਕ ਸੰਘਰਸ਼ ਨੇ ਤਿੰਨ ਮਹੀਨਿਆਂ ਦਾ ਸਫਰ ਪੂਰਾ ਕਰ ਲਿਆ ਹੈ। ਭਾਵੇਂ ਕਿ ਮੋਦੀ ਹਕੂਮਤ ਨੇ ਇਸ ਕਿਸਾਨ/ਲੋਕ ਸੰਘਰਸ਼ ਨੂੰ ਡਰਾਉਣ,ਧਮਕਾਉਣ,ਦਹਿਸ਼ਤਜਦਾ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ/ਛੱਡ ਰਹੀ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ/ਲੋਕ ਸੰਘਰਸ਼ ਨੂੰ ਤਰਪੀਡੋ ਕਰਨ ਦੀ ਮਨਸ਼ਾ ਪਾਲਦਿਆਂ ਅਗਵਾਈ ਕਰਨ ਵਾਲੇ ਕਿਸਾਨ ਆਗੂਆਂ ਖਿਲ਼ਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ, 26 ਜਨਵਰੀ ਲਾਲ ਕਿਲੇ ਵਾਪਰੀਆਂ ਘਟਨਾਵਾਂ ਨਾਲ ਜੋੜਕੇ ਅਨੇਕਾਂ ਕਿਸਾਨਾਂ/ਨੌਜਵਾਨਾਂ ਨੂੰ ਜੇਲ੍ਹੀਂ ਡੱਕਣ, ਸੰਘਰਸ਼ ਦੇ ਹਮਾਇਤ ਕਰਨ ਵਾਲੇ ਰਾਵੀ ਦਿਸ਼ਾ ਵਰਗੇ ਕਾਰਕੁਨਾਂ ਖਿਲਾਫ ਦੇਸ਼ ਧਰੋਹ ਵਰਗੇ ਸੰਗੀਨ ਮੁਕੱਦਮੇ ਦਰਜ ਕਰਨ ਖਿਲ਼ਾਫ ਗੁੱਸੇ ਦੀ ਲਹਿਰ ਦੌੜ ਗਈ ਹੈ।ਜਦ ਹੁਣ ਇਹ ਕਿਸਾਨ/ਲੋਕ ਸੰਘਰਸ਼ ਬਹੁਤ ਸਾਰੇ ਅਹਿਮ ਪੜਾਅ ਸਰ ਕਰਦਾ ਹੋਇਆ 26 ਫਰਬਰੀ ਤੋਂ ਚੌਥੇ ਮਹੀਨੇ ਵਿੱਚ ਦਾਖਲ ਹੋ ਰਿਹਾ ਹੈ, ਇਸ ਦਿਨ ਨੌਜਵਾਨ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਟਿਕਰੀ, ਸਿੰਘੂ,ਗਾਜੀਆਬਾਦ ਅਤੇ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸੰਘਰਸ਼ ਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਸਮੁੱਚੀਆਂ ਸਟੇਜਾਂ ਵੀ ਮੁੱਖ ਰੂਪ ਵਿੱਚ ਨੌਜਵਾਨ ਖੁਦ ਹੀ ਚਲਾਉਣਗੇ। ਬੁਲਾਰਿਆਂ ਕਿਹਾ ਕਿ ਨੌਜਵਾਨ ਕਿਸਾਨ ਵੀ ਸਮਝ ਚੁੱਕੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਦੇ ਨਾਲ-ਨਾਲ ਸਮੁੱਚਾ ਅਰਥਚਾਰਾ ਸਮੇਤ ਜੀਵਨ ਅਧਾਰ ਹੀ ਇਨ੍ਹਾਂ ਕਾਨੂੰਨਾਂ ਦੀ ਜੱਦ ਵਿੱਚ ਆਵੇਗਾ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।ਇਸੇ ਕਰਕੇ ਹੁਣ ਸਮੁੱਚੇ ਭਾਰਤ ਅੰਦਰ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਇਨ੍ਹਾਂ ਕਿਸਾਨ/ਲੋਕ ਵਿਰੋਧੀ ਕਾਨੂੰਨਾਂ ਨਾਲ ਪ੍ਰਭਾਵਿਤ ਹੋਣ ਵਾਲਾ ਹਰ ਤਬਕਾ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਵਿਸ਼ਵ ਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਨਾ ਤਹਿਤ ਸੁਪਰ ਅਮੀਰਾਂ (ਅਡਾਨੀ,ਅੰਬਾਨੀ ਅਤੇ ਹੋਰ) ਨੂੰ ਅੰਨ੍ਹੇ ਮੁਨਾਫੇ ਬਖਸ਼ਣ ਲਈ ਲਿਆਂਦੇ ਇਨ੍ਹਾਂ ਕਾਨੂੰਨਾਂ ਦੀ ਅਸਲੀਅਤ ਨੂੰ ਪੰਜਾਬ ਤੋਂ ਬਾਅਦ ਮੁਲਕ ਦਾ ਬੱਚਾ-ਬੱਚਾ ਸਮਝਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਇਆ ਹੈ। ਇਸ ਕਿਸਾਨ/ਲੋਕ ਸੰਘਰਸ਼ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।ਇਨ੍ਹਾਂ ਨੌਜਵਾਨਾਂ ਨੂੰ ਸੰਯੁਕਤ ਕਿਸਨ/ਲੋਕ ਸੰਘਰਸ਼ ਨਾਲੋਂ ਨਿਖੇੜਨ ਦੀਆਂ ਗੰਭੀਰ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।ਪੂਰੀ ਸਹਿਰਦਤਾ ਅਤੇ ਜਿੰਮੇਵਾਰੀ ਨਾਲ ਕਿਸਾਨ/ਲੋਕ ਸੰਘਰਸ਼ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਰਹੀ ਲੀਡਰਸ਼ਿਪ ਖਿਲ਼ਾਫ ਨੌਜਵਾਨਾਂ ਨੂੰ ਭੜਕਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।ਬੁਲਾਰਿਆਂ ਨੇ 26 ਫਰਬਰੀ ਨੂੰ ਨੌਜਵਾਨ ਕਿਸਾਨਾਂ ਨੂੰ ਹਰ ਪਿੰਡ ਵਿੱਚੋਂ ਕਾਫਲੇ ਬੰਨ੍ਹ ਟੱਲ ਪਲਾਜਾ ਮਹਿਲਕਲਾਂ ਵੱਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ।

Advertisement
Advertisement
Advertisement
Advertisement
Advertisement
Advertisement
error: Content is protected !!