ਵਾਰਡ ਨੰਬਰ 11- ਕਾਂਗਰਸੀ ਉਮੀਦਵਾਰ ਦੀਪਕਾ ਸ਼ਰਮਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁਲਾਰਾ

Advertisement
Spread information

ਨਾਮਜਦਗੀ ਪੱਤਰ ਦਾਖਿਲ ਕਰਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਦੀਪਕਾ ਸ਼ਰਮਾ ਦੇ ਦਫਤਰ ਦਾ ਕੀਤਾ ਉਦਘਾਟਨ

ਕਿਹਾ, ਮੱਖਣ ਸ਼ਰਮਾ ਮੇਰਾ ਪੁੱਤ ਐ, ਇਸ ਦੇ ਕਹਿਣ ਤੇ ਵਾਰਡ ਦੇ ਵਿਕਾਸ ਲਈ ਦਿਆਂਗਾ 25 ਕਰੋੜ

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਵਾਰਡ ਵਾਸੀਆਂ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦਾ ਤਹਿਦਿਲੋਂ ਧੰਨਵਾਦ


ਹਰਿੰਦਰ ਨਿੱਕਾ / ਰਘਵੀਰ ਹੈਪੀ, ਬਰਨਾਲਾ 2 ਫਰਵਰੀ 2021

          ਕਾਂਗਰਸ ਪਾਰਟੀ ਨੇ ਹਮੇਸ਼ਾ ਵਿਕਾਸ ਕਰਵਾਇਆ ਹੈ ਅਤੇ ਵਿਕਾਸ ਦੇ ਮੁੱਦੇ ਤੇ ਹੀ ਚੋਣ ਲੜ੍ਹ ਰਹੇ ਹਾਂ। ਇਹ ਸ਼ਬਦ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ-11 ਤੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਦੀਪਕਾ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਕਰਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਢਿੱਲੋਂ ਨੇ ਕਿਹਾ ਕਿ ਮੱਖਣ ਸ਼ਰਮਾ ਮੇਰਾ ਪੁੱਤ ਐ ਇਹਦੇ ਕਹਿਣ ਅਤੇ ਕਾਂਗਰਸੀ ਪਾਰਟੀ ਦਾ ਵਫਾਦਾਰ ਸਿਪਾਹੀ ਹੈ। ਜਿਹੜੀ ਵੀ ਜਿੰਮੇਵਾਰੀ ਸ਼ਰਮਾ ਨੂੰ ਦਿੱਤੀ ਗਈ, ਉਸ ਤੇ ਇਹ ਸੌ ਪ੍ਰਤੀਸ਼ਤ ਖਰਾ ਉਤਰਿਆ ਹੈ।

Advertisement

           ਉਨਾਂ ਕਿਹਾ ਕਿ ਦੀਪਿਕਾ ਸ਼ਰਮਾ ਵੀ ਹੁਣ ਉਨਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਵਾਰਡ ਦੀ ਨੁਹਾਰ ਬਦਲਣ ਦੀ ਮੰਸ਼ਾ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਢਿੱਲੋਂ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮੈਂ ਵਾਰਡ ਵਿੱਚ ਵਿਕਾਸ ਦੀਆਂ ਹਨ੍ਹੇਰੀਆਂ ਲਿਆ ਦੇਵਾਂਗਾ, ਤੁਸੀਂ 14 ਫਰਵਰੀ ਨੂੰ ਦੀਪਿਕਾ ਸ਼ਰਮਾ ਨੂੰ ਵੋਟਾਂ ਪਾਉਣ ਦੀ ਵੀ ਹਨ੍ਹੇਰੀ ਲਿਆ ਦਿਉ। ਕੇਵਲ ਸਿੰਘ ਢਿੱਲੋਂ ਨੇ ਆਪਣੇ ਕਰਵਾਏ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ, ਜਦੋਂ ਬਰਨਾਲਾ ਇਲਾਕੇ ਦੇ ਲੋਕ ਬਰਨਾਲਾ ਨੂੰ ਜਿਲ੍ਹਾ ਬਣਾਉਣ ਦਾ ਸੁਪਨਾ ਲੈਂਦੇ ਸਨ, ਪਰੰਤੂ ਕਿਸੇ ਵੀ ਰਾਜਸੀ ਲੀਡਰ ਨੇ ਜਿਲ੍ਹਾ ਨਹੀਂ ਬਣਾਇਆ ਸੀ, ਪਰੰਤੂ ਮੈਂ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਹੀ ਇਲਾਕਾ ਵਾਸੀਆਂ ਦੇ ਸਪਨੇ ਨੂੰ ਜਿਲ੍ਹਾ ਬਣਾ ਕੇ ਸਾਕਾਰ ਕੀਤਾ। ਉਨਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਵੱਡੇ ਪ੍ਰੋਜੈਕਟ ਵੱਲ ਨਿਗ੍ਹਾ ਮਾਰ ਕੇ ਦੇਖੋ,ਇਹ ਸਭ ਕਾਂਗਰਸ ਪਾਰਟੀ ਦੇ ਹਿੱਸੇ ਹੀ ਆਇਆ ਹੈ।

         ਢਿੱਲੋਂ ਨੇ ਪਿਛਲੀਆਂ ਚੋਣਾਂ ਸਮੇਂ ਹੋਈ ਆਪਣੀ ਹਾਰ ਦਾ ਦਰਦ ਲੋਕਾਂ ਦੀ ਕਚਿਹਰੀ ਵਿੱਚ ਸਾਂਝਾ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਪਿਛਲੀਆਂ ਚੋਣਾਂ ਵਿੱਚ ਗਲਤੀ ਨਾਲ ਵੋਟਾਂ ਹੋਰ ਲੀਡਰਾਂ ਨੂੰ ਪਾ ਕੇ ਜਿਤਾ ਬੈਠੇ, ਜਿੰਨਾਂ ਨੇ ਇੱਕ ਇੱਟ ਤੱਕ ਵੀ ਵਿਕਾਸ ਦੇ ਕੰਮਾਂ ਲਈ ਇਲਾਕੇ ‘ਚ ਨਹੀਂ ਲਵਾਈ। ਇਸ ਮੌਕੇ ਇਕੱਠੇ ਹੋਏ ਵਾਰਡ ਵਾਸੀਆਂ ਨੇ ਦੀਪਿਕਾ ਸ਼ਰਮਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਹੱਥ ਖੜ੍ਹੇ ਕਰਕੇ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਅਤੇ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਦੀਪਿਕਾ ਸ਼ਰਮਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਹਿਰ ਵਿੱਚੋਂ ਸਭ ਤੋਂ ਵੱਡੀ ਲੀਡ ਤੇ ਜਿਤਾਕੇ ਵਾਰਡ ਦੀ ਨੁਹਾਰ ਬਦਲਣ ਦੀ ਨੀਂਹ ਰੱਖਣੀ ਚਾਹੀਦੀ ਹੈ। ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਵਾਰਡ ਵਾਸੀਆਂ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਪਰਿਵਾਰ ਪਹਿਲਾਂ ਦੀ ਤਰਾਂ ਦਿਨ ਰਾਤ ਲੋਕਾਂ ਦੀ ਸੇਵਾ ਕਰਦਾ ਰਹੇਗਾ। ਇਸ ਮੌਕੇ ਕਾਂਗਰਸ ਦੇ ਹੋਰ ਆਗੂ ਤੇ ਵਰਕਰਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਦੀਪਿਕਾ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਲਈ ਸ਼ਰਮਾ ਪਰਿਵਾਰ ਅਤੇ ਕੇਵਲ ਸਿੰਘ ਢਿੱਲੋਂ ਨੂੰ ਭਰੋਸਾ ਦਿਵਾਇਆ।

Advertisement
Advertisement
Advertisement
Advertisement
Advertisement
error: Content is protected !!