ਟ੍ਰਾਈਡੈਂਟ ਬਰਨਾਲਾ ਦੇ ਗਰਾਊਂਡ ਵਿਚ ਖੇਡਿਆ ਜਾਵੇਗਾ ਮੁਕਾਬਲਾ
ਰਿੰਕੂ ਝਨੇੜੀ , ਸੰਗਰੂਰ , 9 ਫਰਵਰੀ 2021
ਟ੍ਰਾਈਡੈਂਟ ਕ੍ਰਿਕਟ ਕੱਪ 2021 ਵਿਚ ਖੇਡੇ ਜਾ ਰਹੇ ਮੁਕਾਬਲੇ ਦਿਲਚਸਪ ਬਣਦੇ ਜਾ ਰਹੇ ਹਨ। ਅੱਜ ਸੰਗਰੂਰ ਵਿਖੇ ਖੇਡੇ ਗਏ ਕ੍ਰਿਕਟ ਮੈਚ ਵਿਚ ਬਰਨਾਲਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਬਹੁਤ ਹੀ ਦਿਲਚਸਪ ਮੁਕਾਬਲੇ ਵਿਚ 7 ਦੌੜਾਂ ਨਾਲ ਹਰਾਇਆ। ਬਰਨਾਲਾ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 44 ਓਵਰਾਂ ਵਿਚ 189 ਰਨ ਬਣਾਏ। ਇਸ ਦੌਰਾਨ ਓਪਨਰ ਮਨਦੀਪਇੰਦਰ ਬਾਵਾ ਨੇ ਬਹੁਤ ਹੀ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ 101 ਰਨ ਬਣਾਏ। ਜਿਸ ਵਿਚ 12 ਚੌਕੇ ਅਤੇ ਇਕ ਛਿੱਕਾ ਸ਼ਾਮਲ ਸੀ। ਜਦੋਂ ਕਿ ਕਪਤਾਨ ਅਸ਼ੀਸ਼ ਮਿੱਤਲ ਸਿਰਫ 8 ਰਨਾਂ ਤੇ ਆਊਟ ਹੋ ਗਏ। ਕਾਲੀ ਨੇ 19 ਗੇਂਦਾਂ ਵਿਚ 19 ਰਨ ਬਣਾਏ ਜਿਸ ਵਿਚ ਦੋ ਚੌਕੇ ਅਤੇ ਇਕ ਛਿੱਕਾ ਸ਼ਾਮਲ ਸੀ। ਸੰਗਰੂਰ ਵਲੋਂ ਗੇਂਦਬਾਜ ਵਸੂ ਨੇ 4 ਵਿਕਟਾਂ, ਕੇਸ਼ਵ ਸ਼ਰਮਾ ਨੇ 2, ਗੌਰਵ ਚੌਧਰੀ ਨੇ 2 ਅਤੇ ਪ੍ਰਸ਼ਾਂਤ ਨੇ ਇਕ ਵਿਕਟ ਹਾਸਲ ਕੀਤੀ। ਬਰਨਾਲਾ ਦੀ ਟੀਮ ਦੇ ਸਕੋਰ ਦੇ ਜਵਾਬ ਵਿਚ ਸੰਗਰੂਰ ਦੀ ਟੀਮ 36.4 ਓਵਰਾਂ ਵਿਚ 182 ਰਨ ਬਣਾਕੇ ਆਲ ਆਊਟ ਹੋ ਗਈ। ਸੰਗਰੂਰ ਵਲੋਂ ਮੱਧਮ ਕਰਮ ਦੇ ਬੱਲੇਬਾਜ ਗੈਰੀ ਨੇ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ 45 ਰਨ ਬਣਾਏ। ਜਿਸ ਵਿਚ ਦੋ ਚੌਕੇ ਅਤੇ ਤਿੰਨ ਛਿੱਕੇ ਸ਼ਾਮਲ ਸਨ। ਉਹਨਾਂ ਦੇ ਨਾਲ ਗੌਰਵ ਚੌਧਰੀ ਨੇ 37 ਰਨ ਅਤੇ ਕੇਸ਼ਵ ਸ਼ਰਮਾ ਨੇ ਵੀ 30 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ ਬਰਨਾਲਾ ਵਲੋਂ ਦਿੱਤੇ ਗਏ ਟਾਰਗੈਟ ਨੂੰ ਸੰਗਰੂਰ ਦੀ ਟੀਮ ਪੂਰਾ ਨਹੀਂ ਕਰ ਸਕੀ ਅਤੇ ਇਕ ਨਜਦੀਕੀ ਮੁਕਾਬਲੇ ਵਿਚ ਸੱਤ ਰਨਾਂ ਤੇ ਹਾਰ ਗਈ। ਹੋਰ ਮੁਕਾਬਲਿਆਂ ਵਿਚ ਬਠਿੰਡਾ ਅਤੇ ਮਾਨਸਾ ਵਿਚ ਖੇਡੇ ਗਏ ਮੁਕਾਬਲੇ ਵਿਚ ਬਠਿੰਡਾ ਦੀ ਟੀਮ ਜੇਤੂ ਰਹੀ। ਫਿਰੋਜਪੁਰ ਅਤੇ ਫਾਜਿਲਕਾ ਵਿਚ ਖੇਡੇ ਗਏ ਮੁਕਾਬਲੇ ਵਿਚ ਫਿਰੋਜਪੁਰ ਦੀ ਟੀਮ ਜੇਤੂ ਰਹੀ। ਮੁਕਤਸਰ ਅਤੇ ਫਰੀਦਕੋਟ ਵਿਚ ਖੇਡੇ ਗਏ ਮੁਕਾਬਲੇ ਵਿਚ ਮੁਕਤਸਰ ਦੀ ਟੀਮ ਜੇਤੂ ਰਹੀ। ਜਾਣਕਾਰੀ ਦਿੰਦਿਆਂ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ 11 ਫਰਵਰੀ ਨੂੰ ਬਰਨਾਲਾ ਦੇ ਟ੍ਰਾਈਡੈਂਟ ਫੈਕਟਰੀ ਦੇ ਕ੍ਰਿਕਟ ਮੈਦਾਨ ਵਿਚ ਬਠਿੰਡਾ ਅਤੇ ਬਰਨਾਲਾ ਦਾ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਵਿਚ ਜੋ ਟੀਮ ਜੇਤੂ ਰਹੇਗੀ, ਉਹ ਸੈਮੀ ਫਾਈਨਲ ਵਿਚ ਪੁੱਜ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋ. ਦੇ ਪ੍ਰਧਾਨ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਵਲੋਂ ਪੰਜਾਬ ਵਿਚ ਕ੍ਰਿਕਟ ਨੂੰ ਉਤਸਾਹਿਤ ਕਰਨ ਲਈ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ। ਜਿਸ ਵਿਚ ਪੰਜਾਬ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ, ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਪੰਜਾਹ ਹਜਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 18 ਫਰਵਰੀ ਨੂੰ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾਵੇਗਾ।