ਰਿੰਕੂ ਝਨੇੜੀ , ਸੰਗਰੂਰ, 08 ਫਰਵਰੀ:2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲੇ ਦੇ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਰੋਜ਼ਗਾਰ ਮੇਲੇ, ਪਲੇਸਮੈਂਟ ਕੈਂਪ ਜਿੱਥੇ ਜ਼ਿਲੇ ਦੇ ਪ੍ਰਾਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ, ਉਥੇ ਲੜਕੀਆਂ ਦੀ ਨਾਮਵਰ ਕੰਪਨੀਆਂ ਚ ਵਿੱਦਿਅਕ ਯੋਗਤਾ ਅਤੇ ਹੁਨਰ ਦੇ ਆਧਾਰ ਤੇ ਵੱਡੀ ਗਿਣਤੀ ਵਿੱਚ ਚੋਣ ਹੋ ਰਹੀ ਹੈ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦਿੱਤੀ।
ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦੀਆਂ 4 ਲੜਕੀਆਂ ਦੀ ਟਰਾਈਡੈਟ ਗਰੁੱਪ ਬਰਨਾਲਾ ਵਿਖੇ ਚੌਥੇ ਬੈਚ ਵਿੱਚ ਨੋਕਰੀ ਲਈ ਚੋਣ ਹੋਈ। ਉਨਾਂ ਦੱਸਿਆ ਕਿ ਵੱਖ-2 ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਕੰਪਨੀ ਚ ਬਤੌਰ ਵਰਕਰ ਨਿਯੁਕਤ ਹੋਈਆਂ ਲੜਕੀਆਂ ਨੂੰ 18 ਹਜ਼ਾਰ ਪਏ ਮਹੀਨਾ ਤਨਖਾਹ ਮਿਲੇਗੀ। ਟਰਾਈਡੈਟ ਗਰੁੱਪ ਬਰਨਾਲਾ ਚ ਨੋਕਰੀ ਹਾਸਿਲ ਕਰਨ ਵਾਲੀਆਂ ਸਤਨਾਮ ਕੌਰ ਪਿੰਡ ਚੌਂਦਾ ਮਾਲਰੇਕੋਟਲਾ, ਅੰਚਲ ਵਾਸੀ ਸੰਗਰੂਰ, ਮਨਦੀਪ ਕੌਰ ਪਿੰਡ ਚੌਂਦਾ ਮਾਲਰੇਕੋਟਲਾ, ਰਜਨੀ ਰਾਣੀ, ਆਦਿ ਨੇ ਕਿਹਾ ਕਿ ਉਹ ਆਪ ਨੌਕਰੀ ਦੀ ਭਾਲ ਚ ਸਨ ਤੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਦਫ਼ਤਰ ਸੰਗਰੂਰ ਨਾਲ ਜੁੜਕੇ ਰੋਜ਼ਗਾਰ ਦੇ ਕਾਬਿਲ ਬਣ ਸਕੇ ਜਿਸਦੇ ਲਈ ਉਹ ਪੰਜਾਬ ਸਰਕਾਰ ਦਾ ਵਿਸੇਸ ਤੌਰ ਤੇ ਧੰਨਵਾਦੀ ਹਨ।