ਸ਼ਰਾਬ ਤਸਕਰੀ ’ਤੇ ਬਾਜ਼ ਅੱਖ ਰੱਖਣਗੀਆਂ ਵਿਸ਼ੇਸ਼ ਟੀਮਾਂ , ਆਬਕਾਰੀ ਵਿਭਾਗ ਵੱਲੋਂ ਵੱਖ ਵੱਖ ਥਾਈਂ ਚੈਕਿੰਗ ਜਾਰੀ

Advertisement
Spread information

ਇਕ ਮਹੀਨੇ ਦੌਰਾਨ 675 ਬੋਤਲਾਂ ਸ਼ਰਾਬ ਤੇ 80 ਲੀਟਰ ਲਾਹਨ ਬਰਾਮਦ


ਹਰਿੰਦਰ ਨਿੱਕਾ , ਬਰਨਾਲਾ, 12 ਫਰਵਰੀ 2021
           ਜ਼ਿਲਾ ਬਰਨਾਲਾ ਵਿੱਚ ਮਿਉਸਿਪਲ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਐਸਪੀ ਸ੍ਰੀ ਸੰਦੀਪ ਗੋਇਲ ਦੀ ਅਗਵਾਈ ’ਚ ਬਰਨਾਲਾ ਪੁਲੀਸ ਦੇ ਸਹਿਯੋਗ ਨਾਲ ਸਹਾਇਕ ਕਮਿਸ਼ਨਰ (ਆਬਕਾਰੀ) ਸ੍ਰੀ ਚੰਦਰ ਮਹਿਤਾ ਵੱਲੋੋਂ ਬਾਹਰਲੇ ਰਾਜਾਂ ਤੋਂ ਸਮੱਗਲ ਹੋ ਕੇ ਚੋਣ ਖੇਤਰਾਂ ਬਰਨਾਲਾ, ਤਪਾ, ਧਨੌਲਾ, ਭਦੌੜ ਵਿਚ ਸ਼ਰਾਬ ਲਿਆਉਣ ਵਿਰੁੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
         ਸ੍ਰੀ ਚੰਦਰ ਮਹਿਤਾ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਆਬਕਾਰੀ ਵਿਭਾਗ ਵੱਲੋਂ ਜ਼ਿਲੇ ਦੇ ਠੇਕਿਆਂ ’ਤੇ ਪਏ ਸ਼ਰਾਬ ਸਟਾਕ ਦੀ ਚੈਕਿੰਗ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵੇਚੀ ਜਾ ਰਹੀ ਸ਼ਰਾਬ ਦੀ ਗੁਣਵੱਤਾ ਆਬਕਾਰੀ ਵਿਭਾਗ ਵੱਲੋਂ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੀ ਹੋਵੇ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਆਬਕਾਰੀ ਵਿਭਾਗ ਦੇ ਮੁੱਖ ਦਫ਼ਤਰ ਵੱਲੋਂ, ਪੰਜਾਬ ਰਾਜ ਚੋਣ ਕਮਿਸ਼ਨ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਾ ਹੋਵੇ।
ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਚੈਕਿੰਗ ਜਾਰੀ ਹੈ।
          ਉਨਾਂ ਦੱਸਿਆ ਕਿ ਇਕ ਮਹੀਨੇ ਦੌਰਾਨ ਜ਼ਿਲਾ ਬਰਨਾਲਾ ਵਿਚ 19 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ 675 ਬੋਤਲਾਂ ਸ਼ਰਾਬ ਅਤੇ 80 ਲੀਟਰ ਲਾਹਨ ਬਰਾਮਦ ਕੀਤਾ ਗਿਆ ਹੈ।

ਡ੍ਰਾਈ ਡੇਅ ਦੌਰਾਨ ਰਹੇਗੀ ਪੂਰੀ ਸਖਤੀ: ਡਿਪਟੀ ਕਮਿਸ਼ਨਰ

Advertisement

        ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਮਿਉਸਿਪਲ ਚੋਣਾਂ ਦੇ ਮੱਦੇਨਜ਼ਰ 14 ਫਰਵਰੀ ਅਤੇ 17 ਫਰਵਰੀ ਨੂੰ ਡਰਾਈ ਡੇਅ ਐਲਾਨੇ ਗਏ ਹਨ। ਇਸ ਦੌਰਾਨ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ) ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ, ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਹੋਰ ਜਨਤਕ ਥਾਵਾਂ ’ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ/ਪਿਲਾਉਣ ਅਤੇ ਸਟੋਰ ਕਰਨ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨਾਂ ਆਖਿਆ ਕਿ ਇਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇਗੀ। ਉਨਾਂ ਜ਼ਿਲੇ ਦੇ ਵੋਟਰਾਂ ਨੂੰ ਇਮਾਨਦਾਰੀ ਨਾਲ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਉਮੀਦਵਾਰਾਂ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਅਪੀਲ ਕੀਤੀ। ਉਨਾਂ ਆਖਿਆ ਕਿ ਉਲੰਘਣਾ ਕਰਨ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀੇ।

Advertisement
Advertisement
Advertisement
Advertisement
Advertisement
error: Content is protected !!