ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ‘ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ: ਕੁਲਵੰਤ ਰਾਏ ਸਿੰਗਲਾ

Advertisement
Spread information

ਭਵਾਨੀਗੜ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਅਬਜਰਬਰ ਕੁਲਵੰਤ ਰਾਏ ਸਿੰਗਲਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

ਸਿੰਗਲਾ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੇ ਬਦਲੀ ਭਵਾਨੀਗੜ ਸਹਿਰ ਦੀ ਨੁਹਾਰ, ਸਹਿਰ ਵਾਸੀ ਨਗਰ ਕੌਂਸਲ ਦੀ ਕਮਾਨ ਕਾਂਗਰਸ ਹੱਥ ਦੇਣ ਲਈ ਉਤਾਵਲੇ:- ਸਿੰਗਲਾ


ਰਿੰਕੂ ਝਨੇੜੀ , ਭਵਾਨੀਗੜ, 1 ਫਰਵਰੀ 2021

           ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਨੇ ਭਵਾਨੀਗੜ ਸਹਿਰ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਸਦਕਾ ਅਗਾਮੀ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਲਈ ਬਤੌਰ ਅਬਜਰਬਰ ਥਾਪੇ ਗਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ਼੍ਰੀ ਕੁਲਵੰਤ ਰਾਏ ਸਿੰਗਲਾ ਨੇ ਭਵਾਨੀਗੜ ਨਗਰ ਕੌਂਸਲ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਮੌਕੇ ਕੀਤਾ। ਭਵਾਨੀਗੜ ਸਹਿਰ ਵਿਖੇ ਕੀਤੀ ਚੋਣ ਮੀਟਿੰਗ ਦੌਰਾਨ ਸ੍ਰੀ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਸਹਿਰ ਦੇ ਸਾਰੇ 15 ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਤਹਿਤ ਵਾਰਡ ਨੰਬਰ ਇੱਕ ਤੋਂ ਸਤਿੰਦਰ ਕੌਰ ਚੋਣ ਲੜਨ ਜਾ ਰਹੇ ਹਨ ਜੋ ਕਿ ਕਾਂਗਰਸੀ ਆਗੂ ਨਰਦੇਵ ਸਿੰਘ ਦੇ ਧਰਮ ਪਤਨੀ ਹਨ।
           ਸ੍ਰੀ ਸਿੰਗਲਾ ਨੇ ਦੱਸਿਆ ਕਿ ਵਾਰਡ ਨੰ: 2 ਜੋ ਕਿ ਜਨਰਲ ਹੈ ਤੋਂ ਨੌਜਵਾਨ ਕਾਂਗਰਸੀ ਆਗੂ ਨਰਿੰਦਰ ਸਿੰਘ, ਵਾਰਡ ਨੰ. 3 ਜੋ ਕਿ ਇਸਤਰੀ ਜਨਰਲ ਲਈ ਰਾਖਵਾਂ ਹੈ ਤੋਂ ਨੇਹਾ ਪਤਨੀ ਸ਼੍ਰੀ ਪਰਮਜੀਤ, ਵਾਰਡ ਨੰ: 4 ਜਨਰਲ ਤੋਂ ਕਾਂਗਰਸੀ ਆਗੂ ਸੰਜੀਵ ਕੁਮਾਰ, ਵਾਰਡ ਨੰ: 5 ਜੋ ਇਸਤਰੀ ਐਸ.ਸੀ ਲਈ ਰਾਖਵਾਂ ਹੈ ਤੋਂ ਕਾਂਗਰਸ ਪਾਰਟੀ ਦੇ ਵਫ਼ਾਦਰ ਚੱਲੇ ਆ ਰਹੇ ਜਰਨੈਲ ਸਿੰਘ ਦੀ ਪਤਨੀ ਹਰਵਿੰਦਰ ਕੌਰ, ਵਾਰਡ ਨੰ: 6 ਜਨਰਲ ਤੋਂ ਨੌਜਵਾਨ ਆਗੂ ਅਵਤਾਰ ਸਿੰਘ ਤੂਰ, ਵਾਰਡ ਨੰ: 7 ਜੋ ਜਨਰਲ ਇਸਤਰੀ ਲਈ ਰਾਖਵਾਂ ਹੈ ਤੋਂ ਸੁਖਜੀਤ ਕੌਰ ਪਤਨੀ ਸ੍ਰ. ਬਲਵਿੰਦਰ ਸਿੰਘ, ਵਾਰਡ ਨੰ: 8 ਜਨਰਲ ਤੋਂ ਨੌਜਵਾਨ ਕਾਂਗਰਸੀ ਆਗੂ ਗੁਰਤੇਜ ਸਿੰਘ, ਵਾਰਡ ਨੰ: 9 ਬੀ.ਸੀ ਤੋਂ ਸੁਖਵਿੰਦਰ ਸਿੰਘ, ਵਾਰਡ ਨੰ: 10 ਜੋ ਪੁਰਸ਼ ਐਸ.ਸੀ ਲਈ ਰਾਖਵਾਂ ਹੈ ਤੋਂ ਹਰਮਨਪ੍ਰੀਤ ਸਿੰਘ, ਵਾਰਡ ਨੰ: 11 ਜੋ ਕਿ ਇਸਤਰੀ ਜਨਰਲ ਲਈ ਰਾਖਵਾਂ ਹੈ ਤੋਂ ਕਾਂਗਸਰੀ ਆਗੂ ਸ੍ਰੀ ਸੁਦਰਸ਼ਨ ਕੁਮਾਰ ਦੀ ਪਤਨੀ ਨੇਹਾ ਰਾਣੀ, ਵਾਰਡ ਨੰ: 12 ਜੋ ਕਿ ਪੁਰਸ਼ ਐਸ.ਸੀ ਲਈ ਰਾਖਵਾਂ ਹੈ ਤੋਂ ਸੰਜੀਵ ਕੁਮਾਰ, ਇਸਤਰੀਆਂ ਲਈ ਰਾਖਵੇਂ ਵਾਰਡ ਨੰ: 13 ਤੋਂ ਮੋਨਿਕਾ ਮਿੱਤਲ ਪਤਨੀ ਸ੍ਰੀ ਵਰਿੰਦਰ ਮਿੱਤਲ, ਇਸਤਰੀ ਐਸ.ਸੀ  ਲਈ ਰਾਖਵੇਂ ਵਾਰਡ ਨੰ: 14 ਤੋਂ ਵਿੱਦਿਆ ਦੇਵੀ ਪਤਨੀ ਸ੍ਰੀ ਰਾਜ ਕੁਮਾਰ ਅਤੇ ਵਾਰਡ ਨੰ: 15 ਤੋਂ ਸਵਰਨਜੀਤ ਸਿੰਘ ਨੂੰ ਕਾਂਗਰਸੀ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਅਤੇ ਪੜੇ ਲਿਖੇ ਨੌਜਵਾਨਾਂ ਨੂੰ ਟਿਕਟ ਦੇਣ ਮੌਕੇ ਤਰਜੀਹ ਦਿੱਤੀ ਗਈ ਹੈ।
            ਸ੍ਰੀ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਜੁੰਮੇਵਾਰੀ ਨਿਭਾਅ ਰਹੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਭਵਾਨੀਗੜ ਸਹਿਰ ਨੂੰ ਵਿਕਸਿਤ ਸਹਿਰਾਂ ਦੀ ਸੂਚੀ ਵਿੱਚ ਲਿਆ ਖੜਾ ਕੀਤਾ ਹੈ। ਉਨਾਂ ਕਿਹਾ ਕਿ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਹੀ ਭਵਾਨੀਗੜ ਸਹਿਰ ਵਿੱਚ ਟ੍ਰੈਫਕਿ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਰਕਿੰਗ, ਸਹਿਰ ਦੀ ਦਿੱਖ ਸੁਧਾਰਨ ਲਈ ਆਧੁਨਿਕ ਪਾਰਕ, ਹਰ ਘਰ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦਾ ਸਪਲਾਈ ਕੁਨੈਕਸ਼ਨ ਅਤੇ ਨਵੀਂਆਂ ਸੜਕਾਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪਿਛਲੀਆਂ ਪਾਰਟੀਆਂ ਦੇ ਕਾਰਜ-ਕਾਲ ਦੌਰਾਨ ਵਿਕਾਸ ਕੰਮਾਂ ਦੇ ਫੋਕੇ ਐਲਾਨ ਤਾਂ ਕੀਤੇ ਗਏ ਪਰ ਕੰਮਾਂ ਨੂੰ ਪੂਰਾ ਕਰਨ ਲਈ ਪੈਸੇ ਪੱਖੋਂ ਹਮੇਸ਼ਾ ਹੱਥ ਖੜੇ ਕੀਤੇ ਜਾਂਦੇ ਰਹੇ ਹਨ। ਉਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਹੀ ਸੋਚ ਸੀ ਜਿਸਨੇ ਸਾਰੇ ਸਹਿਰ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਅਤੇ ਪਿਛਲੀ ਸਰਕਾਰ ਦੇ ਕਾਰਜ-ਕਾਲ ਦੌਰਾਨ ਆਈ ਵਿਕਾਸ ਦੀ ਖੜੋਤ ਨੂੰ ਤੇਜ ਗਤੀ ਪ੍ਰਦਾਨ ਕੀਤੀ। ਉਨਾਂ ਕਿਹਾ ਕਿ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਇਸੇ ਯੋਗ ਅਗਵਾਈ ਸਦਕਾ ਹੀ ਹੁਣ ਭਵਾਨੀਗੜ ਸ਼ਹਿਰ ਦੇ ਲੋਕ ਹੁਣ ਨਗਰ ਕੌਂਸਲ ਦੀ ਵਾਗਡੋਰ ਕਾਂਗਰਸ ਪਾਰਟੀ ਹੱਥ ਦੇਣ ਲਈ ਉਤਾਵਲੇ ਹਨ।
         ਇਸ ਮੌਕੇ ਐਲਾਨੇ ਗਏ ਉਮੀਦਵਾਰਾਂ ਤੋਂ ਇਲਾਵਾ ਪਰਦੀਪ ਕੱਦ ਮਾਰਕੀਟ ਕਮੇਟੀ ਚੇਅਰਮੈਨ, ਵਰਿੰਦਰ ਪੰਨਵਾਂ ਬਲਾਕ ਸੰਮਤੀ ਚੇਅਰਮੈਨ, ਮਹੇਸ਼ ਕੁਮਾਰ ਵਰਮਾ, ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਤੂਰ, ਸੁਖਵੀਰ ਸਿੰਘ ਸੁੱਖੀ, ਵਿਪਨ ਸ਼ਰਮਾ, ਫਕੀਰ ਚੰਦ ਸਿੰਗਲਾ, ਸੁਖਮਹਿੰਦਰਪਾਲ ਸਿੰਘ ਤੂਰ, ਸੁਰਜੀਤ ਸਿੰਘ ਮੱਟਰਾਂ, ਬਿੱਟੂ ਖਾਨ, ਜੀਤ ਸਿੰਘ, ਗਿੰਨੀ ਕੱਦ ਅਤੇ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

Advertisement

 

Advertisement
Advertisement
Advertisement
Advertisement
Advertisement
error: Content is protected !!