ਗੁਰੂ ਕੇ?ਇਹ ਖਿੱਚ ਲਕੀਰਾਂ, ਜਾਲਮ ਨਾਲ ਲੜੇ ਨੇ
ਇਹ ਜੋ ਸੜਕਾਂ ‘ਤੇ ਖੜ੍ਹੇ ਨੇ, ਇਹ ਅਨੰਦਪੁਰ ਤੋਂ ਪੜ੍ਹੇ ਨੇਇਨ੍ਹੀਂ ਖੋਪਰ ਲੁਹਾਏ, ਇਹ ਚਰਖੜੀ ਚੜ੍ਹੇ ਨੇ
ਇਹ ਖਿੱਚ ਲਕੀਰਾਂ, ਜਾਲਮ ਨਾਲ ਲੜੇ ਨੇ
ਇਨ੍ਹਾਂ ਨਾਦਰ ਕੇ ਝੰਬੇ, ਤੇ ਮੱਸੇ ਵੀ ਬੜੇ ਨੇ
ਇਨ੍ਹਾਂ ਦਿੱਲੀ ਵੀ ਜਿੱਤੀ ਤੇ ਲਾਹੌਰੀਂ ਵੜੇ ਨੇ
ਵੇਖ ਕਾਬੁਲ ਤੋਂ ਤਿੱਬਤ, ਸਰਬਲੋਹ ਕੜੇ ਨੇ
ਕੀ ਲੰਡਨ ਕੇ ਰਾਜੇ ਤੇ ਦਿੱਲੀ ਦੀ ਰਾਣੀ
ਇਨ੍ਹੀਂ ਵਰ ਸੱਚੇ, ਅੜੇ ਸੋ ਝੜੇ ਨੇ
ਨਾ ਰੁਕਦੇ, ਨਾ ਝੁਕਦੇ, ਇਹ ਸਤਿਗੁਰ ਘੜੇ ਨੇ
ਕਿਉਂ ਗਿਣਤੀਓਂ ਮਿਣਦੈਂ, ਇਹ ਥੋੜ੍ਹੇ ਵੀ ਬੜੇ ਨੇ।।
✍?ਸੰਦੀਪ.ਢਿੱਲੋਂ (+14162751635)