ਮਾਣ ਦੀ ਗੱਲ-ਸੰਗਰੂਰ ਜ਼ਿਲ੍ਹੇ ਨੂੰ ਪਾਣੀ ਦੀ ਸੰਭਾਲ ਲਈ ਮਿਲਿਆ ਦੂਜਾ ਰਾਸ਼ਟਰੀ ਵਾਟਰ ਐਵਾਰਡ

Advertisement
Spread information

ਪਾਣੀ ਦੀ ਸੁਚੱਜੀ ਵਰਤੋਂ ਮਾਨਵਤਾ ਲਈ ਸਹਾਈ- ਡਿਪਟੀ ਕਮਿਸ਼ਨਰ


ਹਰਪ੍ਰੀਤ ਕੌਰ/ ਰਿੰਕੂ ਝਨੇੜੀ , 10 ਫਰਵਰੀ:2021 
              ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਜਲ ਸ਼ਕਤੀ ਮੰਤਰਾਲਿਆ ਵੱਲੋਂ 1 ਜੁਲਾਈ 2019 ਤੋਂ 30 ਸਤੰਬਰ 2019 ਤੱਕ ਚਲਾਏ ਅਭਿਆਨ ਤਹਿਤ ਜ਼ਿਲਾ ਸੰਗਰੂਰ ਨੂੰ ਨੌਰਥ ਜ਼ੋਨ ’ਚ ਦੂਜਾ ਰਾਸ਼ਟਰੀ ਵਾਟਰ ਐਵਾਰਡ 2020 ਮਿਲਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦਿੱਤੀ। ਸ੍ਰੀ ਰਾਮਵੀਰ ਨੇ ਕਿਹਾ ਕਿ ਜ਼ਿਲੇ ਨੂੰ ਰਾਸ਼ਟਰੀ ਵਾਟਰ ਐਵਾਰਡ 2020 ਮਿਲਣਾ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੀ ਮਿਹਨਤ ਅਤੇ ਜ਼ਿਲਾ ਵਾਸੀਆ ਦੇ ਸਹਿਯੋਗ ਦਾ ਨਤੀਜ਼ਾ ਹੈ।ਸ੍ਰੀ ਰਾਮਵੀਰ ਨੇ ਕਿਹਾ ਕਿ ਪਾਣੀ ਦੀ ਸਹੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ, ਜਿਸਨੂੰ ਸਮਝਣਾ ਹਰੇਕ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਸੂਬੇ ਅੰਦਰ ਸਿਰਫ ਸੰਗਰੂਰ ਜ਼ਿਲੇ ਦੀ ਪਾਣੀ ਦੀ ਸੰਭਾਲ ਲਈ ਚੋਣ ਹੋਣਾ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਅੰਦਰ ਬਰਸਾਤੀ ਪਾਣੀ ਦੀ ਸੰਭਾਲ , ਛੱਪੜਾਂ ਦੀ ਸਫ਼ਾਈ ਅਤੇ ਨਵੀਨੀਕਰਨ, ਡਰੇਨਾਂ ਦੀ ਸਫ਼ਾਈ ਤੋ ਇਲਾਵਾ ਹਰੇਕ ਪਿੰਡ ਪੱਧਰ ਤੇ ਵੱਡੀ ਗਿਣਤੀ ਬੂਟੇ ਲਗਵਾਏ ਗਏ।
           ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜ਼ਿਲਾ ਵਾਸੀਆਂ ਨੂੰ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਹਰੇਕ ਬੂੰਦ ਮਨੁੱਖ ਲਈ ਕੀਮਤੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲੇ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਭਵਿੱਖ ਅੰਦਰ ਹੋਰ ਯੋਗ ਉਪਰਾਲੇ ਕੀਤੇ ਜਾਣਗੇ।

Advertisement
Advertisement
Advertisement
Advertisement
Advertisement
error: Content is protected !!